ਆਸਟ੍ਰੇਲੀਆ ਵਿੱਚ ਮੈਂਡਰਿਨ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਇੱਕ ਸਕੈਮ ਦੀ ਸ਼ਿਕਾਰ ਅੰਤਰਰਾਸ਼ਟਰੀ ਵਿਦਿਆਰਥਣ ਨੇ ਦੱਸਿਆ ਕਿਵੇਂ ਉਸਦੇ ਦਿਮਾਗ ਨੂੰ ਕਾਬੂ ਕਰਕੇ ਠੱਗਾਂ ਨੇ ਉਸ ਕੋਲੋਂ ਅੱਧਾ ਮਿਲੀਅਨ ਡਾਲਰ ਠੱਗ ਲਏ।
ਆਮ ਤੌਰ ਤੇ ਇਹ ਸਕੈਮ ਇੱਕ ਫੋਨ ਕਾਲ ਨਾਲ ਸ਼ੁਰੂ ਹੁੰਦਾ ਹੈ: "ਤੁਹਾਡੇ ਲਈ ਇੱਕ ਪੈਕੇਜ ਆਇਆ ਹੈ," ਕਾਲ ਕਰਨ ਵਾਲਾ ਕਹਿੰਦਾ ਹੈ। "ਪਰੰਤੂ ਇੱਕ ਦਿੱਕਤ ਹੈ- ਤੁਹਾਨੂੰ ਪੁਲਿਸ ਨਾਲ ਗੱਲ ਕਰਨੀ ਪਵੇਗੀ। "
ਅਪ੍ਰੈਲ ਮਹੀਨੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਓ ਚੇਨ* ਲਈ ਇਸੇ ਤਰਾਂ ਦੱਸ ਦਿਨ ਲੰਮੀ ਮੁਸੀਬਤ ਸ਼ੁਰੂ ਹੋਈ ਜਿਸਦੇ ਅੰਤ ਵਿੱਚ ਪੁਲਿਸ ਨੂੰ ਉਹ ਮੇਲਬਰਨ ਏਅਰਪੋਰਟ ਹੋਟਲ ਵਿੱਚ ਇੱਕਲੀ ਅਤੇ ਬੇਹੱਦ ਉਲਝੀ ਹੋਈ ਮਿਲੀ।
"ਇਕ ਤਰਾਂ ਨਾਲ ਮੇਰੇ ਦਿਮਾਗ ਨੂੰ ਕਾਬੂ ਵਿੱਚ ਕੀਤਾ ਹੋਇਆ ਸੀ," ਉਸਨੇ ਐਸ ਬੀ ਐਸ ਵਾਈਸਲੈਂਡ ਨੂੰ ਇੱਕ ਪੜਤਾਲ ਵਿੱਚ ਦੱਸਿਆ ਜੋ ਕਿ 26 ਜੂਨ ਨੂੰ ਵਿਖਾਈ ਜਾਵੇਗੀ।
“ਜਿੰਨੀ ਵਾਰ ਵੀ ਉਹਨਾਂ ਨੇ ਮੇਰੇ ਤੋਂ ਪੈਸੇ ਭਿਜਵਾਏ, ਹਰ ਵਾਰ ਇਸਦੇ ਪਿਛੇ ਇੱਕ ਕਾਰਨ ਸੀ। "
ਉਸਦੇ ਮੁਤਾਬਿਕ ਉਹਨਾਂ ਵੱਲੋਂ ਕੀਤੀ ਠੱਗੀ ਇੰਨੀ ਯਕੀਨੀ ਸੀ ਕਿ ਜਦੋਂ ਉਸਦੇ ਆਪਣੇ ਪੈਸੇ ਖਤਮ ਹੋ ਗਏ, ਜਲਸਾਜ਼ਾਂ ਨੇ ਉਸਨੂੰ ਹੋਰ ਪੈਸੇ ਕਿਵੇਂ ਲਿਆਉਣੇ ਨੇ ਇਸ ਬਾਰੇ ਵੀ ਸਿਖਲਾਈ ਦਿੱਤੀ - ਜਿਸ ਨਾਲ ਕਿ ਉਹ ਕੁੱਲ $500,000 ਗੁਆ ਬੈਠੀ।
"ਮੈਨੂੰ ਓਹਨਾ ਤੇ ਪੂਰਾ ਯਕੀਨ ਸੀ, ਇਸ ਕਰਕੇ ਜੋ ਉਹਨਾਂ ਨੇ ਕਿਹਾ ਮੈਂ ਉਹ ਕਰਦੀ ਰਹੀ। "
ਸ਼ਾਓ ਚੈਨ ਵਿਸ਼ਵ ਭਰ ਵਿੱਚ ਫੈਲੇ ਇਸ ਬਦਨਾਮ ਫਰੇਬ, ਜਿਸ ਵਿੱਚ ਮੇਨਡ੍ਰਿਨ ਬੋਲਣ ਵਾਲਿਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ, ਦੇ ਸ਼ਿਕਾਰਾਂ ਵਿੱਚ ਸ਼ਾਮਿਲ ਹੈ।
ਕਈ ਮਾਮਲਿਆਂ ਵਿੱਚ ਸ਼ਿਕਾਰ ਵਿਅਕਤੀ ਨੂੰ ਦੱਸਿਆ ਜਾਂਦਾ ਹੈ ਕਿ ਓਹਨਾ ਨੂੰ ਚੀਨ ਵਾਪਿਸ ਭੇਜਿਆ ਜਾ ਸਕਦਾ ਹੈ ਜਿਥੇ ਕਿ ਓਹਨਾ ਤੇ ਮਾਮਲਾ ਚਲਾਇਆ ਜਾਵੇਗਾ। ਕੁੱਝ ਹੋਰ ਮਾਮਲਿਆਂ ਵਿੱਚ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਇਹ ਦਿਖਾਉਣ ਕੇ ਉਹ ਅਗਵਾ ਹੋ ਗਏ ਹਨ ਅਤੇ ਓਹਨਾ ਦੀ ਬੰਨੇ ਹੋਈਆਂ ਦੀ ਤਸਵੀਰਾਂ ਦੀ ਪਰਿਵਾਰ ਤੋਂ ਉਗਾਹੀ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ।
ਆਸਟ੍ਰੇਲੀਆ ਵਿੱਚ ਇਸ ਸਕੈਮ ਦੇ ਵਧਣ ਕਾਰਨ ਚਿੰਤਾ ਹੈ ਅਤੇ ਇਸਦੀਆਂ ਸ਼ਿਕਾਇਤ ਵਿੱਚ ਮਈ ਮਹੀਨੇ ਦੌਰਾਨ 400 ਫੀਸਦੀ ਦਾ ਵਾਧਾ ਹੋਇਆ ਹੈ। ਐਸ ਬੀ ਐਸ ਦੇ 'ਦ ਫੀਡ' ਪ੍ਰੋਗਰਾਮ ਨੇ ਇਸ ਸਕੈਮ ਦੇ ਦੋਹੇ ਪੱਖਾਂ ਨਾਲ ਗੱਲ ਕੀਤੀ ਹੈ।
ਇਸ ਫਰੇਬ ਨੂੰ ਅੰਜਾਮ ਦੇਣ ਵਾਲੇ ਜਲਸਾਜ਼ਾਂ ਦੇ ਗੁੱਟ ਦੇ ਇੱਕ ਸਾਬਕਾ ਮੇਮ੍ਬਰ ਨੇ ਦੱਸਿਆ ਕਿ ਓਹਨਾ ਨੂੰ ਖਾਸ ਮਨੋਵਿਗਿਆਨਿਕ ਸਿਖਲਾਈ ਦਿੱਤੀ ਜਾਂਦੀ ਹੈ ਇਸਦੇ ਨਾਲ ਹੈ ਕਈ ਫੋਨ, ਸ਼ਿਕਾਰ ਦੀ ਨਿੱਜੀ ਜਾਣਕਾਰੀ ਅਤੇ ਸਕਰਿਪਟ ਦਿੱਤੇ ਜਾਂਦੇ ਹਨ ਤਾਂ ਜੋ ਇਸਨੂੰ ਠੀਕ ਢੰਗ ਨਾਲ ਅੰਜਾਮ ਦਿੱਤਾ ਜਾ ਸਕੇ। ਉਸਨੇ ਦੱਸਿਆ ਕਿ ਇੱਕ ਵਾਰੀ ਉਸਨੇ ਇੱਕੋ ਦਿਨ ਵਿੱਚ $200,000 ਜੇਬੇ ਪਾ ਲਏ ਸਨ।
"ਆਮ ਤੌਰ ਤੇ ਅਸੀਂ ਲੋਕਾਂ ਦੀ ਚਿੰਤਾ ਅਤੇ ਡਰ ਦਾ ਫਾਇਦਾ ਚੁੱਕਦੇ ਹਾਂ," ਉਸਨੇ ਦੱਸਿਆ। "ਅਸੀਂ ਓਹਨਾ ਨੂੰ ਫੋਨ ਤੇ ਹੀ ਰੱਖਦੇ ਹਨ ਅਤੇ ਸੋਚਣ ਦਾ ਸਮਾਂ ਬਿਲਕੁਲ ਨਹੀਂ
ਦਿੰਦੇ। "
ਪੁਲਿਸ ਵੱਲੋਂ ਦਿੱਤੇ ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਵਿੱਚ ਇਸ ਫਰੇਬ ਦੇ ਸ਼ਿਕਾਰ ਹੁਣ ਤੱਕ ਕੁੱਲ $9 ਮਿਲੀਅਨ ਡਾਲਰ ਗੁਆ ਚੁੱਕੇ ਹਨ।
