ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਵਿਆਹ ਦੇ ਬੰਧਨ ਬੱਝ ਗਏ ਹਨ।
ਜਾਣਕਾਰੀ ਅਨੁਸਾਰ ਸਨਿੱਚਰਵਾਰ ਨੂੰ ਜੋਧਪੁਰ ਦੇ ਉਮੈਦ ਭਵਨ ਪੈਲੇਸ ‘ਚ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਇਸਾਈ ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ ਹੈ।
ਇਸ ਮੌਕੇ ‘ਤੇ ਪ੍ਰਿਅੰਕਾ ਨੇ ਜਿੱਥੇ ਡਿਜ਼ਾਇਨਰ ਰਾਲਫ ਲਾਰੇਨ ਦਾ ਸਫੇਦ ਰੰਗ ਦਾ ਗਾਊਨ ਪਾਇਆ ਸੀ ਤਾਂ ਉੱਥੇ ਹੀ ਨਿਕ ਵੀ ਸਫੇਦ ਕੱਪੜਿਆਂ ‘ਚ ਨਜ਼ਰ ਆਏ। ਇਸ ਖਾਸ ਮੌਕੇ ਲਈ ਉਮੈਦ ਭਵਨ ਦੀ ਸਜਾਵਟ ‘ਚ ਵੀ ਸਫੇਦ ਰੰਗ ਦੇ ਫੁੱਲ ਨਜ਼ਰ ਆ ਰਹੇ ਸਨ।
ਐਤਵਾਰ ਨੂੰ ਉਹ ਹਿੰਦੂ ਰੀਤੀ-ਰਿਵਾਜ਼ ਦੇ ਤਹਿਤ ਵਿਆਹ ਕਰਵਾਉਣਗੇ - ਜਾਣਕਾਰੀ ਅਨੁਸਾਰ ਇਸ ਵਿਆਹ ਵਿੱਚ ਪ੍ਰਿਅੰਕਾ ਲਾਲ ਰੰਗ ਦਾ ਲਹਿੰਗਾ ਪਾਏਗੀ।
ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਪਾਰਟੀਆਂ ਹੋਣਗੀਆਂ - ਇਕ ਰਿਸੈਪਸ਼ਨ 4 ਦੰਸਬਰ ਨੂੰ ਦਿੱਲੀ ‘ਚ ਹੋਵੇਗੀ ਅਤੇ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ ‘ਚ ਬਾਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ ਲਈ ਹੋਵੇਗੀ। ਦੋਵਾਂ ਦੇ ਵਿਆਹ ਅਤੇ ਹੋਰ ਸਮਾਗਮਾਂ ਦੀਆਂ ਤਸਵੀਰਾਂ ਟਵਿੱਟਰ ਉੱਤੇ ਵਾਇਰਲ ਹੋ ਰਹੀਆਂ ਹਨ। 
ਦੱਸਦੇ ਜਾਈਏ ਕਿ ਇਸੇ ਸਾਲ ਅਗਸਤ ‘ਚ 36 ਸਾਲ ਦੀ ਪ੍ਰਿਯੰਕਾ ਨੇ 26 ਸਾਲ ਦੇ ਨਿਕ ਜੋਨਸ ਨਾਲ ਮੁੰਬਈ ‘ਚ ਸਗਾਈ ਕੀਤੀ ਸੀ।

Source: Twitter

Source: Twitter

Source: Twitter

Source: Twitter