ਬੀਤੇ ਸੋਮਵਾਰ ਨਿਊਜ਼ੀਲੈਂਡ ਦੇ ਵਾਇਕਾਟੋ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਇੱਕ ਹੋਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸਾ ਸਟੇਟ ਹਾਈਵੇ 1 ਤੇ ਓਹਕੁਰੀ ਨੇੜੇ ਹੋਇਆ। ਪੁਲਿਸ ਮੁਤਾਬਿਕ ਦੋ ਵਾਹਨਾਂ ਵਿਚਾਲੇ ਹੋਏ ਇਸ ਹਾਦਸੇ ਵਿੱਚ ਦੋ ਮ੍ਰਿਤਕਾਂ ਤੋਂ ਅਲਾਵਾ ਦੋ ਹੋਰ ਵਿਅਕਤੀ ਵੀ ਜ਼ਖਮੀ ਹੋਏ ਹਨ।
ਵੈਬਸਾਈਟ ਇੰਡੀਅਨ ਵੀਕੈਂਡੇਰ ਨੂੰ ਇੱਕ ਮ੍ਰਿਤਕ ਦੇ ਮਿੱਤਰ ਨੇ ਦੱਸਿਆ ਕਿ ਮਾਰਨ ਵਾਲੇ ਵਿਦਿਆਰਥੀ ਦਿੱਲੀ ਅਤੇ ਪੰਜਾਬ ਤੋਂ ਸਨ।
ਇਹ ਹਾਦਸਾ ਸੋਮਵਾਰ ਨੂੰ ਸ਼ਾਮ ਦੇ ਤਕਰੀਬਨ ਪੰਜ ਵਜੇ ਹੋਇਆ ਦੱਸਿਆ ਜਾਂਦਾ ਹੈ। ਹਾਦਸੇ ਦੇ ਸਮੇਂ, ਇਹ ਤਿਨ ਭਾਰਤੀ ਵਿਦਿਆਰਤੀ ਇੱਕ ਕਾਰ ਵਿੱਚ ਸਵਾਰ ਹੋ ਕੇ ਟੌਪੋ ਤੋਂ ਆਕਲੈਂਡ ਵੱਲ ਆ ਰਹੇ ਸਨ।
ਮੀਡਿਆ ਵਿੱਚ ਆਈਆਂ ਖਬਰਾਂ ਮੁਤਾਬਿਕ, ਹਾਦਸੇ ਤੋਂ ਬਾਅਦ ਹੇਲੀਕਾਪਟਰਾਂ ਰਾਹੀਂ ਇਹਨਾਂ ਵਿਦਿਆਰਥੀਆਂ ਨੂੰ ਵੱਖਰੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇੱਕ ਗੰਭੀਰ ਜ਼ਖਮੀ ਵਿਦਿਆਰਥੀ ਨੂੰ ਹੁਣ ਵਾਇਕਾਟੋ ਹਸਪਤਾਲ ਤੋਂ ਹੁਣ ਆਕਲੈਂਡ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਪੁਲਿਸ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਹਾਦਸਾ ਹੋਣ ਮਗਰੋਂ ਆਪਣੀਆਂ ਗੱਡੀਆਂ ਰੋਕ ਕੇ ਪੀੜਿਤਾਂ ਦੀ ਮਦਦ ਕੀਤੀ।
"ਕਈ ਲੋਕਾਂ ਨੇ ਹਾਦਸੇ ਵਾਲੀ ਥਾਂ ਤੇ ਜ਼ਖਮੀਆਂ ਨੂੰ ਕੰਬਲ ਅਤੇ ਕੱਪੜੇ ਆਦਿ ਦੇ ਨਾਲ ਸਹਾਇਤਾ ਕੀਤੀ। ਜੇਕਰ ਉਹਨਾਂ ਵਿੱਚੋਂ ਕੋਈ ਆਪਣੇ ਦਿੱਤੇ ਹੋਏ ਕੱਪੜੇ ਹੁਣ ਵਾਪਿਸ ਲੈਣਾ ਚਾਹੁੰਦੇ ਹਨ, ਉਹ ਟੌਪੋ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ ਹਨ," ਪੁਲਿਸ ਨੇ ਕਿਹਾ।
ਇਸ ਸਕਦਾ ਹਾਦਸੇ ਦੀ ਪੜਤਾਲ ਸੀਰਿਯਸ ਕਰੈਸ਼ ਯੂਨਿਟ ਵੱਲੋ ਕੀਤੀ ਜਾ ਰਹੀ ਹੈ।