SKIP TO MAIN CONTENT

ਨਸਲੀ ਵਿਤਕਰੇ ਬਾਰੇ ਸ਼ਿਕਾਇਤਾਂ ਵਿੱਚ ਵਾਧਾ 'ਖਤਰੇ ਦੀ ਘੰਟੀ'

ਵਿਕਟੋਰੀਆ ਵਿੱਚ ਨਸਲੀ ਵਿਤਕਰੇ ਵਿਰੁੱਧ ਸ਼ਿਕਾਇਤਾਂ ਵਿੱਚ 34 ਫੀਸਦੀ ਵਾਧਾ ਹੋਇਆ ਹੈ।

Victorians have reported an increase in discrimination.
Victorians have reported an increase in discrimination. Source: AAP

2 min read

Published

By ਐਸ ਬੀ ਐਸ ਪੰਜਾਬੀ


Skip to article content

ਵਿਕਟੋਰੀਆ ਵਿੱਚ ਨਸਲੀ ਵਿਤਕਰੇ ਸੰਬਧੀ ਸ਼ਿਕਾਇਤਾਂ ਵਿੱਚ ਹੋਏ ਵਾਧੇ ਦਾ ਕਾਰਨ ਸਿਆਸਤਦਾਨਾਂ ਅਤੇ ਪੱਤਰਕਾਰਾਂ ਵੱਲੋ ਕੀਤੀਆਂ ਟਿੱਪਣੀਆਂ ਨੂੰ ਮੰਨਿਆ ਜਾ ਰਿਹਾ ਹੈ।

ਵਿਕਟੋਰੀਆ ਦੇ ਇਕੁਲ ਓਪੋਰਚੁਨਿਟੀ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਨਸਲੀ ਵਿਤਕਰੇ ਸਬੰਧੀ ਸ਼ਿਕਾਇਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 34 ਫੀਸਦੀ ਅਤੇ ਅਧਿਕਾਰਿਕ ਤੌਰ ਤੇ ਦਾਖਿਲ ਕੀਤੀਆਂ ਸ਼ਿਕਾਇਤਾਂ ਵਿੱਚ 76 ਫੀਸਦੀ ਦਾ ਵਾਧਾ ਹੋਇਆ ਹੈ।

ਕਮਿਸ਼ਨ ਦੀ ਪਬਲਿਕ ਇੰਕੁਇਰੀ ਲਾਈਨ ਤੇ ਨਸਲ ਸੰਬਧੀ ਕੀਤੀਆਂ ਸ਼ਿਕਾਇਤਾਂ ਦੀ ਗਿਣਤੀ ਸਾਲ 2017-17 ਵਿੱਚ 470 ਤੋਂ ਵੱਧ ਕੇ ਸਾਲ 2017-18 ਵਿੱਚ 630 ਹੋ ਗਈ।

ਅਧਿਕਰਿਕ ਤੌਰ ਤੇ ਦਾਖਿਲ ਕੀਤੀਆਂ ਸ਼ਿਕਾਇਤਾਂ ਦੀ ਗਿਣਤੀ ਇਸਦੇ ਦੌਰਾਨ 77 ਤੋਂ ਵੱਧ ਕੇ 136 ਹੋ ਗਈ।

"ਨਸਲੀ ਵਿਤਕਰੇ ਦੀਆਂ ਸ਼ਿਕਾਇਤਾਂ ਵਿੱਚ ਇਹ ਅਚਾਨਕ ਹੋਇਆ ਵਾਧਾ ਓਹਨਾ ਸਿਆਸਤਦਾਨਾਂ ਲਈ ਖਤਰੇ ਦੀ ਘੰਟੀ ਹੈ ਜੋ ਨਸਲੀ ਪਾੜਾ ਪਾਉਣ ਵਾਲੇ ਬਿਆਨ ਦਿੰਦੇ ਹਨ," ਵਿਕਟੋਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਕ੍ਰਿਸਟੇਨ ਹਿਲ੍ਟਨ ਨੇ ਕਿਹਾ।

ਇਸਤੋਂ ਪਹਿਲਾਂ ਕਈ ਮਹੀਨੇ ਮੀਡਿਆ ਵਿੱਚ ਮੈਲਬੌਰਨ ਦੇ ਕਥਿਤ "ਅਫ਼੍ਰੀਕੀ ਗੈਂਗ" ਸਬੰਧੀ ਵਿਵਾਦ ਚਲਦਾ ਰਿਹਾ ਹੈ।

ਹੋਮ ਅਫੇਯਰ ਮੰਤਰੀ ਪੀਟਰ ਡਟਣ ਨੂੰ ਵੀ ਇਸ ਸਾਲ ਜਨਵਰੀ ਵਿੱਚ ਉਹਨਾਂ ਦੀ ਟਿੱਪਣੀ ਕਿ ਲੋਕ ਇਹਨਾਂ ਅਫ਼੍ਰੀਕੀ ਗੁਟਾਂ ਦੇ ਡਰ ਤੋਂ ਰਾਤ ਨੂੰ ਬਾਹਰ ਖਾਣ ਲਈ ਜਾਨ ਤੋਂ ਡਰਦੇ ਹਨ ਲਈ ਕਾਫੀ ਆਲੋਚਨਾ ਸਹਿਣੀ ਪਈ ਸੀ।

ਮਿਸ ਹਿਲ੍ਟਨ ਨੇ ਕਿਹਾ ਕਿ ਅਜਿਹੀ ਟਿੱਪਣੀਆਂ ਜੋ ਕਿ ਕਿਸੇ ਦੇ ਰੰਗ ਨੂੰ ਜੁਰਮ ਨਾਲ ਜੋੜਦੇ ਹਨ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਵਧਾ ਦਿੰਦੇ ਹਨ।

"ਵਿਕਟੋਰੀਆ ਵਿਸ਼ਵ ਭਰ ਵਿੱਚ ਸੱਭ ਤੋਂ ਵੱਧ ਕਾਮਯਾਬ ਬਹੁਸੱਭਿਚਾਰਿਕ ਭਾਈਚਾਰਿਆਂ ਵਿਚੋਂ ਹੈ ਅਤੇ ਇਹ ਰਹਿਣ ਲਈ ਇੱਕ ਸ਼ਾਨਦਾਰ ਥਾਂ ਹੈ," ਓਹਨਾ ਕਿਹਾ।

ਓਹਨਾ ਕਿਹਾ ਕਿ ਇਥੇ ਰਹਿਣ ਵਾਲੇ ਲੋਕ ਜੋ ਕਿ ਬਹੁਸ਼ੱਭਿਆਚਾਰ ਦੇ ਦਰਦੀ ਹਨ, ਨੂੰ ਸਿਆਸਤਦਾਨਾਂ ਅਤੇ ਪੱਤਰਕਾਰਾਂ ਦੇ ਨਸਲੀ ਪਾੜਾ ਪਾਉਣ ਵਾਲੇ ਬਿਆਨਾਂ ਅਤੇ ਟਿੱਪਣੀਆਂ ਦਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now