SKIP TO MAIN CONTENT

ਪਤਨੀ ਨਾਲ ਕੁੱਟ ਮਾਰ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਸਜ਼ਾ

ਅਦਾਲਤ ਵਿੱਚ ਦੱਸਿਆ ਗਿਆ ਕਿ ਦੋਸ਼ੀ ਦੇ ਪਰਿਵਾਰ ਵੱਲੋਂ ਉਸਦੀ ਪਤਨੀ ਦੇ ਪਰਿਵਾਰ ਤੋਂ $20,000 ਦੇ ਦਹੇਜ ਦੀ ਮੰਗ ਕੀਤੀ ਗਈ ਸੀ।

Hindu Wedding Rituals
Source: Getty

2 min read

Published

Updated


Skip to article content

ਘਰੇਲੂ ਹਿੰਸਾ ਦੇ ਦੋਸ਼ ਵਿੱਚ ਆਸਟ੍ਰੇਲੀਆ ਦੇ ਸੂਬੇ ਕੁਈਨਸਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ।

ਕਾਨੂੰਨੀ ਕਾਰਨਾਂ ਕਰਕੇ ਇਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਾ ਸਕਦਾ ਪਰੰਤੂ ਮਾਰਿਚੂਡੋਰ ਮੈਜਿਸਟਰੇਟ ਕੋਰਟ ਵਿੱਚ ਮਾਮਲੇ ਦੀ ਸਨੁਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਵਿਅਕਤੀ ਦਾ ਵਿਆਹ ਉਸਦੇ ਮਾਤਾ-ਪਿਤਾ ਦੀ ਮਰਜ਼ੀ ਦੇ ਨਾਲ ਭਾਰਤ ਵਿੱਚ ਹੋਇਆ ਸੀ।

ਦੋਸ਼ ਸੀ ਕਿ ਇਸ ਦੇ ਵੱਲੋਂ ਵਿਆਹ ਦੇ ਚਾਰ ਮਹੀਨੇ ਮਗਰੋਂ ਆਪਣੀ ਪਤਨੀ ਨੂੰ ਥੱਪੜ ਮਾਰੇ ਗਏ, ਉਸਦੇ ਵਾਲ ਖਿੱਚੇ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਏ ਬੀ ਸੀ ਦੀ ਖਬਰ ਮੁਤਾਬਿਕ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਸਤੇ ਆਪਣੇ ਪਰਿਵਾਰ ਵੱਲੋਂ ਦਬਾਅ ਸੀ ਕਿ ਉਹ ਆਪਣੀ ਪਤਨੀ ਤੋਂ ਦਹੇਜ ਮੰਗੇ। ਦੱਸਿਆ ਗਿਆ ਕਿ ਦੋਸ਼ੀ ਦੇ ਪਰਿਵਾਰ ਵੱਲੋਂ ਉਸਦੀ ਪਤਨੀ ਦੇ ਪਰਿਵਾਰ ਤੋਂ $20,000 ਦੇ ਦਹੇਜ ਦੀ ਮੰਗ ਕੀਤੀ ਗਈ ਸੀ। ਅਦਾਲਤ ਵਿੱਚ ਆਪਣਾ ਗੁਨਾਹ ਕਬੂਲਦਿਆਂ ਦੋਸ਼ੀ ਨੇ ਕਿਹਾ : " ਮੈਂ ਭਾਰਤ ਗਿਆ ਤੇ ਓਥੋਂ ਵਿਆਹ ਕਰਕੇ ਵਾਪਿਸ ਆਇਆ। ਇਹ ਸਭ 28 ਦਿਨਾਂ ਦੇ ਅੰਦਰ ਹੋਇਆ। "

ਮੈਜਿਸਟਰੇਟ ਮੇਕਸਿਨ ਬਾਲਡਵਿਨ ਨੇ ਦੋਸ਼ੀ ਨੂੰ ਤਾੜਦਿਆਂ ਕਿਹਾ ਕਿ ਜੇਕਰ ਉਸਨੂੰ ਆਸਟ੍ਰੇਲੀਆ ਇਹ ਨਹੀਂ ਪਤਾ ਕਿ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਨੂੰ ਕਿੰਨੀ ਗੰਭੀਰਤਾ ਨਾਲ ਦੇਖਿਆ ਜਾਂਦਾ ਹੈ ਤਾਂ ਸ਼ਾਇਦ ਉਸਨੂੰ ਦੁਨੀਆ ਦਾ ਕੁਝ ਵੀ ਨਹੀਂ ਪਤਾ।

ਵਿਆਹ ਦੇ ਚਾਰ ਮਹੀਨੇ ਬਾਅਦ ਹੀ ਘਰੇਲੂ ਹਿੰਸਾ ਸ਼ੁਰੂ ਹੋ ਗਈ। ਇਹ ਵਿਅਕਤੀ ਜੋ ਕਿ ਆਸਟ੍ਰੇਲੀਆ ਦਾ ਨਾਗਰਿਕ ਹੈ ਦੱਖਣ-ਪੂਰਬੀ ਕੁਈਨਸਲੈਂਡ ਦਾ ਨਿਵਾਸੀ ਹੈ। ਪੁਲਿਸ ਪਰੋਸੇਕਯੂਟਰ ਸਾਰਜੈਂਟ ਫਿਲਿਪ ਸਟੇਫੇਨ ਨੇ ਦੋਸ਼ੀ ਦੇ ਲਈ ਨੌਂ ਮਹੀਨੇ ਦੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਉਸਨੇ ਆਪਣੀ ਪਤਨੀ ਨੂੰ ਥੱਪੜ ਮਾਰਿਆ, ਉਸਦੇ ਵਾਲ ਖਿੱਚੇ, ਉਸਦਾ ਸਰ ਬੈਡ ਦੇ ਨਾਲ ਮਾਰੀਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਦੋਸ਼ੀ ਦੀ ਵਕੀਲ ਐਨਾ ਸਮਿਥ ਨੇ ਕਿਹਾ ਕਿ ਦੋਸ਼ੀ ਦਬਾਅ ਹੇਠ ਸੀ ਅਤੇ ਉਸਨੂੰ ਆਪਣੇ ਕੀਤੇ ਤੇ ਪਛਤਾਵਾ ਹੈ।

ਮੈਜਿਸਟਰੇਟ ਬਾਲਡਵਿਨ ਨੇ ਮੁਜਰਿਮ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ ਜਿਸਨੂੰ ਦੋ ਸਾਲ ਲਈ ਸਸ੍ਪੇੰਡ ਕੀਤਾ ਗਿਆ ਹੈ। ਉਸਨੂੰ ਘਰਲੂ ਹਿੰਸਾ ਰੋਕੋ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਹੁਕਮ ਵੀ ਦਿੱਤਾ ਹੈ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now