ਆਸਟ੍ਰੇਲੀਆ ਨਸ਼ਾ ਭੇਜਣ ਦੇ ਦੋਸ਼ 'ਚ ਭਾਰਤ ਵਿੱਚ 9 ਗ੍ਰਿਫਤਾਰ

ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਿਲ ਹੈ ਜੋ ਆਸਟ੍ਰੇਲੀਆ ਵਿੱਚ ਦੱਸ ਸਾਲ ਰਹਿਣ ਮਗਰੋਂ ਭਾਰਤ ਮੁੜਿਆ ਹੈ। ਦੋਸ਼ ਹੈ ਕਿ ਆਸਟ੍ਰੇਲੀਆ ਵਿੱਚ ਨਸ਼ਾ ਭੇਜਣ ਲਈ ਸਿਡਨੀ ਵਿੱਚ ਉਸਨੇ ਆਪਣੇ ਸਬੰਧੀਆਂ ਦਾ ਇਸਤੇਮਾਲ ਕੀਤਾ।

Cocaine

Blocks of powder found hidden inside a machine in July 2019. Source: Supplied/ABF

ਭਾਰਤ ਦੀ ਕੌਮੀ ਨਸ਼ਾ ਵਿਰੋਧੀ ਏਜੇਂਸੀ ਨੇ ਬੀਤੇ ਹਫਤੇ ਇੱਕ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਹੋਰਨਾਂ ਦੇਸ਼ਾਂ ਤੋਂ ਅਲਾਵਾ ਆਸਟ੍ਰੇਲੀਆ ਵਿੱਚ ਨਸ਼ਾ ਤਸਕਰੀ ਵਿੱਚ ਕਥਿਤ ਤੌਰ ਤੇ ਸ਼ਾਮਲ ਸਨ।

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਫੜੇ ਕਥਿਤ ਦੋਸ਼ੀਆਂ ਵਿੱਚ ਪੰਜ ਭਾਰਤੀ, ਦੋ ਨਾਇਜੀਰਿਅਨ, ਇੱਕ ਅਮਰੀਕੀ ਅਤੇ ਇੱਕ ਇੰਡੋਨੇਸ਼ੀਆ ਦੇ ਨਾਗਰਿਕ ਸ਼ਾਮਲ ਹਨ। ਦੱਸਿਆ ਗਿਆ ਹੈ ਕਿ ਇਹ ਵਿਅਕਤੀ ਜਿਸ ਗਿਰੋਹ ਨਾਲ ਸਬੰਧਤ ਹਨ ਉਹ ਬੀਤੇ ਜੂਨ ਮਹੀਨੇ ਵਿੱਚ ਭਾਰਤ ਤੋਂ 55 ਕਿਲੋ ਕੋਕੇਨ ਆਸਟ੍ਰੇਲੀਆ ਭੇਜਣ ਲਈ ਜਿੰਮੇਦਾਰ ਸੀ।
ਇੱਕ ਭਾਰੀ ਮਸ਼ੀਨਰੀ ਵਿੱਚ ਲਕੋ ਕੇ ਸਮੁੰਦਰ ਦੇ ਰਾਹੀਂ ਭੇਜਿਆ $20 ਮਿਲੀਅਨ ਦਾ ਨਸ਼ਾ ਆਸਟ੍ਰੇਲੀਆ ਦੀ ਬਾਰਡਰ ਫੋਰਸ ਵੱਲੋਂ ਬਰਾਮਦ ਕਰ ਲਿਆ ਗਿਆ ਅਤੇ ਇਸ ਸਬੰਧ ਵਿੱਚ ਤਿੰਨ ਸਿਡਨੀ ਨਿਵਾਸੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।

Machine
The ABF said 55 kg cocaine was found stuffed in the cavity of this machine in July 2019. Source: ABF
ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਨਿਰਦੇਸ਼ਕ ਐਸ ਕੇ ਝਾਅ ਨੇ ਦੱਸਿਆ ਕਿ ਆਸਟ੍ਰੇਲੀਆ ਭੇਜਣ ਤੋਂ ਪਹਿਲਾਂ ਨਸ਼ੇ ਨੂੰ ਉੱਤਰਾਖੰਡ ਦੇ ਰੁਦਰਪੁਰ ਵਿੱਚ ਇੱਕ ਮਸ਼ੀਨ ਵਿੱਚ ਪੈਕ ਕੀਤਾ ਗਿਆ, ਫੇਰ ਉਸਨੂੰ ਗਾਜ਼ੀਆਬਾਦ ਦੇ ਰਾਹੀਂ ਮੁੰਬਈ ਬੰਦਰਗਾਹ ਭੇਜਿਆ ਗਿਆ ਜਿਥੋਂ ਕੇਲੋਂਗ ਹੋ ਕੇ ਇੱਕ ਸ਼ਿਪਿੰਗ ਕੰਟੇਨਰ ਵਿੱਚ ਮਸ਼ੀਨ ਨੂੰ ਇੱਕ ਕੰਪਨੀ ਦੇ ਜ਼ਰੀਏ ਸਿਡਨੀ ਰਵਾਨਾ ਕੀਤਾ ਗਿਆ। 

ਸ਼੍ਰੀ ਝਾਅ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਦੱਸ ਸਾਲ ਆਸਟ੍ਰੇਲੀਆ ਵਿੱਚ ਰਹਿ ਚੁੱਕਿਆ ਹੈ ਅਤੇ ਉਸ ਨੇ ਕਥਿਤ ਤੌਰ ਤੇ ਆਸਟ੍ਰੇਲੀਆ ਵਿੱਚ ਆਪਣੇ ਸਬੰਧਾਂ ਰਾਹੀਂ ਤਸਕਰੀ ਦੀ ਇਸ ਘਟਨਾ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਸੀ। 
ਓਹਨਾ ਇਹ ਵੀ ਦੱਸਿਆ ਕਿ ਇਸ ਕਥਿਤ ਗਿਰੋਹ ਦਾ ਸਰਗਨਾ ਪੰਜਾਬੀ ਮੂਲ ਦਾ ਇੱਕ ਕੈਨੇਡੀਅਨ ਨਾਗਰਿਕ ਹੈ ਜੋ ਗਿਰੋਹ ਦੇ ਕਈ ਹੋਰ ਮੈਂਬਰਾਂ ਸਮੇਤ ਕੈਨੇਡਾ ਰਹਿੰਦਾ ਹੈ ਅਤੇ ਪਹਿਲਾਂ ਵੀ ਪੰਜਾਬ ਵਿੱਚ ਉਸ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਚੱਲ ਰਹੇ ਹਨ।

Listen to SBS Punjabi Monday to Friday at 9 pm. Follow us on Facebook and Twitter.



Share

Published

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand