SKIP TO MAIN CONTENT

ਪ੍ਰੀਤਪਾਲ ਸਿੰਘ ਸੜਕ ਹਾਦਸੇ ਲਈ ਦੋਸ਼ੀ ਕਰਾਰ, ੧੪ ਵਿੱਚੋ ੧੨ ਮਹੀਨੇ ਦੀ ਸਜ਼ਾ ਖਾਰਿਜ

ਪਰਥ ਵਿੱਚ ਇੱਕ ਸੜਕ ਹਾਦਸੇ ਦੇ ਦੋਸ਼ੀ ਇੱਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ੧੪ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚੋ ੧੨ ਮਹੀਨੇ ਦਾ ਸਮਾਂ ਖਾਰਿਜ ਕਰ ਦਿੱਤਾ ਗਿਆ

Preetpal Singh
Source: Supplied

2 min read

Published

Updated

By Preetinder Grewal


Skip to article content

An Indian international student, Preetpal Singh found guilty of causing a crash which killed a Perth man last year, has been spared an immediate jail term.

ਪਰਥ ਦੀ ਇੱਕ ਅਦਾਲਤ ਨੇ ੨੧-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੀਤਪਾਲ ਸਿੰਘ ਉੱਤੇ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਦੋਸ਼ਾਂ ਨੂੰ ਸਹੀ ਪਾਇਆI

ਪੁਲਿਸ ਮੁਤਾਬਿਕ, ਦੁਰਘਟਨਾ ਸਮੇਂ, ਪ੍ਰੀਤਪਾਲ ਸਿੰਘ, ਜੋ ਕਿ ਮਿਤਸੁਬਿਸ਼ੀ ਲੈਂਸਰ ਕਾਰ ਚਲਾ ਰਿਹਾ ਸੀ, ਚੁਰਾਹੇ ਵਿੱਚ ਕਾਫੀ ਤੇਜ਼ੀ ਨਾਲ ਆਇਆI ਉਸਦੀ ਕਾਰ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਨਾਲ ਟਕਰਾਈ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਕੋਲ ਮੋਟਰਸਾਈਕਲ ਚਾਲਕ ਨੂੰ ਬਚਾਉਣ ਲਈ ਵੀ ਸਮਾਂ ਨਹੀਂ ਸੀI

ਅਦਾਲਤ ਨੇ ਉਸਨੂੰ ਇਸ ਜੁਰਮ ਲਈ ੧੪ ਮਹੀਨੇ ਦੀ ਸਜ਼ਾ ਸੁਣਾਈ ਹੈ ਜਿਸ ਵਿਚੋਂ ੧੨ ਮਹੀਨੇ ਦਾ ਸਮਾਂ ਖਾਰਿਜ ਕਰ ਦਿੱਤਾ ਹੈI

ਜੱਜ ਮਾਈਕਲ ਗੈਟਹਿੰਗ ਨੇ ਸਜ਼ਾ ਸੁਣਾਉਂਦਿਆਂ ਆਖਿਆ ਕਿ ਭਾਵੇਂ ਇੱਹ ਦੁਰਘਟਨਾ ਗੰਭੀਰ ਲਾਪਰਵਾਹੀ ਦੇ ਚਲਦਿਆਂ ਹੋਈ ਹੈ ਪਰ ਦੋਸ਼ੀ ਨੂੰ ਇਸ ਦਾ ਪੂਰਣ ਰੂਪ ਵਿੱਚ ਪਛਤਾਵਾ ਹੈI

ਇਸ ਤੋਂ ਪਹਿਲਾਂ ਮ੍ਰਿਤਿਕ ਡੈਨੀਅਲ ਵੈਲਫ਼ੇਅਰ ਦੇ ਪਰਿਵਾਰ ਨੇ ਦੋਸ਼ੀ ਨੂੰ ਮਾਫ ਕਰਦਿਆਂ ਆਖਿਆ ਕਿ ਉਹ ਨੀ ਚਾਹੁੰਦੇ ਕਿ ਦੋਸ਼ੀ ਜੇਲ ਦੀਆਂ ਸਲਾਖਾਂ ਪਿੱਛੇ ਜਾਵੇI

ਸ਼੍ਰੀ ਵੈਲਫ਼ੇਅਰ ਦੀ ਜੀਵਨ-ਸਾਥਣ  ਨੈਨਲੀ ਲਿਉਨਾਰਡ ਨੇ ਸੇਵੇਨ ਨਿਊਜ਼ ਨਾਲ ਗੱਲ ਕਰਦਿਆਂ ਆਖਿਆ,"ਇੱਦਾਂ ਕਿਸੇ ਨਾਲ ਨਾ ਹੋਵੇ ਚੰਗੇ ਹੋਵੇ ਕਿ ਉਹ ਜਿੰਦਗੀ ਫਿਰ ਸ਼ੁਰੂ ਕਰੇ ਤੇ ਆਪਣੇ ਪਰਿਵਾਰ ਵਿੱਚ ਹੱਸ-ਵੱਸੇ I"

For more news and updates, follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now