ਪ੍ਰਵਾਸੀਆਂ ਨੂੰ ਪੀ ਆਰ ਦੇਣ ਤੋਂ ਪਹਿਲਾਂ ਇੱਕ ਹੋਰ ਟੈਸਟ ਸ਼ੁਰੂ ਕਰਨ ਦੀ ਮੰਗ

ਵਨ ਨੇਸ਼ਨ ਪਾਰਟੀ ਦੀ ਮੁਖੀ ਸੈਨੇਟਰ ਪੌਲੀਨ ਹੈਨਸਨ ਨੇ ਕਿਹਾ ਹੈ ਕਿ ਮੁਸਲਿਮ ਭਾਈਚਾਰੇ ਵਿੱਚੋਂ ਕੁੱਝ ਅਸਟ੍ਰੇਲੀਆ ਦੇ ਸਮਾਜ ਵਿੱਚ ਜੁੜਨ ਲਈ ਤਿਆਰ ਨਹੀਂ ਹਨ। ਇਸ ਨੂੰ ਕਾਰਨ ਦੱਸਦੇ ਹੋਏ ਉਹਨਾਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੀ ਪਰਮਾਨੈਂਟ ਰੇਸੀਡੈਂਸੀ ਦੇਣ ਤੋਂ ਪਹਿਲਾਂ ਇੱਕ 'ਅਸਿਮਿਲੇਸ਼ਨ' ਟੈਸਟ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

One Nation leader Pauline Hanson in the Senate

One Nation leader Pauline Hanson in the Senate (AAP) Source: AAP

ਵਨ ਨੇਸ਼ਨ ਸੈਨੇਟਰ ਪੌਲੀਨ ਹੈਨਸਨ ਨੇ ਆਸਟ੍ਰੇਲੀਆ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਨੂੰ ਦੇਸ਼ ਦੀ ਪਰਮਾਨੈਂਟ ਰੇਸੀਡੈਂਸੀ ਦੇਣ ਤੋਂ ਪਹਿਲਾਂ ਇੱਕ 'ਅਸਿਮਿਲੇਸ਼ਨ ਟੈਸਟ' ਪਾਸ ਕਰਨਾ ਜ਼ਰੂਰੀ ਬਣਾਇਆ ਜਾਵੇ।

ਦਾ ਆਸਟ੍ਰੇਲੀਅਨ ਅਖਬਾਰ ਵਿੱਚ ਲਿਖੇ ਇੱਕ ਲੇਖ ਵਿੱਚ ਸੈਨੇਟਰ ਹੈਨਸਨ ਨੇ ਕਿਹਾ ਹੈ ਕਿ ਸਰਕਾਰ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਨੂੰ ਪੱਕੇ ਵੀਜ਼ੇ ਦੇ ਰਹੀ ਹੈ ਜੋ ਕਿ ਅਜਿਹੇ ਦੇਸ਼ਾਂ ਤੋਂ ਆਉਂਦੇ ਹਨ ਜਿੱਥੇ ਕਿ ਇੱਕ ਤੋਂ ਵੱਧ ਵਿਆਹ, ਮਹਿਲਾਵਾਂ ਦੇ ਯੌਨ ਅੰਗਾਂ ਨੂੰ ਕੱਟਣਾ, ਬੱਚਿਆਂ ਦੇ ਵਿਆਹ ਆਦਿ ਦੇ ਰਿਵਾਜ਼ ਆਮ ਹਨ।

ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਮੁਸਲਿਮ ਭਾਈਚਾਰੇ ਵਿਚੋਂ ਕੁਝ ਲੋਕ ਅਜਿਹੇ ਹਨ ਜੋ ਕਿ ਆਸਟ੍ਰੇਲੀਆ ਦੇ ਸਮਾਜ ਵਿੱਚ ਜੁੜਨ ਵਿੱਚ ਨਾਕਾਮ ਰਹੇ ਹਨ ਅਤੇ ਸਰਕਾਰ ਨੂੰ ਇਸਦਾ ਹੱਲ ਤਲਾਸ਼ਣਾ ਚਾਹੀਦਾ ਹੈ।

"ਹੁਣ ਸਮਾਂ ਆ ਗਿਆ ਹੈ ਕਿ ਸ਼ਰਨਾਰਥੀਆਂ ਸਮੇਤ ਪੱਕੇ ਵੀਜ਼ਿਆਂ ਦੇ ਸਾਰੇ ਬਿਨੈਕਾਰਾਂ ਨੂੰ ਉਹਨਾਂ ਦੀ ਆਸਟ੍ਰੇਲੀਆ ਵਿੱਚ ਗੁੜ੍ਹਨ ਦੀ ਸਮਰੱਥਾ ਲਈ ਪਰਖਿਆ ਜਾਵੇ ਕਿਉਂਕਿ ਇੱਕ ਵਾਰ ਪੱਕਾ ਵੀਜ਼ਾ ਮਿਲਣ ਮਗਰੋਂ ਉਹਨਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਬਣਨ ਲਈ 20 ਵਿੱਚੋਂ ਕੇਵਲ 12 ਸੁਆਲਾਂ ਦੇ ਸਹੀ ਜਵਾਬ ਦੇਣ ਦੀ ਲੋੜ ਹੁੰਦੀ ਹੈ," ਉਹਨਾਂ ਕਿਹਾ।
Pauline Hanson wearing the burqa in parliament (AAP)
Pauline Hanson wearing the burqa in parliament. Source: AAP
ਵਿਕਟੋਰੀਆ ਦੇ ਬੋਰਡ ਓਫ ਇਮਾਮਜ਼ ਦੇ ਮੁਖੀ ਮੌਲਾਨਾ ਇਸੇ ਮੁੱਸੇ ਕਹਿੰਦੇ ਹਨ ਕਿ ਸੈਨੇਟਰ ਹੈਨਸਨ ਮੁਸਲਮਾਨ ਸਮਾਜ ਨੂੰ ਬਦਨਾਮ ਕਰ ਰਹੀ ਹੈ।

"ਹਾਲਾਂਕਿ ਉਸਨੇ ਮੁਸਲਮਾਨਾਂ ਵਿਚੋਂ ਘੱਟ ਗਿਣਤੀ ਦਾ ਜ਼ਿਕਰ ਕੀਤਾ ਹੈ ਪਰ ਅਸਲ ਵਿੱਚ ਉਹ ਪੂਰੇ ਸਮਾਜ ਨੂੰ ਇੱਕੋ ਰੰਗ ਵਿੱਚ ਦਿਖਾ ਰਹੀ ਹੈ। ਜਿਨ੍ਹਾਂ ਗੱਲਾਂ ਦਾ ਉਸ ਨੇ ਜ਼ਿਕਰ ਕੀਤਾ ਹੈ ਉਹ ਅਜਿਹੇ ਦੇਸ਼ਾਂ ਵਿੱਚ ਹੁੰਦੀਆਂ ਹਨ ਜਿਥੇ ਕੋਈ ਕਾਨੂੰਨ ਨਹੀਂ ਹੈ। ਆਸਟ੍ਰੇਲੀਆ ਵਿੱਚ ਕਾਨੂੰਨ ਦਾ ਰਾਜ ਹੈ," ਇਮਾਮ ਮੁੱਸੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

"ਕੁੱਝ ਇੱਕ ਵਿਅਕਤੀ ਪੂਰੇ ਮੁਸਲਿਮ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਅਤੇ ਉਹ [ਸੈਨੇਟਰ ਹੈਨਸਨ] ਇਸਨੂੰ ਬਿਨਾ ਵਜਾਹ ਵਧਾ ਚੜਾ ਕੇ ਦੱਸ ਰਹੀ ਹੈ। "

"ਲੋਕਾਂ ਨੂੰ ਇਹ ਦੱਸਣ ਦੀ ਥਾਂ ਕਿ ਆਸਟ੍ਰੇਲੀਆ ਦੇ ਸਬੰਧ ਵਿੱਚ ਇਹ ਚੰਗਾ ਹੈ ਯਾ ਉਹ ਚੰਗਾ ਹੈ, ਉਹ ਮੁਸਲਮਾਨਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ," ਸ਼੍ਰੀ ਮੁੱਸੇ ਨੇ ਕਿਹਾ।
Imam Isse Musse
Imam Isse Musse says Pauline Hanson is defaming the Muslim community. Source: Facebook
ਉਹਨਾਂ ਸੈਨੇਟਰ ਹੈਨਸਨ ਵੱਲੋਂ ਵਰਤੇ ਸ਼ਬਦ 'ਅਸਿਮਿਲੇਸ਼ਨ' ਤੇ ਵੀ ਏਤਰਾਜ਼ ਜ਼ਾਹਿਰ ਕੀਤਾ।

"ਅਸਿਮਿਲੇਸ਼ਨ ਦਾ ਅਰਥ ਹੈ ਮੇਰੇ ਵਾਂਗ ਸੋਚੋ, ਮੇਰੇ ਵਾਂਗ ਵਿਵਹਾਰ ਕਰੋ ਅਤੇ ਆਪਣੇ ਪਿਛੋਕੜ ਨੂੰ ਛੱਡ ਦਵੋ ਉਹ ਭਾਵੇਂ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ। ਆਸਟ੍ਰੇਲੀਆ ਇੱਕ ਬਹੁਸੱਭਿਆਚਾਰਿਕ ਮੁਲਕ ਹੈ ਜਿੱਥੇ ਹਰ ਕੋਈ ਯੋਗਦਾਨ ਦੇ ਰਿਹਾ ਹੈ।"

ਵਾਸਨ ਸ੍ਰੀਨਿਵਾਸਨ ਆਸਟ੍ਰੇਲੀਅਨ ਮਲਟੀਕਲ੍ਚਰਲ ਕਾਉਂਸਿਲ ਦੇ ਮੇਮ੍ਬਰ ਹਨ ਜੋ ਕਿ ਫੈਡਰਲ ਸਰਕਾਰ ਦੀ ਇੱਕ ਸਲਾਹਕਾਰ ਸੰਸਥਾ ਹੈ। ਉਹ ਕਹਿੰਦੇ ਹਨ ਕਿ ਸੈਨੇਟਰ ਹੈਨਸਨ ਦਾ ਲੇਖ ਰਾਜਨੀਤਿਕ ਮੰਤਵ ਨਾਲ ਲਿਖਿਆ ਗਿਆ ਹੈ।

"ਉਹ ਆਪਣੇ ਸਮਰਥਕਾਂ ਨੂੰ ਅਪੀਲ ਕਰ ਰਹੀ ਹੈ ਜਦਕਿ ਸੱਚ ਇਹ ਹੈ ਕਿ ਆਸਟ੍ਰੇਲੀਆ ਵਿੱਚ ਉਸ ਵੱਲੋਂ ਦੱਸੇ ਸਾਰੇ ਮਸਲਿਆਂ ਨੂੰ ਨਜਿੱਠਣ ਲਈ ਕਾਨੂੰਨ ਮੌਜੂਦ ਹੈ, " ਸ਼੍ਰੀ ਸ਼੍ਰੀਨਿਵਾਸਨ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ।



Share

Published

Updated

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand