ਯਾਤਰੀਆਂ ਲਈ ਨਵੇਂ ਨਿਯਮ ਲਾਗੂ, ਅੰਤਰਰਾਸ਼ਟਰੀ ਆਗਮਨ ਹੱਦਬੰਦੀ ਫ਼ਿਲਹਾਲ ਨਹੀਂ ਵਧਾਈ ਜਾਵੇਗੀ

ਕੌਮੀ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਘੋਸ਼ਣਾ ਕੀਤੀ ਹੈ ਕਿ ਅੰਤਰਰਾਸ਼ਟਰੀ ਆਗਮਨ ਹੱਦਬੰਦੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

International flights

Source: Getty Images

ਸ੍ਰੀ ਮੋਰੀਸਨ ਨੇ ਕਿਹਾ ਕਿ 15 ਫਰਵਰੀ ਤੋਂ ਪਹਿਲਾਂ ਸਾਰੇ ਰਾਜਾਂ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਕਿ ਮੌਜੂਦਾ ਹੱਦਬੰਦੀ ਵਿੱਚ ਸੁਰੱਖਿਅਤ ਤਰੀਕ਼ੇ ਨਾਲ਼ ਵਾਧਾ ਕੀਤਾ ਜਾ ਸਕੇ।

ਇਸ ਮਹੀਨੇ ਦੇ ਸ਼ੁਰੂ ਵਿੱਚ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਸੰਘੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਆਗਮਨ ਹੱਦਬੰਦੀ ਵਿੱਚ 50 ਪ੍ਰਤੀਸ਼ਤ ਦੀ ਕਟੌਤੀ ਕਰਣ ਦਾ ਐਲਾਨ ਕੀਤਾ ਗਿਆ ਸੀ।

ਸਤੰਬਰ ਦੇ ਮੱਧ ਤੋਂ ਹੁਣ ਤੱਕ ਲਗਭਗ 79,000 ਆਸਟ੍ਰੇਲੀਅਨ ਘਰ ਪਰਤਣ ਵਿੱਚ ਕਾਮਯਾਬ ਹੋਏ ਹਨ ਪਰ ਇਸ ਵੇਲ਼ੇ ਵੀ ਲੱਗਭਗ 37,000 ਸਥਾਨਕ ਨਾਗਰਿਕ ਦੁਨੀਆ ਭਰ ਵਿੱਚੋਂ ਵਾਪਸ ਆਉਣ ਦੀ ਉਡੀਕ ਵਿੱਚ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ।

ਇਹ ਪੁੱਛੇ ਜਾਣ 'ਤੇ ਕਿ ਜੇ ਸਰਕਾਰ ਪਿਛਲੇ ਹਫ਼ਤੇ ਐਲਾਨੀਆਂ ਗਈਆਂ 20 ਉਡਾਣਾਂ ਤੋਂ ਇਲਾਵਾ ਹੋਰ ਵਧੇਰੇ ਉਡਾਣਾਂ ਦਾ ਆਯੋਜਨ ਕਦੋਂ ਤੱਕ ਕਰੇਗੀ ਤਾਂ ਸ੍ਰੀ ਮੌਰਿਸਨ ਨੇ ਕਿਹਾ ਕਿ ਇਹ ਫ਼ੈਸਲਾ "ਆਸਟ੍ਰੇਲੀਆ ਵਿੱਚ ਸਿਹਤ ਅਤੇ ਸੁਰੱਖਿਆ" ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਜਾਵੇਗਾ।

ਕੋਵਡ-19 ਵਾਇਰਸ ਦੀਆਂ ਨਵੀਆਂ ਕਿਸਮਾਂ ਤੋਂ ਸਤਰਕਤਾ ਵਰਤਦਿਆਂ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਆਸਟ੍ਰੇਲੀਅਨ ਲੋਕਾਂ ਨੂੰ ਹੁਣ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਏਗੀ।

22 ਜਨਵਰੀ 2021 ਜਾਂ ਇਸਤੋਂ ਬਾਅਦ ਆਸਟ੍ਰੇਲੀਆ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰਵਾਨਾ ਹੋਣ ਤੋਂ ਘਟੋ -ਘੱਟ 72 ਘੰਟੇ ਪਹਿਲਾਂ ਕੋਵਿਡ-19 ਟੈਸਟ ਲਾਜ਼ਮੀ ਕਰਵਾਉਣਾ ਪਵੇਗਾ।

ਆਸਟ੍ਰੇਲੀਆ ਦੀ ਵਾਪਸੀ ਯਾਤਰਾ ਸਮੇਂ ਕਿਸੇ ਤੀਜੇ ਦੇਸ਼ ਵਿੱਚ ਟਰਾਂਸਿਟ ਕਰਣ ਵੇਲ਼ੇ ਸਥਾਨਕ ਮੁਲਕਾਂ ਦੇ ਕੋਵਿਡ-19 ਕਾਨੂੰਨਾਂ ਅਤੇ ਨੀਤੀਆਂ ਤੋਂ ਯਾਤਰੀਆਂ ਨੂੰ ਆਪ ਜਾਣੂ ਹੋਣਾ ਪਵੇਗਾ।

ਜੇ ਕੋਈ ਆਉਣ ਵਾਲਾ ਯਾਤਰੀ ਜਾਂ ਉਨ੍ਹਾਂ ਦੇ ਨਾਲ਼ ਯਾਤਰਾ ਕਰ ਰਹੇ ਵਿਅਕਤੀ ਦਾ ਕੋਵਿਡ ਟੈਸਟ ਪੋਜ਼ੀਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਯਾਤਰਾ ਕਰਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਸਾਰਿਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਹਵਾਈ ਅੱਡਿਆਂ ਉੱਤੇ ਮਾਸਕ ਪਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

2 min read

Published

Updated

By Avneet Arora, Ravdeep Singh




Share this with family and friends


Follow SBS Punjabi

Download our apps

Watch on SBS

Punjabi News

Watch now