ਕੋਵਿਡ-19 ਟੀਕਾਕਰਣ ਸਹੂਲਤ ਵਧਾਉਣ ਲਈ 'ਫ਼ਾਰਮੇਸੀ' ਕਿੱਤੇ ਨੂੰ ਵੀਜ਼ਾ ਮਨਜ਼ੂਰੀ ਵਿੱਚ ਪਹਿਲ ਦੇਣ ਦਾ ਐਲਾਨ

ਕੋਵਿਡ-19 ਟੀਕੇ ਲਾਉਣ ਲਈ ਆਸਟ੍ਰੇਲੀਆ ਦੀਆਂ ਫਾਰਮੇਸੀਆਂ ਨੂੰ ਸਹੂਲਤ ਦੇਣ ਲਈ ਫੈਡਰਲ ਸਰਕਾਰ ਨੇ 'ਫਾਰਮਾਸਿਸਟ' ਕਿੱਤੇ ਨੂੰ ਆਪਣੀ ਪਹਿਲ ਵਾਲ਼ੀ ਮਾਈਗ੍ਰੇਸ਼ਨ ਹੁਨਰਮੰਦ ਕਿੱਤਾ ਸੂਚੀ ਵਿੱਚ ਸ਼ਾਮਲ ਕਰਕੇ ਵੀਜ਼ਾ ਅਰਜ਼ੀਆਂ ਉੱਤੇ ਤੇਜ਼ੀ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ। ਫਾਰਮੇਸੀ ਪੇਸ਼ੇਵਰਾਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ‘ਸਮੇਂ ਦੀ ਮੁੱਖ ਲੋੜ’ ਦੱਸਿਆ ਹੈ।

Thousands of pharmacies are preparing to provide the Corona vaccine to Australians in the middle of next month

Thousands of pharmacies are preparing to provide the Corona vaccine to Australians in the middle of next month Source: Getty Images/Hiraman

ਭਾਰਤ ਦੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਤੋਂ ਤਸਮੇਨੀਆ ਯੂਨੀਵਰਸਿਟੀ ਵਿੱਚ ਫਾਰਮਾ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਕਾਰਥੀਕ ਕਾਮਦਾਨਾ ਇਸ ਐਲਾਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

ਉਸਦੇ ਵਰਗੇ ਬਹੁਤ ਸਾਰੇ ਹੋਰਨਾਂ ਨੇ ਵੀ ਫੈਡਰਲ ਸਰਕਾਰ ਦੁਆਰਾ ਫਾਰਮਰਸਿਸਟਾਂ ਨੂੰ 'ਪ੍ਰਾਥਮਿਕਤਾ ਮਾਈਗ੍ਰੇਸ਼ਨ ਸਕਿੱਲ ਆਕੂਪੇਸ਼ਨ ਲਿਸਟ' (ਪੀ ਐਮ ਐਸ ਓ ਐਲ) ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜੋ ਕਿ ਨਾ ਸਿਰਫ ਬਿਨੈਕਾਰਾਂ ਲਈ ਇੱਕ ਤੇਜ਼ ਅਤੇ ਸਥਾਈ ਨਿਵਾਸ ਦਾ ਰਾਹ ਪੱਧਰਾ ਕਰੇਗਾ ਬਲਕਿ ਆਸਟ੍ਰੇਲੀਆ ਦੀ ਕਰੋਨਾਵਾਇਰਸ ਟੀਕਾਕਰਣ ਮੁਹਿੰਮ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਵਿੱਚ ਵੀ ਮਦਤ ਕਰੇਗਾ।

ਇਸ ਤੋਂ ਇਲਾਵਾ, ਇਸ ਨੂੰ ਮਹਾਂਮਾਰੀ ਦੇ ਬਾਅਦ ਦੇ ਆਰਥਿਕ ਸੁਧਾਰ ਵਿੱਚ ਹੁਨਰਮੰਦ ਪ੍ਰਵਾਸੀਆਂ ਦੀ ਵੱਧ ਰਹੀ ਜ਼ਰੂਰਤ ਨੂੰ ਹੱਲ ਕਰਨ ਦੇ ਇੱਕ ਉਪਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਐਸ ਬੀ ਐਸ ਹਿੰਦੀ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਮਦਾਨਾ ਨੇ ਕਿਹਾ ਕਿ ਉਹ ਇਸ ਘੋਸ਼ਣਾ ਨੂੰ ਆਪਣੇ ਵਰਗੇ ਚਾਹਵਾਨ ਫਾਰਮਾਸਿਸਟ ਜੋ ਕਿ ਆਸਟ੍ਰੇਲੀਆ ਦੇ ਸਥਾਈ ਵਸਨੀਕ ਬਣਨਾ ਚਾਹੁੰਦੇ ਹਨ ਲਈ ਇੱਕ ਚੰਗੀ ਖਬਰ ਵਜੋਂ ਦੇਖਦੇ ਹਨ ।

“ਮੈਂ ਬਹੁਤ ਉਤਸੁਕ ਹਾਂ। ਮੈਂ ਪਿਛਲੇ ਹਫ਼ਤੇ ਫਾਰਮਾਸਿਊਟੀਕਲ ਸਾਇੰਸਜ਼ ਦਾ ਇੱਕ ਹੁਨਰ ਮੁਲਾਂਕਣ ਟੈਸਟ ਦਿੱਤਾ ਹੈ। ਇਸਦਾ ਨਤੀਜਾ ਆਉਣ ਤੋਂ ਬਾਅਦ ਮੈਂ ਸਥਾਈ ਨਿਵਾਸ ਲਈ ਅਰਜ਼ੀ ਦੇਵਾਂਗਾ,” ਉਸਨੇ ਕਿਹਾ।
27 ਜੁਲਾਈ ਨੂੰ, ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਮੰਤਰੀ ਐਲੇਕਸ ਹਾਕ ਨੇ ਤਿੰਨ ਸ਼੍ਰੇਣੀਆਂ - ਹਸਪਤਾਲ ਫਾਰਮਾਸਿਸਟ, ਪ੍ਰਚੂਨ ਫਾਰਮਾਸਿਸਟ ਅਤੇ ਉਦਯੋਗਿਕ ਫਾਰਮਾਸਿਸਟ ਨੂੰ ਪੀ ਐਮ ਐਸ ਓ ਐਲ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ।

ਸ੍ਰੀ ਹਾਕ ਦੇ ਦਫ਼ਤਰ ਤੋਂ ਜਾਰੀ ਇੱਕ ਮੀਡੀਆ ਬਿਆਨ ਵਿੱਚ ਕਿਹਾ ਗਿਆ ਹੈ ਕਿ “ਆਸਟ੍ਰੇਲੀਆ ਵਿੱਚ ਕੋਵਿਡ-19 ਟੀਕਾ ਰੋਲਆਉਟ ਦੀ ਗਤੀ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਹਜ਼ਾਰਾਂ ਕਮਿਉਨਿਟੀ ਫਾਰਮੇਸੀਆਂ ਨੂੰ ਕੋਵਿਡ -19 ਟੀਕਾ ਰੋਲਆਊਟ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।”
Indians in Sydney, Australia, flights, travel, ban
Immigration Minister Alex Hawke Source: AAP Image/Lukas Coch
“ਮੌਰੀਸਨ ਸਰਕਾਰ ਪੂਰੇ ਆਸਟ੍ਰੇਲੀਆ ਵਿੱਚ ਫਾਰਮੇਸੀਆਂ ਦਾ ਸਮਰਥਨ ਕਰੇਗੀ, ਜਿਸ ਵਿੱਚ ਹੁਨਰਮੰਦ ਮਾਈਗ੍ਰੇਸ਼ਨ ਵੀ ਸ਼ਾਮਲ ਹੈ, ਕਿਉਂਕਿ ਇਸ ਨਾਲ ਕੋਵੀਡ -19 ਟੀਕੇ ਲਾਉਣ ਦੀ ਦਰ ਅਗਲੇ ਕੁਝ ਹਫ਼ਤਿਆਂ ਵਿੱਚ ਵੱਧ ਸਕੇਗੀ।”

ਸ੍ਰੀ ਹਾਕ ਨੇ ਕਿਹਾ ਕਿ ਮੌਜੂਦਾ ਹੁਨਰਮੰਦ ਪਰਵਾਸ ਕਿੱਤੇ ਦੀਆਂ ਸੂਚੀਆਂ ਉਸੇ ਤਰਾਂਹ ਲਾਗੂ ਹਨ ਅਤੇ ਸਾਰੇ ਹੁਨਰਮੰਦ ਪ੍ਰਵਾਸੀਆਂ ਨੂੰ ਕੁਆਰਨਟੀਨ ਪ੍ਰਬੰਧਾਂ ਲਈ ਖਰਚਾ ਖੁਦ ਚੁੱਕਣਾ ਪਵੇਗਾ।
ਨਵਿਆ ਸ੍ਰਵਾਨੀ ਪਾਥੁਰੀ, ਜੋ ਕਿ ਇੱਕ ਫਾਰਮਾ ਵਿਦਿਆਰਥੀ ਵਜੋਂ 2017 ਵਿੱਚ ਆਂਧਰਾ ਪ੍ਰਦੇਸ਼ ਤੋਂ ਆਸਟ੍ਰੇਲੀਆ ਆਈ ਸੀ, ਨੂੰ ਪਿਛਲੇ ਮਹੀਨੇ ਉਸਦੀ ਸਥਾਈ ਵੀਜ਼ਾ ਪ੍ਰਵਾਨਗੀ ਮਿਲੀ ਸੀ, ਜੋ ਕਿ ਤੇਜ਼ੀ ਨਾਲ ਟਰੈਕ ਨਹੀਂ ਕੀਤੀ ਗਈ ਸੀ।
pharmacy
Navya Sravani Pathuri, an intern pharmacist at Wodonga. Source: Supplied by Navya Sravani Pathuri
ਨਵਿਆ ਸ੍ਰਵਾਨੀ ਪਾਥੁਰੀ, ਜੋ ਕਿ ਇੱਕ ਫਾਰਮਾ ਵਿਦਿਆਰਥੀ ਵਜੋਂ 2017 ਵਿੱਚ ਆਂਧਰਾ ਪ੍ਰਦੇਸ਼ ਤੋਂ ਆਸਟ੍ਰੇਲੀਆ ਆਈ ਸੀ, ਨੂੰ ਪਿਛਲੇ ਮਹੀਨੇ ਉਸਦੀ ਸਥਾਈ ਵੀਜ਼ਾ ਪ੍ਰਵਾਨਗੀ ਮਿਲੀ ਸੀ, ਪਰ ਇਹ ਤੇਜ਼ੀ ਨਾਲ ਟਰੈਕ ਨਹੀਂ ਕੀਤੀ ਗਈ ਸੀ।

ਉਸਨੇ ਕਿਹਾ, “ਮੇਰਾ ਸਥਾਈ ਨਿਵਾਸ ਪ੍ਰਾਪਤ ਕਰਨ ਵਿੱਚ ਮੈਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ। ਕੋਵਿਡ -19 ਦੇ ਕਾਰਨ ਮੈਂ ਪਿਛਲੇ ਸਾਲ ਆਪਣੇ ਹੁਨਰ ਮੁਲਾਂਕਣ ਟੈਸਟ ਲਈ ਵੀ ਨਹੀਂ ਬੈਠ ਸਕੀ ਸੀ।"

ਉਸਨੂੰ ਉਮੀਦ ਹੈ ਕਿ ਹੁਣ ਇਹ ਐਲਾਨ ਉਸ ਵਰਗੇ ਲੋਕਾਂ ਲਈ ਪਰਵਾਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਕ ਹੋਵੇਗਾ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Share

Published

Updated

By Natasha Kaul, Paras Nagpal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਟੀਕਾਕਰਣ ਸਹੂਲਤ ਵਧਾਉਣ ਲਈ 'ਫ਼ਾਰਮੇਸੀ' ਕਿੱਤੇ ਨੂੰ ਵੀਜ਼ਾ ਮਨਜ਼ੂਰੀ ਵਿੱਚ ਪਹਿਲ ਦੇਣ ਦਾ ਐਲਾਨ | SBS Punjabi