ਹੋਮ ਅਫੇਯਰ ਮਨਿਸਟਰ ਪੀਟਰ ਡੱਟਣ ਮੁਤਾਬਿਕ ਆਸਟ੍ਰੇਲੀਅਨ ਹੁਣ ਜਲਦੀ ਹੀ ਬਿਨਾ ਆਪਣਾ ਪਾਸਪੋਰਟ ਦਿਖਾਏ ਅੰਤਰਰਾਸ਼ਟਰੀ ਸਫ਼ਰ ਕਰ ਸਕਣ ਗੇ। ਕੈਨਬੇਰਾ ਵਿੱਚ ਨੈਸ਼ਨਲ ਪ੍ਰੈਸ ਕਲੱਬ ਵਿੱਚ ਬੋਲਦਿਆਂ ਓਹਨਾ ਕਿਹਾ ਕਿ ਪਾਸਪੋਰਟ-ਫ੍ਰੀ ਸਫ਼ਰ ਬੜੀ ਜਲਦੀ ਹੀ ਉਪਲਬਧ ਹੋਵੇਗਾ। ਓਹਨਾ ਕਿਹਾ ਕਿ ਆਸਟ੍ਰੇਲੀਆ ਮੁੜ ਕੇ ਆਉਣ ਵਾਲੇ ਦੇਸ਼ ਵਾਸੀਆਂ ਇਸ ਟੈਕਨੋਲਜੀ ਦੀ ਬਦੌਲਤ ਬਿਨਾ ਆਪਣਾ ਪਾਸਪੋਰਟ ਵਿਖਾਏ ਜਹਾਜ਼ ਵਿੱਚ ਓਹਨਾ ਦੀ ਸੀਟ ਤੋਂ ਏਅਰਪੋਰਟ ਦੀ ਪਾਰਕਿੰਗ ਤੱਕ ਸਿੱਧੇ ਜਾ ਸਕਣਗੇ।
ਸ਼੍ਰੀ ਡੱਟਣ ਨੇ ਕਿਹਾ ਕਿ ਇਸ ਤਕਨੋਲਜੀ ਨੂੰ ਕੈਨਬੇਰਾ ਹਵਾਈ ਅੱਡੇ ਤੇ ਨੱਬੇ ਫੀਸਦੀ ਕਾਮਯਾਬੀ ਨਾਲ ਪਰਖਿਆ ਜਾ ਰਿਹਾ ਹੈ।
ਓਹਨਾ ਕਿਹਾ ਕਿ ਕਿਹਾ ਕਿ ਉਹ ਇਸ ਤਕਨੋਲਜੀ ਦਾ ਲਾਹਾ ਵਿਦੇਸ਼ੀ ਯਾਤਰੂਆਂ ਤੱਕ ਵੀ ਲਿਜਾਣਾ ਚਾਹੁੰਦੇ ਹਨ।
"ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਜਹਾਜ਼ ਤੋਂ ਫੇਸ਼ੀਅਲ ਰੇਕੋਗਨਿਸ਼ਨ ਜ਼ਰੀਏ ਸਿੱਧੇ ਬਾਹਰ ਨਿਕਲ ਜਾਣ, ਅਤੇ ਪਾਸਪੋਰਟ ਓਹਨਾ ਦੀ ਜੇਬ ਵਿੱਚ ਹੀ ਰਵੇਗਾ। ਅਸੀਂ ਇਸਤੋਂ ਜ਼ਿਆਦਾ ਦੂਰ ਨਹੀਂ। ਉਹ ਜਹਾਜ਼ ਤੋਂ ਨਿਕਲ ਕੇ ਸਿਧੇ ਹਵਾਈ ਅੱਡੇ ਦੀ ਪਾਰਕਿੰਗ ਤੱਕ ਜਾ ਸਕਣਗੇ ," ਓਹਨਾ ਕਿਹਾ।
ਸ਼੍ਰੀ ਡੱਟਣ ਨੇ ਹਾਲ ਦੇ ਮਹੀਨਿਆਂ ਦੌਰਾਨ ਆਸਟ੍ਰੇਲੀਆ ਦੇ ਵੀਜ਼ਾ ਸਿਸਟਮ ਵਿਚ ਵੱਡੇ ਬਦਲਾਅ ਕੀਤੇ ਹਨ ਜਿਸ ਵਿੱਚ ਨਿਜੀ ਖੇਤਰ ਦੀ ਕਮ੍ਪਨੀਆਂ ਸ਼ਾਮਿਲ ਹੋ ਸਕਦੀਆਂ ਹਨ ਜੋ ਕਿ ਹਰ ਸਾਲ 85 ਲਖ ਵੀਜ਼ਾ ਅਰਜ਼ੀਆਂ ਨਾਲ ਨਜਿੱਠਣ ਲਈ ਤਕਨੀਕੀ ਸਮਰੱਥਾ ਸਥਾਪਿਤ ਅਤੇ ਸੰਚਾਲਿਤ ਕਰ ਸਕਦੀਆਂ ਹਨ।
ਇਸ ਕੰਮ ਦਾ ਠੇਕਾ ਕਈ ਬਿਲੀਅਨ ਡਾਲਰ ਦਾ ਹੋ ਸਕਦਾ ਹੈ।
ਓਹਨਾ ਕਿਹਾ ਕਿ ਇਸ ਕੰਮ ਲਈ ਨਵੀ ਤਕਨੋਲਜੀ ਲਗਾਉਣੀ ਜ਼ਰੂਰੀ ਹੈ ਕਿਓਂਕਿ ਇੰਨੀ ਵੱਡੀ ਗਿਣਤੀ ਵਿੱਚ ਆਉਣ ਵਾਲਿਆਂ ਵੀਜ਼ਾ ਅਰਜ਼ੀਆਂ ਨੂੰ ਸੰਭਾਲਣਾ ਮਨੁੱਖੀ ਸਮਰੱਥਾ ਵਿੱਚ ਨਹੀਂ ਹੈ।
ਓਹਨਾ ਦੱਸਿਆ ਕਿ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਚੀਨ ਅਤੇ ਭਾਰਤ ਤੋਂ ਹਨ, ਜਿਨ੍ਹਾਂ ਵਿੱਚ ਸੈਰ ਸਪਾਟੇ ਅਤੇ ਵਿਦਿਆਰਥੀ ਵੀਜ਼ੇ ਬਹੁਤੇ ਹਨ।