ਵੀਰਵਾਰ ਨੂੰ ਰਾਜਸਥਾਨ ਦੀ ਇੱਕ ਸੈਸ਼ਨਜ਼ ਅਦਾਲਤ ਨੇ ਬਾਲੀਵੁੱਡ ਸਿਤਾਰੇ ਸਲਮਾਨ ਖਾਨ ਨੂੰ 1998 ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੋਧਪੁਰ ਦੀ ਜ਼ਿਲਾ ਅਦਾਲਤ ਨੇ ਖਾਨ ਨੂੰ 10,000 ਰੁਪਏ ($200) ਜ਼ੁਰਮਾਨਾ ਵੀ ਕੀਤਾ ਹੈ।
ਸਲਮਾਨ ਖਾਨ ਤੋਂ ਅਲਾਵਾ ਚਾਰ ਹੋਰ ਫ਼ਿਲਮੀ ਸਿਤਾਰਿਆਂ ਤੇ ਇਸ ਮਾਮਲੇ ਵਿੱਚ ਦੋਸ਼ ਲੱਗੇ ਸਨ ਪਰੰਤੂ ਓਹਨਾ ਨੂੰ ਦੋਸ਼ਮੁਤਕ ਕਰਾਰ ਕੀਤਾ ਹੈ।
ਇਸਤੋਂ ਪਹਿਲਾਂ ਵੀ ਸਲਮਾਨ ਨੂੰ ਸਾਲ 2006 ਵਿੱਚ ਸ਼ਿਕਾਰ ਦੇ ਦੋ ਅਲਗ ਅਲਗ ਮਾਮਲਿਆਂ ਦੋਸ਼ੀ ਕਰਾਰ ਕਰ ਕੇ ਸਜ਼ਾ ਸੁਣਾਈ ਜਾ ਚੁੱਕੀ ਹੈ। ਪਰੰਤੂ ਰਾਜਸਥਾਨ ਹਾਈ ਕੋਰਟ ਨੇ ਦੋਵੇਂ ਮਾਮਲਿਆਂ ਵਿੱਚ ਉਸਨੂੰ ਬਰੀ ਕਰ ਦਿੱਤਾ।
ਸੂਬਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਭਾਰਤ ਦੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ।
ਪਿਛਲੇ ਸਾਲ ਸਲਮਾਨ ਨੂੰ ਸ਼ਿਕਾਰ ਲਈ ਗੈਰ ਲਾਇਸੈਂਸੀ ਹਥਿਆਰ ਹਾਸਿਲ ਕਰਣ ਦੇ ਮਾਮਲੇ ਚ ਵੀ ਬੜੀ ਕੀਤਾ ਗਿਆ ਸੀ।
ਸਾਲ ਦੋ ਹਾਜ਼ਰ 2002 ਵਿੱਚ ਸਲਮਾਨ ਖਾਨ ਤੇ ਸ਼ਰਾਬ ਪੀ ਕੇ ਫੁੱਟਪਾਥ ਤੇ ਸੋ ਰਹੇ ਲੋਕਾਂ ਤੇ ਗੱਡੀ ਚੜ੍ਹਾਉਣ ਦਾ ਵੀ ਦੋਸ਼ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ।
ਮੁੰਬਈ ਦੀ ਇੱਕ ਅਦਾਲਤ ਨੇ ਸਾਲ 2015 ਵਿੱਚ ਇਸ ਮਾਮਲੇ ਵਿੱਚ ਦੋਸ਼ੀ ਐਲਾਨਿਆ ਸੀ। ਸਲਮਾਨ ਖਾਨ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ ਅਤੇ ਉਸਦੇ ਮੁਤਾਬਿਕ, ਗੱਡੀ ਉਹ ਆਪ ਨਹੀਂ ਬਲਕਿ ਉਸਦਾ ਡਰਾਈਵਰ ਚਾਲ ਰਿਹਾ ਸੀ।
ਉਸੇ ਸਾਲ ਦਸੰਬਰ ਵਿੱਚ ਮੁੰਬਈ ਹਾਈ ਕੋਰਟ ਨੇ ਸਲਮਾਨ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ। ਅਦਾਲਤ ਨੇ ਸਲਮਾਨ ਵਿਰੁੱਧ ਉਸਦੇ ਆਪਣੇ ਅੰਗ ਰੱਖਿਅਕ ਜਿਸਦੀ ਹੁਣ ਮੌਤ ਹੋ ਚੁੱਕੀ ਹੈ, ਦੀ ਗਵਾਹੀ ਨੂੰ ਭਰੋਸੇਯੋਗ ਨਹੀਂ ਮੰਨਿਆ।
ਵੁੱਧਵਾਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ, ਸਲਮਾਨ ਖਾਨ ਨੂੰ ਜੇਲ ਭੇਜ ਦਿੱਤਾ ਗਿਆ ਜਿਥੇ ਉਹ ਕੈਦੀ ਨੰਬਰ 106 ਬਣ ਕੇ ਸਮਾਂ ਬਿਤਾ ਰਹੇ ਹਨ। ਪਰੰਤੂ ਜਾਣਕਾਰਾਂ ਮੁਤਾਬਿਕ, ਓਹਨਾ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਸਕਦੀ ਹੈ ਅਤੇ ਉਹ ਕੁਝ ਸਮੇ ਚ ਬਾਹਰ ਆ ਸਕਦੇ ਹਨ।
ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਕਿ ਸਲਮਾਨ ਖਾਨ ਇੱਕ ਪ੍ਰਭਾਵਸ਼ਾਲੀ ਫ਼ਿਲਮੀ ਹਸਤੀ ਹੈ ਅਤੇ ਇਸ ਮਾਮਲੇ ਵਿੱਚ ਉਸਨੂੰ ਦਿੱਤੀ ਸਜ਼ਾ ਜਨਤਾ ਲਈ ਇਕ ਸਖਤ ਉਦਾਹਰਣ ਹੈ।
ਸਲਮਾਨ ਖਾਨ ਨੂੰ ਸਜ਼ਾ ਦਾ ਫੈਸਲਾ ਆਉਣ ਮਗਰੋਂ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਨੇ ਉਸਦੇ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ।
#Bollywood hypocrisy on display 👇
I feel bad. Salman Khan should have been given relief as he has done a lot of Humanitarian work: Jaya Bachchan
ਪਰੰਤੂ ਸੋਸ਼ਲ ਮੀਡਿਆ ਤੇ ਕਈਆਂ ਨੇ ਬਾਲੀਵੁੱਡ ਦੇ ਸਲਮਾਨ ਖਾਨ ਲਈ ਸਮਰਥਨ ਨੂੰ ਪਾਖੰਡ ਦੱਸਿਆ ਹੈ।