Coins.png
Coins.png
This article is more than 2 years old

ਨੇਪਾਲ ਦੇ ਇੱਕ ਬੈਂਕ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਖਾਸ ਯਾਦਗਾਰੀ ਸਿੱਕੇ ਪਹੁੰਚੇ ਆਸਟ੍ਰੇਲੀਆ

ਨੇਪਾਲ ਦੇ ਪਿਛੋਕੜ ਵਾਲ਼ੇ ਰਵਿੰਦਰ ਸਿੰਘ ਸੇਠੀ ਨੇ ਮੈਲਬੌਰਨ ਦੇ ਬਲੈਕਬਰਨ ਸਥਿਤ ਗੁਰਦੁਆਰੇ ਨੂੰ ਨੇਪਾਲੀ ਕੇਂਦਰੀ ਬੈਂਕ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਜਾਰੀ ਕੀਤੇ ਗਏ ਵਿਸ਼ੇਸ਼ ਯਾਦਗਾਰੀ ਸਿੱਕੇ ਭੇਟ ਕੀਤੇ ਹਨ। ਇਸ ਸਮਾਗਮ ਦੌਰਾਨ ਉਨ੍ਹਾਂ ਭਾਰਤ ਸਰਕਾਰ ਵਲੋਂ ਤੋਹਫੇ ਵਜੋਂ ਭੇਜੀ ਗਈ ਗੁਰੂ ਸਾਹਿਬਾਨ ਨੂੰ ਸਮਰਪਿਤ ਖਾਸ ਕਿਤਾਬ ਵੀ ਵਿਖਾਈ ਜੋ ਕਿ ਹੁਣ ਤੋਂ ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਉਪਲਬਧ ਹੋਵੇਗੀ।

Published

Updated

By Abhas Parajuli, Sumeet Kaur
Source: SBS
Image: Ravinder Singh Sethi (C) along with the Nepali and Indian dignitaries during the coins handover ceremony at the Blackburn Gurdwara. (Photo: Abhas Parajuli/SBS)
ਐਤਵਾਰ, 13 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਅਤੇ ਐਚੀਸਨ ਯਾਦਵਿੰਦਰੀਅਨ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ਸਮੂਹ ਨੇ ਗੁਰਦੁਆਰਾ ਸਾਹਿਬ ਬਲੈਕਬਰਨ ਵਿਖੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ।

ਨੇਪਾਲੀ ਕਾਰੋਬਾਰੀ ਰਵਿੰਦਰ ਸਿੰਘ ਸੇਠੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਸਮਰਪਿਤ ਇਹ ਤਿੰਨ ਵੱਖ-ਵੱਖ ਯਾਦਗਾਰੀ ਸਿੱਕੇ ਪੇਸ਼ ਕਰਨਾ ਇੱਕ ਨਿਮਰ ਅਨੁਭਵ ਸੀ।

ਨੇਪਾਲ ਰਾਸ਼ਟਰ ਬੈਂਕ ਦੁਆਰਾ 100, 1,000 ਅਤੇ 2,500 ਨੇਪਾਲੀ ਰੁਪਏ ਦੇ ਸਿੱਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 2019 ਵਿੱਚ ਜਾਰੀ ਕੀਤੇ ਗਏ ਸਨ ਅਤੇ ਇੰਨ੍ਹਾ ਸਿੱਕਿਆਂ ਦੇ ਇੱਕ ਪਾਸੇ 'ਇੱਕ ਓਅੰਕਾਰ' ਲਿਖਿਆ ਹੋਇਆ ਹੈ।
Coinsblur.png
Nepal Rastra Bank released the three coins to mark Guru Nanak's 550th birth anniversary in 2019. (Photo: Abhas Parajuli/SBS)
ਐਸ ਬੀ ਐਸ ਨੇਪਾਲੀ ਨਾਲ ਗੱਲ ਕਰਦੇ ਹੋਏ, ਰਵਿੰਦਰ ਸਿੰਘ ਨੇ ਕਿਹਾ ਕਿ ਆਪਣੀ ਵਿਰਾਸਤ ਅਤੇ ਜਨਮ ਸਥਾਨ ਦੇ ਲੋਕਾਂ ਨੂੰ ਵਿਦੇਸ਼ੀ ਧਰਤੀ 'ਤੇ ਇਕੱਠੇ ਵੇਖਣਾ ਇੱਕ ਵੱਡੀ ਗੱਲ ਹੈ।

"ਆਸਟ੍ਰੇਲੀਆ 'ਚ ਨੇਪਾਲੀ ਤੇ ਸਿੱਖ ਭਾਈਚਾਰਿਆਂ ਦਾ ਮੇਲ-ਮਿਲਾਪ ਜਾਰੀ ਹੈ, ਜਿਸਨੂੰ ਵੇਖ ਕੇ ਖੁਸ਼ੀ ਹੁੰਦੀ ਹੈ", ਉਨ੍ਹਾਂ ਕਿਹਾ।

ਅੰਤਰਪ੍ਰੀਤ ਸਿੰਘ ਅਰਨੇਜਾ ਜੋ ਬਲੈਕਬਰਨ ਗੁਰਦੁਆਰੇ ਦੇ ਚੇਅਰਮੈਨ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸ਼੍ਰੀ ਸੇਠੀ ਨੇ ਇਹ ਸੀਮਤ-ਐਡੀਸ਼ਨ ਸਿੱਕੇ ਗੁਰਦੁਆਰੇ ਨੂੰ ਭੇਂਟ ਕੀਤੇ।
Publiccoins.png
The Nepali and Sikh communities came together to witness the historic event. (Photo: Abhas Parajuli/SBS)
ਵਿਕਟੋਰੀਆ ਦੇ ਆਨਰੇਰੀ ਨੇਪਾਲੀ ਕੌਂਸਲ ਜਨਰਲ ਚੰਦਰ ਯੋਜਨ ਨੇ ਕਿਹਾ ਕਿ ਦੋਵੇਂ ਭਾਈਚਾਰੇ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਇੱਕ ਦੂਜੇ ਬਾਰੇ ਹੋਰ ਸਿੱਖ ਸਕਦੇ ਹਨ।

ਉਨ੍ਹਾਂ ਨੇ ਕਮਿਊਨਿਟੀ ਵਿੱਚ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਐਸ ਬੀ ਐਸ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਅਤੇ ਜਨਤਕ ਪ੍ਰਸਾਰਕ ਹੋਣ ਲਈ ਧੰਨਵਾਦ ਕੀਤਾ।
ChandraCoin.png
Chandra Yonjan is the Honorary Consul General of Nepal to Victoria. (Photo: Abhas Parajuli/SBS)
ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਗੁਰਦੁਆਰਾ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਖਾਸ ਪੁਸਤਕ ਵੀ ਭੇਂਟ ਕੀਤੀ ।

ਸਮਾਗਮ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਵੋਹਰਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਤਰਫੋਂ ਇਹ ਪੁਸਤਕ ਭੇਜੀ ਸੀ।
Bookcoins.png
The book by Kripal Singh on Guru Nanak's life is a gift from the Indian Government. (Photo: Abhas Parajuli/SBS)
ਕ੍ਰਿਪਾਲ ਸਿੰਘ ਦੀ ਇਸ ਪੁਸਤਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੌਰਾਨ ਵਾਪਰੀਆਂ ਕਈ ਪ੍ਰਸਿੱਧ ਘਟਨਾਵਾਂ ਸ਼ਾਮਲ ਹਨ ਅਤੇ ਇਹ ਕਿਤਾਬ ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਉਪਲਬਧ ਹੋਵੇਗੀ।

ਇਸ ਸਮਾਗਮ ਵਿੱਚ ਨੇਪਾਲੀ ਅਤੇ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਕਈ ਪਤਵੰਤੇ ਵੀ ਮੌਜੂਦ ਸਨ।

ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਪ੍ਰਧਾਨ ਸੂਰੀ ਪ੍ਰਕਾਸ਼ ਸੋਨੀ ਨੇ ਐਸ ਬੀ ਐਸ ਨੇਪਾਲੀ ਨਾਲ ਗੱਲ ਕਰਦੇ ਹੋਏ ਭਾਈਚਾਰਿਆਂ ਨੂੰ ਇਕੱਠਿਆਂ ਕਰਨ ਵਾਲੇ ਅਜਿਹੇ ਸਮਾਗਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਉਨ੍ਹਾਂ ਨੇ ਕਿਹਾ ਕਿ "ਸਾਨੂੰ ਆਪਣੇ ਇਤਿਹਾਸ ਅਤੇ ਪ੍ਰਮੁੱਖ ਵਿਅਕਤੀਆਂ ਨੂੰ ਨਿਯਮਿਤ ਤੌਰ 'ਤੇ ਪਛਾਣਦੇ ਰਹਿਣ ਦੀ ਜ਼ਰੂਰਤ ਹੈ।"

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand