SKIP TO MAIN CONTENT

ਨਵੇਂ ਆਏ ਪ੍ਰਵਾਸੀਆਂ ਨੂੰ ਸਰਕਾਰੀ ਭੱਤਿਆਂ ਲਈ ਕਰਨਾ ਪਵੇਗਾ ਦੋ ਤੋਂ ਚਾਰ ਸਾਲ ਤੱਕ ਦਾ ਇੰਤਜ਼ਾਰ

ਵਿਰੋਧੀ ਧਿਰ ਲੇਬਰ ਪਾਰਟੀ ਨੇ ਸਰਕਾਰ ਦੇ ਉਸ ਬਿੱਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਨਵੇਂ ਆਏ ਪ੍ਰਵਾਸੀਆਂ ਨੂੰ ਨਿਊਸਟਾਰਟ ਪੇਮੈਂਟ ਜਾਂ 'ਡੋਲ' ਲਈ ਚਾਰ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।

Dole queue at Centrelink
Dole queue at Centrelink Source: Brotherhood of St Laurence

2 min read

Published

Updated

By Preetinder Grewal


Skip to article content

ਲੇਬਰ ਪਾਰਟੀ ਨੇ ਸਰਕਾਰ ਦੇ ਇੱਕ ਵਿਵਾਦਤ ਬਿੱਲ ਦੀਆਂ ਕੁਝ ਮੱਦਾਂ 'ਤੇ ਸਹਿਮਤੀ ਪ੍ਰਗਟਾਉਂਦਿਆਂ ਹਮਾਇਤ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਹੈ ਕਿ ਪਾਰਟੀ ਨਹੀਂ ਚਾਹੁੰਦੀ ਕਿ ਇਹ ਬਿੱਲ ਮੌਜੂਦਾ ਸਰੂਪ ਵਿੱਚ ਵਨ ਨੇਸ਼ਨ ਪਾਰਟੀ ਦੇ ਸਮਰਥਨ ਨਾਲ ਪਾਸ ਹੋਵੇ।

ਬਿੱਲ ਦੇ ਪਹਿਲੇ ਖਰੜ੍ਹੇ ਮੁਤਾਬਿਕ ਡੋਲ ਦੇ ਨਾਲ-ਨਾਲ ਦੂਜੇ ਸਰਕਾਰੀ ਭੱਤਿਆਂ ਲਈ ਵੀ 4 ਸਾਲ ਦੇ ਇੰਤਜ਼ਾਰ ਦੀ ਗੱਲ ਆਖੀ ਗਈ ਸੀ।

ਪਰ ਸਰਕਾਰ ਦੇ ਲੇਬਰ ਪਾਰਟੀ ਨਾਲ ਹੋਏ ਇਕਰਾਰ ਤਹਿਤ ਕੇਅਰਰ ਪੇਮੈਂਟ, ਪੈਰੇਂਟਲ ਲੀਵ ਅਤੇ ਫੈਮਿਲੀ ਟੈਕਸ ਬੈਨੀਫਿਟ ਏ ਲਈ ਹੁਣ ਇਹ ਇੰਤਜ਼ਾਰ 4 ਸਾਲ ਤੋਂ ਘਟਾ ਕੇ 1 ਤੋਂ 2 ਸਾਲ ਕਰ ਦਿੱਤਾ ਜਾਵੇਗਾ।

ਲੇਬਰ ਸਾਂਸਦ ਪੌਲ ਫਲੈਚਰ ਦਾ ਆਖਣਾ ਹੈ ਕਿ ਸਕਿਲਡ ਜਾਂ ਫੈਮਿਲੀ ਵੀਜ਼ਾ ਤੇ ਆਏ ਪ੍ਰਵਾਸੀ ਇਸ ਯੋਗ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਨੂੰ ਕਿਸੇ ਆਰਥਿਕ ਸਹਾਇਤਾ ਦੀ ਲੋੜ ਨਾ ਹੋਵੇ।

ਗ੍ਰੀਨਸ ਪਾਰਟੀ ਨੇ ਲੇਬਰ ਅਤੇ ਸਰਕਾਰ ਵਿਚਾਲੇ ਹੋਏ ਇਕਰਾਰ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਲੇਬਰ ਆਗੂ ਰਿਚਰਡ ਡੀ ਨੈਟਲੀ ਮੁਤਾਬਿਕ ਇਹ ਬਿਲ ਭਾਵੇਂ ਕਿਸੇ ਵੀ ਰੂਪ ਵਿੱਚ ਕਿਓਂ ਨਾ ਹੋਵੇ, ਇਹ ਪ੍ਰਵਾਸੀ ਭਾਈਚਾਰੇ ਲਈ ਜ਼ਿਆਦਤੀ ਅਤੇ ਧੱਕੇਸ਼ਾਹੀ ਹੈ।

ਸੰਸਦ ਦੇ ਹੇਠਲੇ ਸਦਨ ਵਿੱਚ ਇਸ ਬਿੱਲ ਉੱਤੇ ਇਸ ਹਫਤੇ ਬਹਿਸ ਹੋਣੀ ਹੈ ਅਤੇ ਲੇਬਰ ਪਾਰਟੀ ਦੀ ਹਮਾਇਤ ਦੀ ਚਲਦਿਆਂ ਇਸਦਾ ਪਾਰਲੀਮੈਂਟ ਦੀ ਦਹਿਲੀਜ਼ ਟੱਪਦਿਆਂ ਕਾਨੂੰਨ  ਬਣਨਾ ਲੱਗਭੱਗ ਤਹਿ ਹੈ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now