SKIP TO MAIN CONTENT

ਸਿਡਨੀ ਦੇ ਪੰਜਾਬੀ ਵਿਆਂਦੜ੍ਹ ਜੋੜੇ ਨੂੰ ਵਿਆਹ ਸਮਾਗਮ ਚ' ਪਿਆ 70 ਹਜ਼ਾਰ ਡਾਲਰ ਦਾ ਘਾਟਾ

ਸਿਡਨੀ ਵੱਸਦੇ ਇਸ ਜੋੜੇ ਦਾ ਵਿਆਹ ਸਮਾਗਮ ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਵਿੱਚ ਹੋਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਮੰਜੂਰ ਸੀI

Simran Grewal and her fiancé Anmol Sahota
Simran Grewal and her fiancé Anmol Sahota Source: Supplied

1 min read

Published

Updated

By Preetinder Grewal


Skip to article content

ਸਿਮਰਨ ਗਰੇਵਾਲ ਤੇ ਅਨਮੋਲ ਸਹੋਤਾ ਨੂੰ ਆਪਣੇ ਵਿਆਹ ਸਮਾਗਮ ਲਈ ਬਾਲੀ ਦੀ ਜਗਾਹ ਆਪਣਾ ਹੀ ਸ਼ਹਿਰ ਸਿਡਨੀ ਚੁਣਨਾ ਪਿਆ ਹੈ, ਪਰ ਇਹ ਖੁਸ਼ੀ ਨਾਲ ਨਹੀਂ ਬਲਕਿ ਮਜਬੂਰੀ ਚ ਕਰਨਾ ਪਿਆ ਹੈI

ਉਹਨਾਂ ਨੂੰ ਵਿਆਹ ਦਾ ਪ੍ਰਬੰਧ ਬਾਲੀ ਲਾਗੇ ਮਾਊਂਟ ਆਗੁੰਗ ਚ' ਜਵਾਲਾਮੁਖੀ ਦੇ ਫਟਣ ਕਰਨ ਬਦਲਣਾ ਪਿਆ ਹੈI

ਵਿਆਂਦੜ ਜੋੜੇ ਨੇ ਇਹ ਪ੍ਰਬੰਧ ਤਕਰੀਬਨ ੧੨ ਮਹੀਨੇ ਦੀ ਮੇਹਨਤ ਪਿੱਛੋਂ ੭੦ ਹਾਜ਼ਰ ਡਾਲਰ ਖਰਚ ਕੇ ਕੀਤਾ ਸੀI 

ਚਾਰ ਦਿਨ ਚੱਲਣ ਵਾਲੇ ਸਮਾਗਮ ਚ' ਵਿਆਹ ਰਵਾਇਤੀ ਭਾਰਤੀ ਤਰਜ਼ ਤੇ ਹੋਣਾ ਸੀ ਜਿਸ ਉੱਤੇ ਕਾਫੀ ਖਰਚਾ ਆਉਣਾ ਸੀI

"ਜਹਾਜ਼ ਦੀਆਂ ਉਡਾਣਾਂ ਨਾ ਸਕਣ ਕਰਕੇ ਅਸੀਂ ਓਥੇ ਨਾ ਪਹੁੰਚ ਸਕੇ", ਸਿਮਰਨ ਨੇ ਇਹ ਗੱਲ ਬਹੁਤ ਈ ਭਰੇ ਮਨ ਨਾਲ ਨੀਊਜ਼.ਕੋਮ ਨਾਲ ਸਾਂਝੀ ਕੀਤੀI 

"ਸਾਡੇ ਬਹੁਤ ਸਾਰੇ ਰਿਸ਼ਤੇਦਾਰ ਕੈਨੇਡਾ ਤੇ ਅਮਰੀਕਾ ਤੋਂ ਆਉਣੇ ਸੀ ਪਰ ਸਾਰੇ ਪਲਾਨ ਚੌਪਟ ਹੋ ਗਏI

"ਵਿਆਹ ਪ੍ਰਬੰਧਾਂ ਲਈ ਅਸੀਂ ਬੀਮਾ ਨਹੀਂ ਸੀ ਕਰਾਇਆ ਸੋ ਸਾਰਾ ਖਰਚਾ ਹੁਣ ਖੂਹ-ਖਾਤੇ ਈ ਪਿਆ ਹੈI 

ਸਿਮਰਨ ਤੇ ਅਨਮੋਲ ਦਾ ਤਿੰਨ ਸਾਲ ਦਾ ਰਿਸ਼ਤਾ ਹੁਣ ਵਿਆਹ ਵਿੱਚ ਬਦਲ ਰਿਹਾ, ਪਰ ਹੁਣ ਓਹਨਾ ਦਾ ਵਿਆਹ ਬਾਲੀ ਚ ਨਹੀਂ ਬਲਕਿ ਇਸ ਵੀਰਵਾਰ ਨੂੰ ਸਿਡਨੀ ਚ ਹੋ ਰਿਹਾ ਹੈI

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now