ਐਨ ਐਸ ਡਬਲਯੂ ਦੇ ਰੋਡਜ਼ ਐਂਡ ਮਾਰੀਟਾਈਮ ਅਦਾਰੇ ਨੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ $੨੫੦ ਜੁਰਮਾਨਾ ਠੋਕਣ ਦੀ ਗੱਲ ਆਖੀ ਹੈI
ਪ੍ਰਧਾਨ ਮੰਤਰੀ ਦੀ ਇਸ ਅਣਗਹਿਲੀ ਬਾਰੇ ਟਵੀਟ ਕਰਦਿਆਂ ਓਹਨਾ ਮਾਮਲੇ ਦੀ ਛਾਂਣਬੀਣ ਬਾਰੇ ਜਾਣਕਾਰੀ ਦਿੱਤੀ ਹੈI
ਬਿਨਾ ਲਾਈਫ ਜੈਕਟ ਪਹਿਨੇ ਪ੍ਰਧਾਨ ਮੰਤਰੀ ਦੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀ ਗਈਆਂ ਨੇ ਜੋ ਸਿਡਨੀ ਦੇ ਪੂਰਬੀ ਹਿੱਸੇ ਚ ਓਹਨਾ ਦੇ ਘਰ ਲਾਗੇ ਸਮੁੰਦਰ ਚ ਖਿੱਚੀਆਂ ਗਈਆਂ ਹਨI
ਪ੍ਰਧਾਨ ਮੰਤਰੀ ਨੇ ਇੱਕ ਫੇਸਬੁਕ ਪੋਸਟ ਵਿੱਚ ਸਪਸ਼ਟੀਕਰਨ ਦਿੰਦਿਆਂ ਇਸ ਗ਼ਲਤੀ ਨੂੰ ਮੰਨਿਆ ਹੈ ਤੇ ਅੱਗੇ ਤੋਂ ਕਾਨੂੰਨ ਤੇ ਕਾਇਦੇ ਚ' ਰਹਿਣ ਤੇ ਹੋਰ ਧਿਆਨ ਰੱਖਣ ਦੀ ਗੱਲ ਵੀ ਆਖੀ ਹੈI
ਪ੍ਰਧਾਨ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ $੨੫੦ ਜੁਰਮਾਨਾ ਭਰਨ ਦੀ ਹਾਮੀ ਭਰੀ ਹੈI
Follow SBS Punjabi on Facebook and Twitter
Share
