ਪੰਜਾਬੀ ਵਿਦਿਆਰਥੀ ਦੀ ਮੌਤ ਲਈ ਇੱਕ ਵਿਅਕਤੀ 'ਤੇ ਦੋਸ਼ ਆਇਦ, ਪੀੜ੍ਹਤ ਪਰਿਵਾਰ ਨੂੰ ਹੁਣ ਅਦਾਲਤੀ ਕਾਰਵਾਈ ਦਾ ਇੰਤਜ਼ਾਰ

ਭਾਰਤ ਤੋਂ ਆਸਟ੍ਰੇਲੀਆ ਪੜ੍ਹਨ ਆਏ ਪੰਜਾਬੀ ਨੌਜਵਾਨ ਹਰਵਿੰਦਰ ਸਿੰਘ ਦੀ ਮੌਤ ਦੇ ਕਥਿਤ ਦੋਸ਼ੀ ਨੂੰ 4 ਦਸੰਬਰ 2019 ਨੂੰ ਮਿਡਲੈਂਡ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਪੱਛਮੀ ਆਸਟ੍ਰੇਲੀਆ ਪੁਲਿਸ ਨੇ ਹਾਦਸੇ ਦੇ ਤਕਰੀਬਨ ਪੰਜ ਮਹੀਨੇ ਬਾਅਦ ਪਰਥ ਦੇ ਹੈਨਲੀ ਬਰੁੱਕ ਇਲਾਕੇ ਦੇ ਵਸਨੀਕ ਇੱਕ 56-ਸਾਲਾ ਵਿਅਕਤੀ ਨੂੰ ਇਸ ਦੁਰਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ।

Harvinder Singh

Source: Supplied

ਪੱਛਮੀ ਆਸਟ੍ਰੇਲੀਆ ਦੀ ਮੇਜਰ ਕਰੈਸ਼ ਯੂਨਿਟ ਨੇ ਵੀਰਵਾਰ, 13 ਜੂਨ 2019 ਨੂੰ ਪਰਥ ਲਾਗੇ ਹੈਨਲੀ ਬਰੁੱਕ ਵਿੱਚ ਵਾਪਰੇ ਇੱਕ ਘਾਤਕ ਟ੍ਰੈਫਿਕ ਹਾਦਸੇ ਦੀ ਜਾਂਚ ਤੋਂ ਬਾਅਦ ਇੱਕ ਵਿਅਕਤੀ 'ਤੇ ਦੋਸ਼ ਆਇਦ ਕੀਤੇ ਹਨ।

ਪਰਥ ਵਸਦੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਹਰਵਿੰਦਰ ਸਿੰਘ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਸੀ।

ਹਾਦਸੇ ਸਮੇਂ ਇਹ 20-ਸਾਲਾ ਪੰਜਾਬੀ ਨੌਜਵਾਨ 'ਬਰੈੱਡ ਡਿਲੀਵਰੀ ਵੈਨ' ਚਲਾ ਰਿਹਾ ਸੀ।

ਪੁਲਿਸ ਨੇ ਉਸ ਸਮੇਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਸੀ ਕਿ ਵੈਨ ਦੇ ਟਰੱਕ ਨਾਲ਼ ਟਕਰਾਉਣ ਪਿੱਛੋਂ ਵੈਨ-ਚਾਲਕ ਨੂੰ ਹਸਪਤਾਲ ਲਿਜਾਣਾ ਪਿਆ ਸੀ ਜਿਸ ਦੌਰਾਨ ਉਸਦੀ ਮੌਤ ਹੋ ਗਈ ਸੀ।

ਪੁਲਿਸ ਮੁਤਾਬਿਕ ਟਰੱਕ ਡਰਾਈਵਰ ਨੂੰ ਇਸ ਦੁਰਘਟਨਾ ਵਿੱਚ ਕੋਈ ਵੀ ਸੱਟ ਨਹੀਂ ਸੀ ਲੱਗੀ - ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ।
WA police
WA Police have charged a man after an investigation into a fatal traffic crash that occurred in Henley Brook on Thursday, 13 June 2019. Source: Supplied
ਇਸ ਦੁਰਘਟਨਾ ਦੇ ਤਕਰੀਬਨ ਪੰਜ ਮਹੀਨੇ ਬਾਅਦ ਪੁਲਿਸ ਨੇ ਟਰੱਕ ਡਰਾਈਵਰ ਨੂੰ ਇਸ ਲਈ ਜਿੰਮੇਵਾਰ ਠਹਿਰਾਉਂਦਿਆਂ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਲਾਏ ਹਨ।

ਪੁਲਿਸ ਵੱਲੋਂ ਅਦਾਲਤ ਵਿੱਚ ਇਹ ਦੋਸ਼ ਲਾਇਆ ਜਾਵੇਗਾ - "13 ਜੂਨ, 2019 ਸਵੇਰੇ 6:40 ਵਜੇ ਦੇ ਕਰੀਬ ਇੱਕ ਫਿਇਟ ਡੂਕਾਟੋ ਪੈਨਲ ਵੈਨ ਪੂਰਬ ਵੱਲ਼ ਗਨੰਗਾਰਾ ਰੋਡ 'ਤੇ ਜਾ ਰਹੀ ਸੀ ਕਿ ਉਸਦੀ ਇੱਕ ਕੇਨਵਰਥ ਟਰੱਕ ਨਾਲ਼ ਟੱਕਰ ਹੋ ਗਈ ਜੋ ਕਿ ਰਾਬਰਟ ਸਟ੍ਰੀਟ ਤੋਂ ਮੁੜ ਰਿਹਾ ਸੀ। ਪੁੱਛਗਿੱਛ ਅਤੇ ਪੜਤਾਲ ਤੋਂ ਬਾਅਦ 56-ਸਾਲਾ ਟਰੱਕ ਡਰਾਈਵਰ ‘ਤੇ ਮੌਤ ਲਈ ਜਿੰਮੇਵਾਰ ਖਤਰਨਾਕ ਡ੍ਰਾਈਵਿੰਗ ਦੇ ਦੋਸ਼ ਲਾਏ ਜਾ ਰਹੇ ਹਨ।"
56-ਸਾਲਾ ਕਥਿਤ ਦੋਸ਼ੀ ਨੂੰ 4 ਦਸੰਬਰ 2019 ਨੂੰ ਮਿਡਲੈਂਡ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਏਗਾ।
ਹਰਵਿੰਦਰ ਦੇ ਭੈਣ ਅਤੇ ਜੀਜਾ ਜੀ, ਜੋ ਪਰਥ ਦੇ ਇੱਕ ਲਾਗਲੇ ਇਲਾਕੇ ਵਿੱਚ ਰਹਿੰਦੇ ਹਨ, ਨੇ ਪੁਲਿਸ ਵੱਲੋਂ ਕੀਤੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਹੈ - ਪੀੜ੍ਹਤ ਪਰਿਵਾਰ ਨੂੰ ਹੁਣ ਅਦਾਲਤੀ ਕਾਰਵਾਈ ਦਾ ਇੰਤਜ਼ਾਰ ਹੈ। 

ਕੁਲਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫਿਰੋਜ਼ਪੁਰ, ਪੰਜਾਬ ਦਾ ਰਹਿਣ ਵਾਲ਼ਾ ਹਰਵਿੰਦਰ 'ਇੱਕ ਮਿਲਾਪੜੇ ਸੁਭਾ ਦਾ ਨੇਕਦਿਲ ਅਤੇ ਖੁਸ਼ਦਿਲ ਇਨਸਾਨ ਸੀ ਜੋ ਇੱਥੇ ਇੱਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਆਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ'।
Harvinder Singh
ਹਰਵਿੰਦਰ ਸਿੰਘ ਹਾਦਸੇ ਤੋਂ ਤਕਰੀਬਨ 14 ਮਹੀਨੇ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। Source: Supplied
ਪੁਲਿਸ ਅਤੇ ਸਬੰਧਿਤ ਜਾਂਚਕਰਤਾ ਇਸ ਦੁਰਘਟਨਾ ਦੇ ਕਿਸੇ ਵੀ ਗਵਾਹ ਜਾਂ ਉਸ ਵਿਅਕਤੀ ਨਾਲ਼ ਜਿਸਨੇ ਘਟਨਾ ਤੋਂ ਪਹਿਲਾਂ ਇਹਨਾਂ ਵਾਹਨਾਂ ਨੂੰ ਵੇਖਿਆ ਹੋਵੇ ਜਾਂ ਉਸ ਕੋਲ਼ ਇਸ ਬਾਰੇ ਕੋਈ ਡੈਸ਼ ਕੈਮ ਫੁਟੇਜ ਹੋਵੇ, ਸੰਪਰਕ ਕਰਨਾ ਚਾਹੁੰਦੇ ਹਨ। ਇਸ ਸਬੰਧੀ 1800 333 000 'ਤੇ ਕ੍ਰਾਈਮ ਸਟਾਪਰ ਨੂੰ ਫੋਨ ਕੀਤਾ ਜਾ ਸਕਦਾ ਹੈ ਜਾਂ crimestopperswa.com.au 'ਤੇ ਔਨਲਾਈਨ ਰਿਪੋਰਟ ਭਰੀ ਜਾ ਸਕਦੀ ਹੈ।

SBS Punjabi ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ Facebook ਤੇ Twitter 'ਤੇ ਫੌਲੋ ਕਰੋ। 

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand