ਫ਼ੈਡਰਲ ਸਰਕਾਰ ਦੇ ਮਈ 2019 ਤੋਂ ਮਈ 2021 ਤੱਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨਵੇਂ ਦਾਖਲਿਆਂ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਰਗੇ ਪ੍ਰਮੁੱਖ ਵਿਦਿਆਰਥੀ ਟਿਕਾਣਿਆਂ ਵਿੱਚ ਲਗੇ ਲੋਕਡਾਊਨਸ ਨੇ ਰਾਜਾਂ ਦੇ ਪਾਇਲਟ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਨੂੰ ਹੋਰ ਪਿੱਛੇ ਕਰ ਦਿੱਤਾ ਹੈ।
ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਦੇ ਅਨੁਮਾਨਾਂ ਅਨੁਸਾਰ ਹਰ ਇੱਕ ਵਿਦਿਆਰਥੀ ਦੇ ਆਸਟ੍ਰੇਲੀਆ ਨੂੰ ਛੱਡਣ ਨਾਲ਼ ਸਥਾਨਕ ਆਰਥਿਕਤਾ ਨੂੰ ਲਗਭੱਗ 60,000 ਡਾਲਰਾਂ ਦਾ ਨੁਕਸਾਨ ਹੁੰਦਾ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ ਸੰਘੀ ਸਿੱਖਿਆ ਮੰਤਰੀ ਐਲਨ ਟੱਜ ਨੇ ਸੰਕੇਤ ਦਿੱਤਾ ਕਿ ਆਸਟ੍ਰੇਲੀਆ ਵਿੱਚ 70 ਤੋਂ 80 ਪ੍ਰਤੀਸ਼ਤ ਵੇਕਸੀਨੇਸ਼ਨ ਦਾ ਟੀਚਾ ਪ੍ਰਾਪਤ ਕੀਤੇ ਬਗੈਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦਾਂ ਨੂੰ ਦੁਬਾਰਾ ਨਹੀਂ ਖੋਲਿਆ ਜਾ ਸੱਕਦਾ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।