ਇਸ ਵੈਲੇਨਟਾਈਨ ਡੇਅ ਮੌਕੇ ਐਸ ਬੀ ਐਸ ਵਲੋਂ ‘ਦਿ ਮੈਚਮੇਕਰਜ਼’ ਦੇ ਨਾਲ ਮਿਲ ਕੇ ਮੁਹੱਬਤ ਦੀ ਕਿਤਾਬ ਮੁੜ ਤੋਂ ਲਿਖੀ ਜਾਵੇਗੀ। ਇਹ ਦਿਲ ਨੂੰ ਛੂਹ ਲੈਣ ਵਾਲੀ ਪਰ ਸੰਘਰਸ਼ ਭਰਪੂਰ ਦਸਤਾਵੇਜ਼ੀ ਲੜੀ ਹੈ ਜੋ ਆਸਟ੍ਰੇਲੀਆ ਦੇ ਤਿੰਨ ਸਭ ਤੋਂ ਸਫ਼ਲ ਸੱਭਿਆਚਾਰਕ ਮੈਚਮੇਕਰਜ਼ ਦੀ ਵਿਲੱਖਣ ਅਤੇ ਨਿੱਜੀ ਦੁਨੀਆਂ ਵਿੱਚ ਦਖਲ ਹੁੰਦੀ ਹੈ।
ਇਸ ਲੜੀ ਦੇ ਸਾਰੇ ਤਿੰਨ ਭਾਗ ਬੁੱਧਵਾਰ 14 ਫਰਵਰੀ ਤੋਂ ਐੱਸਬੀਐੱਸ ਆਨ ਡਿਮਾਂਡ ’ਤੇ ਮੁਫਤ ਸਟ੍ਰੀਮ ਕਰਨ ਲਈ ਉਪਲਬਧ ਹੋਣਗੇ। ਇਹ ਭਾਗ ਐੱਸਬੀਐੱਸ ’ਤੇ ਹਫਤਾਵਰੀ ਤੌਰ ’ਤੇ ਰਾਤ 8:40 ਵਜੇ ਪ੍ਰਸਾਰਤ ਕੀਤੇ ਜਾਣਗੇ।
ਆਨਲਾਈਨ ਡੇਟਿੰਗ, ਪ੍ਰੋਫਾਈਲ ਪਿਕਸ, ਸਵਾਈਪ ਰਾਈਟਸ ਅਤੇ ਤਲਾਕ ਦੇ ਵੱਧ ਰਹੇ ਮਾਮਲਿਆਂ ਦੇ ਦੌਰ ਵਿੱਚ ਬਹੁਤ ਸਾਰੇ ਆਸ਼ਾਵਾਦੀ ਆਸਟ੍ਰੇਲੀਅਨ ਕਿਸੇ ‘ਇੱਕ’ ਨੂੰ ਲੱਭਣ ਲਈ ਮੈਚਮੇਕਿੰਗ ਦੀਆਂ ਪੁਰਾਣੀਆਂ ਰਵਾਇਤਾਂ ਦਾ ਰੁੱਖ ਕਰ ਰਹੇ ਹਨ। ‘ਦਿ ਮੈਚਮੇਕਰਜ਼’, ਸੀਰੀਜ਼ ਰਾਹੀਂ ਆਸਟ੍ਰੇਲੀਆ ਦੇ ਰਵਾਇਤੀ ਯਹੂਦੀ, ਮੁਸਲਿਮ ਅਤੇ ਹਿੰਦੁ ਮੈਚਮੇਕਰਜ਼ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਇਕੱਲੇ ਲੋਕਾਂ ਦੀ ਮਦਦ ਕਰਦੇ ਹਨ।
ਪਹਿਲੀ ਮੁਲਾਕਾਤ, ਅਜੀਬ ਮੁਲਾਕਾਤਾਂ ਅਤੇ ਸਾਰੀਆਂ ਧਿਰਾਂ ਵਿਚਕਾਰ ਸੰਵੇਦਨਸ਼ੀਲ ਗੱਲਬਾਤ- ਹਰੇਕ ਨਾਟਕੀ ਅਤੇ ਦਿਲ ਧੜਕਾਉਣ ਵਾਲੇ ਪਲਾਂ ਨੂੰ ਕਵਰ ਕਰਦੇ ਹੋਏ- ਇਹ ਲੜੀ ਦੋ ਪਰਿਵਾਰਾਂ ਨੂੰ ਇਕੱਠਾ ਕਰਨ ਵਿੱਚ ਮਹੱਤਵਪੂਰਨ ਸੰਵੇਦਨਸ਼ੀਲ ਅਤੇ ਸੂਖਮ ਗੱਲਬਾਤ ਨੂੰ ਪਹਿਲੀ ਕਤਾਰ ਵਿਚ ਲੈ ਆਉਂਦੀ ਹੈ ਕਿਉਂਕਿ ‘ਮੈਚ ਮੇਕਰਜ਼’ ਇਹ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰਦੇ ਹਨ ਕਿ ਉਨ੍ਹਾਂ ਦਾ ਸੱਭਿਆਚਾਰ ਅਗਲੀ ਪੀੜੀ ਦੁਆਰਾ ਜਾਰੀ ਰਹੇ।

‘ਦਿ ਮੈਚਮੇਕਰਜ਼’ ਨੂੰ ਆਸਟ੍ਰੇਲੀਆ ਦੇ 3 ਭਾਈਚਾਰਿਆਂ ਵਿਚਕਾਰ ਵੱਖਰੀ ਕਿਸਮ ਦੀਆਂ ਰੁਮਾਂਟਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਸਟ੍ਰੇਲੀਅਨ ਆਬਾਦੀ ਵਿੱਚ ਯਹੂਦੀਆਂ ਦੀ ਸਿਰਫ 0.4% ਆਬਾਦੀ ਹੋਣ ਦੇ ਨਾਤੇ, ਸਿਡਨੀ ਦੇ ਮੈਚਮੇਕਰ ਟੌਬੀ ਲੀਡਰ ਆਪਣੀ ਵਿਸ਼ਵ ਪੱਧਰੀ ਮੁਹਾਰਤ ਦਾ ਇਸਤੇਮਾਲ ਇੱਕ ਆਸ਼ਾਵਾਦੀ ਵਿਅਕਤੀ ਨਾਲ ਮਿਲਣ ਲਈ ਕਰਦਾ ਹੈ; ਸ਼ੇਖ ਅਲਾ ਅਲਜ਼ੋਕਮ ਮੈਲਬਰਨ ਵਿੱਚ ਵੱਧਦੇ ਮੁਸਲਿਮ ਭਾਈਚਾਰੇ ਵਿੱਚ ਵਿਆਹ ਦੀ ਸਹੂਲਤ ਪ੍ਰਦਾਨ ਕਰਦੇ ਹਨ; ਇਸੇ ਤਰ੍ਹਾਂ ਪ੍ਰੀਤੀ ਅਤੇ ਹੀਨਾ ਭਾਰਤੀ ਪਰਿਵਾਰਾਂ ਵਿਚਕਾਰ ਜੋੜਿਆਂ ਨੂੰ ਮਿਲਾਉਣ ਲਈ ਵੱਖ-ਵੱਖ ਉਲਝਣਾਂ ਨਾਲ ਨਜਿੱਠਦੀਆਂ ਹਨ।

ਪੂਰੇ ਆਸਟ੍ਰੇਲੀਆ ਵਿੱਚ ਤਲਾਕ ਦੇ ਵੱਧ ਰਹੇ ਇੰਨੇ ਵੱਡੇ ਖਤਰਿਆਂ ਦੇ ਮਾਮਲਿਆਂ ਵਿੱਚਕਾਰ ਕੀ ਅਜਿਹੇ ਦ੍ਰਿਸ਼ਟੀਕੋਣ ਤੋਂ ਵੱਧ ਸਿੱਖਿਆ ਜਾ ਸਕਦਾ ਹੈ ਜੋ ਪਿਆਰ ਨੂੰ ਸਿਰਫ ਸੰਯੋਗ ਉਤੇ ਛੱਡਣ ਦੀ ਬਜਾਏ ਕਿਸੇ ਵਿਅਕਤੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਖਾਣ ਉਤੇ ਕੇਂਦ੍ਰਿਤ ਹੈ?

ਦਸਤਾਵੇਜੀ ਫਿਲਮਾਂ ਲਈ ਐੱਸਬੀਐੱਸ ਦੇ ਸੀਨੀਅਰ ਕਮਿਸ਼ਨਿੰਗ ਐਡੀਟਰ ਬਰਨਾਡਾਇਨ ਲਿਮ ਕਹਿੰਦੇ ਹਨ, “ਐੱਸਬੀਐੱਸ ਇੱਕ ਅਨੋਖੇ ਅਤੇ ਮਨੋਰੰਜਕ ਤਰੀਕੇ ਨਾਲ ਸਮਕਾਲੀ ਆਸਟ੍ਰੇਲੀਆ ਦੀ ਖੋਜ ਲਈ ਜਾਣਿਆ ਜਾਂਦਾ ਹੈ ਅਤੇ ‘ਦਿ ਮੈਚਮੇਕਰਜ਼’ ਵਿੱਚ ਮੈਚਮੇਕਿੰਗ ਦੀ ਰਹੱਸਮਈ ਦੁਨੀਆ, ਆਧੁਨਿਕ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਪਿਆਰ, ਪਰਿਵਾਰ ਅਤੇ ਵਿਆਹ ਦੇ ਆਲੇ-ਦੁਆਲੇ ਵਿਆਪਕ ਸਵਾਲਾਂ ਦਰਮਿਆਨ ਇੱਕ ਦਿਲਚਸਪ, ਹੈਰਾਨੀਜਨਕ ਦੂਰਅੰਦੇਸ਼ੀ ਪ੍ਰਦਾਨ ਕਰਦੀ ਹੈ।”
ਬੀਸੀ ਸਟੂਡੀਓਜ਼ ਪ੍ਰੋਡਕਸ਼ਨਜ਼ ਆਸਟ੍ਰੇਲੀਆ ਦੀ ਜਨਰਲ ਮੈਨੇਜਰ ਅਤੇ ਕ੍ਰੀਏਟਵ ਡਾਇਰੈਕਟਰ ਕਾਇਲੀ ਵਾਸ਼ਿੰਗਟਨ ਦਾ ਕਹਿਣਾ ਹੈ, “ਇਹ ਸ਼ੋਅ ਸੱਭਿਆਚਾਰਕ ਉਮੀਦਾਂ ਦੇ ਪਿਛੋਕੜ ਦੇ ਉਲਟ ਪਿਆਰ, ਪਰਿਵਾਰਕ ਉਮੀਦਾਂ ਅਤੇ ਜੀਵਨ ਦੀਆਂ ਰੀਝਾਂ ਦੀ ਪੜਤਾਲ ਕਰਦਾ ਹੈ। ਆਸਟ੍ਰੇਲੀਆ ਵਿੱਚ ਵਿਆਹ ਅਸਫਲ ਰਹਿਣ ਦੀ ਉੱਚ ਦਰ ਦੇ ਨਾਲ, ਕੀ ਉਸ ਦ੍ਰਿਸ਼ਟੀਕੋਣ ਤੋਂ ਜਿਆਦਾ ਸਿੱਖਿਆ ਜਾ ਸਕਦਾ ਹੈ ਜੋ ਪਿਆਰ ਨੂੰ ਇਕੱਲੇ ਮੌਕਾ ਦੇਣ ਤੋਂ ਇਨਕਾਰ ਕਰਦਾ ਹੈ?"
ਸਕ੍ਰੀਨ ਐੱਨਐੱਸਡਬਲਿਊ ਦੇ ਮੁਖੀ ਕਯਾਸ ਹੈਪਵਰਥ ਕਹਿੰਦੇ ਹਨ, “ਸਕ੍ਰੀਨ ਐੱਨਐੱਸਡਬਲਿਊ, ਨਿਊ ਸਾਊਥ ਵੇਲਜ਼ ਦੇ ਭਾਈਚਾਰਿਆਂ ਤੋਂ ਨਵੀਂਆਂ ਅਤੇ ਦਿਲਚਸਪ ਕਹਾਣੀਆਂ ਨੂੰ ਦੱਸਣ ਦਾ ਲਾਗਾਤਰ ਸਮਰਥਨ ਕਰਦਾ ਹੈ ਅਤੇ ਇਹ ਨਿਰੀਖਣ ਦਸਤਾਵੇਜ਼ੀ, ਦਰਸ਼ਕਾਂ ਨੂੰ ਮੈਚਮੇਕਿੰਗ ਦੇ ਸੱਭਿਆਚਾਰ ਅਤੇ ਰਵਾਇਤਾਂ ਬਾਰੇ ਇੱਕ ਵਿਲੱਖਣ ਝਲਕ ਪੇਸ਼ ਕਰੇਗੀ।"
‘ਦਿ ਮੈਚਮੇਕਰਜ਼’, ਐੱਸਬੀਐੱਸ ਦੇ ਲਈ ਬੀਬੀਸੀ ਸਟੂਡੀਓਜ਼ ਪ੍ਰੋਡਕਸ਼ਨਜ਼ ਆਸਟ੍ਰੇਲੀਆ ਸੀਰੀਜ਼ ਹੈ।
ਐੱਸਬੀਐੱਸ ਦੇ ਸਹਿਯੋਗ ਨਾਲ ਸਕ੍ਰੀਨ ਐੱਨਐੱਸਡਬਲਿਊ ਵਲੋਂ ਪ੍ਰਮੁੱਖ ਨਿਰਮਾਣ ਨਿਵੇਸ਼ ।
‘ਦਿ ਮੈਚਮੇਕਰਜ਼’ ਦੇ ਸਾਰੇ ਤਿੰਨ ਭਾਗ ਬੁੱਧਵਾਰ 14 ਫਰਵਰੀ ਤੋਂ ਐੱਸਬੀਐੱਸ ਆਨ ਡਿਮਾਂਡ ’ਤੇ ਮੁਫਤ ਸਟ੍ਰੀਮ ਕਰਨ ਲਈ ਉਪਲਬਧ ਹੋਣਗੇ। ਇਹ ਭਾਗ ਐੱਸਬੀਐੱਸ ’ਤੇ ਹਫਤਾਵਰੀ ਤੌਰ ’ਤੇ ਰਾਤ 8:40 ਵਜੇ ਪ੍ਰਸਾਰਤ ਕੀਤੇ ਜਾਣਗੇ।
‘ਦਿ ਮੈਚਮੇਕਰਜ਼’ 8 ਭਾਸ਼ਾਵਾਂ ਵਿੱਚ ਸਬ-ਟਾਈਟਲਜ਼ ਨਾਲ ਐੱਸਬੀਐੱਸ ਆਨ ਡਿਮਾਂਡ ਉੱਤੇ ਸਟ੍ਰੀਮ ਕਰਨ ਲਈ ਮੁਹੱਈਆ ਹੋਣਗੇ : ਸਰਲ ਚਾਇਨੀਜ਼, ਅਰਬੀ, ਵਿਅਤਨਾਮੀ, ਰਵਾਇਤੀ ਚਾਇਨੀਜ਼, ਕੋਰੀਅਨ, ਵਿਅਤਨਾਮੀ, ਪੰਜਾਬੀ ਅਤੇ ਹਿੰਦੀ। ਇਹ ਲੜੀ ਨੇਤਰਹੀਣਾਂ ਅਤੇ ਘੱਟ ਨਜ਼ਰ ਵਾਲਿਆਂ ਲਈ ਵੀ ਆਡੀਓ ਵਰਣਨ ਦੇ ਰੂਪ ਵਿਚ ਉਪਲਬਧ ਹੋਵੇਗੀ।
