SKIP TO MAIN CONTENT

ਨਿਊ ਸਾਊਥ ਵੇਲਜ਼ ਵਿੱਚ ਹੜਾਂ ਕਾਰਣ ਸਥਿਤੀ ਨਾਜ਼ੁਕ, ਹੋਰ ਇਲਾਕੇ ਖਾਲੀ ਕਰਨ ਦੀਆਂ ਚਿਤਾਵਨੀਆਂ ਜਾਰੀ

ਖ਼ਰਾਬ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਖੇਤਰੀ ਨਿਊ ਸਾਊਥ ਵੇਲਜ਼ ਅਤੇ ਪੱਛਮੀ ਸਿਡਨੀ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਦੱਖਣ-ਪੂਰਬੀ ਕੁਈਨਜ਼ਲੈਂਡ ਨੂੰ ਵੀ ਹੜ੍ਹਾਂ ਪ੍ਰਤੀ ਚੌਕਸ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

Floodwater submerges the road on the corner of Landbury Ave and Memorial Ave, Penrith, NSW.
Floodwater submerges the road on the corner of Landbury Ave and Memorial Ave, Penrith, NSW. Source: AAP

2 min read

Published

Updated

By Ravdeep Singh


Skip to article content

ਸੋਮਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਹਜ਼ਾਰਾਂ ਲੋਕਾਂ ਨੂੰ ਨਿਊ ਸਾਊਥ ਵੇਲਜ਼ ਦੇ ਮੱਧ-ਉੱਤਰੀ ਤੱਟ ਅਤੇ ਸਿਡਨੀ ਦੇ ਪੱਛਮ ਵਿੱਚ ਸੁਰੱਖਿਅਤ ਇਲਾਕਿਆਂ ਵਲ ਜਾਣ ਦੀ ਆਦੇਸ਼ ਜਾਰੀ ਕੀਤੇ ਗਏ ਹਨ।

ਰਾਜ ਦੀ ਐਮਰਜੈਂਸੀ ਸੇਵਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਖ਼ਰਾਬ ਮੌਸਮ ਵਿੱਚ ਕੋਈ ਤਬਦੀਲੀ ਨਾ ਆਉਣ ਕਰਕੇ ਫਲੈਸ਼ ਹੜਾਂ ਦਾ ਜੋਖਮ ਵੱਧ ਗਿਆ ਹੈ।

ਪੋਰਟ ਮੈਕਵੇਰੀ ਵਿਚ 80 ਮਿਲੀਮੀਟਰ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਨਿਊ ਸਾਊਥ ਵੇਲਜ਼ ਦੇ ਕੁਝ ਕੁ ਹਿਸਿਆਂ ਵਿੱਚ ਬਿਜਲੀ ਅਤੇ ਪਾਣੀ ਵੀ ਮੁਹਇਆ ਨਹੀਂ ਹੈ।

ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਡੇਵਿਡ ਲਿਟਲਪ੍ਰਾਊਡ ਦਾ ਕਹਿਣਾ ਹੈ ਕਿ ਅਸੀ ਖੁਸ਼ਕਿਸਮਤ ਹਾਂ ਕਿ ਚਾਲਕ ਦਲਾਂ ਦੇ ਬਹੁਤ ਸਾਰੇ ਬਚਾਅ ਕਾਰਜਾਂ ਤੋਂ ਬਾਅਦ ਵੀ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ ਕਿ, "ਇਸ ਖਤਰਨਾਕ ਸਥਿਤੀ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਨਹੀਂ ਬਲਕਿ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਵੱਧ-ਚੜ ਕੇ ਪਾਉਣਾ ਚਾਹਿਦਾ ਹੈ "

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਦਾ ਕਹਿਣਾ ਹੈ ਕਿ ਇਹ ਰਾਜ ਲਈ ਚੁਣੌਤੀ ਭਰਿਆ ਸਮਾਂ ਹੈ ਪਰ ਕਈ ਵਾਰੀ ਪਹਿਲਾਂ ਵੀ ਹੋਰ ਕੁਦਰਤੀ ਆਫ਼ਤਾਂ ਜਿਵੇਂ ਕਿ ਜੰਗਲੀ ਅਗਾਂ ਅਤੇ ਗੰਭੀਰ ਸੋਕਾ ਦਾ ਰਾਜ ਨੇ ਬਹਾਦੁਰੀ ਨਾਲ਼ ਸਾਹਮਣਾ ਕੀਤਾ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now