ਪੰਜਾਬੀ ਸੰਗੀਤ ਜਗਤ ਲੇਖਕ ਪਰਗਟ ਸਿੰਘ ਲਿੱਦੜਾਂ ਦੀ ਮੌਤ ਪਿੱਛੋਂ ਸ਼ੋਕਜ਼ਦਾ

ਮਿਆਰੀ ਅਤੇ ਸਾਫ ਸੁਥਰੀ ਗੀਤਕਾਰੀ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਪਰਗਟ ਸਿੰਘ ਲਿੱਦੜਾਂ ਦਾ ਦੇਹਾਂਤ ਹੋ ਗਿਆ ਹੈ। ਪੰਜਾਬੀ ਸੰਗੀਤ ਜਗਤ ਵਿੱਚ ਇਸ ਨਾਲ਼ ਸ਼ੋਕ ਦੀ ਲਹਿਰ ਹੈ। ਗਾਇਕ ਹਰਜੀਤ ਹਰਮਨ ਆਪਣੇ ਸੋਸ਼ਲ ਮੀਡਿਆ ਪੇਜ਼ ਜ਼ਰੀਏ ਆਪਣੇ ਪਸੰਦੀਦਾ ਗੀਤਕਾਰ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Lyricist Pargat Singh with singer Harjit Harman.

Lyricist Pargat Singh (R) with singer Harjit Harman. Source: Supplied

ਪਰਿਵਾਰਕ ਗੀਤਾਂ ਦੇ ਰਚੇਤਾ ਪਰਗਟ ਸਿੰਘ ਲਿੱਦੜਾਂ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਪਿੱਛੋਂ ਮੌਤ ਹੋ ਗਈ ਹੈ।

ਇੱਕ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਵੇਲੇ ਪਰਗਟ ਸਿੰਘ ਨੇ ਆਖ਼ਰੀ ਸਾਹ ਲਏ।

ਪਰਗਟ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਿੱਦੜਾਂ (ਨੇੜੇ ਮਸਤੂਆਣਾ ਸਾਹਿਬ) ਨਾਲ਼ ਸਬੰਧ ਰੱਖਦੇ ਸਨ।

ਪਰਿਵਾਰ ਨਾਲ ਨਜ਼ਦੀਕੀ ਰੱਖਣ ਵਾਲ਼ੇ ਆਸਟ੍ਰੇਲੀਆ ਨਿਵਾਸੀ ਹਰਮੰਦਰ ਕੰਗ ਨੇ ਪਰਗਟ ਸਿੰਘ ਦੀ ਬੇਵਕਤੀ ਮੌਤ ਨੂੰ ਮਿਆਰੀ ਗਾਇਕੀ ਅਤੇ ਲੇਖਣੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਸ਼੍ਰੀ ਕੰਗ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪਰਗਟ ਸਿੰਘ ਪੰਜਾਬੀ ਸਭਿਆਚਾਰ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਗੀਤਕਾਰੀ ਨੂੰ ਦਿੱਤੀ ਦੇਣ ਲਈ ਉਨ੍ਹਾਂ ਦਾ ਨਾਂ ਹਮੇਸ਼ਾਂ ਸਤਿਕਾਰ ਨਾਲ਼ ਲਿਆ ਜਾਂਦਾ ਰਹੇਗਾ।
ਉਨ੍ਹਾਂ ਦੀ ਮੌਤ ਦੀ ਖ਼ਬਰ ਉੱਘੇ ਪੰਜਾਬੀ ਗਾਇਕ ਹਰਜੀਤ ਹਰਮਨ ਵੱਲੋਂ ਸਾਂਝੀ ਕੀਤੀ ਗਈ, ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਫੇਸਬੁੱਕ 'ਤੇ ਲਿਖਿਆ - "ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ, ਕੋਈ ਸ਼ਬਦ ਨੀ ਕੁਛ ਕਹਿਣ ਲਈ, ਅਲਵਿਦਾ ਸਰਦਾਰ ਪਰਗਟ ਸਿਆਂ।"
ਪਰਗਟ ਸਿੰਘ ਨੇ ‘ਮਿੱਤਰਾਂ ਦਾ ਨਾਂ ਚੱਲਦਾ, ‘ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ’, 'ਵੰਡੇ ਗਏ ਪੰਜਾਬ ਦੀ ਤਰਾਹ', 'ਗੋਰੀ ਲੰਡਨ ਤੋਂ ਆਈ ਲੱਗਦੀ', ‘ਇੱਕ ਚੰਨ੍ਹ ਦੇ ਵਾਪਸ ਆਉਣ ਦੀ ਉਡੀਕ ਕਰਾਂਗਾ ਮੈਂ, ‘ਕੋਲੋਂ ਲੰਘਦੀ ਪੰਜੇਬਾਂ ਛਣਕਾਵੇਂ ਜਾਣਕੇ, ‘ਇਸ ਨਿਰਮੋਹੀ ਨਗਰੀ ਦਾ ਮਾਏ ਮੋਹ ਨਹੀਂ ਆਉਂਦਾ' ਤੋਂ ਇਲਾਵਾ ਹੋਰ ਸੈਂਕੜੇ ਪਰਿਵਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ।

ਹਰਜੀਤ ਹਰਮਨ ਦੇ ਮਸ਼ਹੂਰ ਗਾਣੇ 'ਜੱਟੀ' ਦੇ ਬੋਲ ਵੀ ਪਰਗਟ ਸਿੰਘ ਦੁਆਰਾ ਲਿਖੇ ਗਏ ਸਨ। ਇਸ ਗੀਤ ਦੇ ਵੀਡੀਓ ਨੂੰ ਹੁਣ ਤੱਕ ਯੂਟਿਊਬ ਉੱਤੇ 13 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।
ਗਾਇਕ ਮਨੀ ਔਜਲਾ ਨੇ ਆਪਣੇ ਇੰਸਟਾਗ੍ਰਾਮ ਪੇਜ ਰਾਹੀਂ ਆਪਣਾ ਸ਼ੋਕ ਸੁਨੇਹਾ ਸਾਂਝਾ ਕੀਤਾ ਹੈ।
Read this story in English:

Punjabi writer and lyricist Pargat Singh Lidhran breathed his last Monday night. He was 54. 

Punjabi singer Harjit Harman who gave voice to many of his songs shared this information on his Facebook and Instagram pages.

Apart from Harjit Harman, many of his songs were sung by famous Punjabi singers including Satwinder Bitti, Ravinder Grewal, Miss Puja, Harvi and Mani Aujla.

Pargat Singh was born in Lidharan village (near Mastuana Sahib) of Sangrur District in Punjab.

Singer Money Aujla shared his condolence through his Instagram account.

“My song London’s creator lyricist Pargat Singh Ji is not between us anymore. Remembering his wonderful and gentle soul will forever remain in our hearts. May he Rest In Peace. I extend my deepest sympathies to you the family.

Harjit Harman’s famous song ‘Jatti’ was also written by Pargat Singh. Its video recently crossed 13 million hits on Youtube.

Listen to SBS Punjabi Monday to Friday at 9 pm. Follow us on Facebook and Twitter


Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand