ਕੋਰਲੋਜਿਕ ਸੰਸਥਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2024 ਦੀ ਪਹਿਲੀ ਤਿਮਾਹੀ ਵਿੱਚ ਖੇਤਰੀ ਇਲਾਕਿਆਂ ਵਿਚਲੇ ਘਰਾਂ ਦੇ ਮੁੱਲ ਅਤੇ ਕਿਰਾਇਆਂ ਵਿੱਚ ਰਾਜਧਾਨੀ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।
ਸਭ ਤੋਂ ਜ਼ਿਆਦਾ ਵਾਧਾ ਪੱਛਮੀ ਆਸਟ੍ਰੇਲੀਆ ਦੇ ਜੇਰਾਲਡਟਨ ਇਲਾਕੇ, ਜਿੱਥੇ ਘਰਾਂ ਦੀਆਂ ਕੀਮਤਾਂ ਵਿੱਚ 8.8 ਪ੍ਰਤੀਸ਼ਤ, ਬੁਸਲਟਨ ਵਿੱਚ 7.7 ਪ੍ਰਤੀਸ਼ਤ ਅਤੇ ਬਨਬੁਰੀ ਇਲਾਕੇ ਵਿੱਚ 6.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਕੋਰਲੋਜਿਕ ਦੇ ਅਰਥ ਸ਼ਾਸਤਰੀ ਕੈਟਲਿਨ ਐਜ਼ੀ ਨੇ ਕਿਹਾ ਕਿ ਮਈ 2022 ਤੋਂ ਜਨਵਰੀ 2023 ਦੌਰਾਨ, ਖ਼ੇਤਰੀ ਇਲਾਕਿਆਂ ਦੇ ਘਰਾਂ ਦੀਆਂ ਕੀਮਤਾਂ ਵਿੱਚ 5.8 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਇਨ੍ਹਾਂ ਕੀਮਤਾਂ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਖੇਤਰੀ ਇਲਾਕਿਆਂ ਵਿੱਚ ਘਰਾਂ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਵੇਖਣ ਨੂੰ ਮਿਲਿਆ। ਇਸ ਤਿਮਾਹੀ ਵਿੱਚ ਨਿਊ ਸਾਊਥ ਵੇਲਜ਼ ਦੇ ਬੇਟਮੈਨਸ-ਬੇ ਇਲਾਕੇ ਵਿੱਚ ਕਿਰਾਏ ਵਿੱਚ ਸੱਭ ਤੋਂ ਵੱਧ 6 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।
