ਸਰਕਾਰ ਵੱਲੋਂ ਚਾਈਲਡ ਕੇਅਰ ਭੱਤਿਆਂ ਵਿੱਚ ਅਹਿਮ ਬਦਲਾਅ

ਸਰਕਾਰ ਦੀ ਚਾਈਲਡ ਕੇਅਰ ਨਾਲ ਸਬੰਧਿਤ ਸਹੂਲਤ ਵਿਚਲੇ ਬਦਲਾਅ ਦਾ ਸਭ ਤੋਂ ਵੱਧ ਅਸਰ ਜ਼ਿਆਦਾ ਕਮਾਈ ਕਰਨ ਵਾਲ਼ੇ ਅਤੇ ਘਰ-ਰਹਿਣ-ਵਾਲ਼ੇ ਮਾਪਿਆਂ ਉੱਤੇ ਪਵੇਗਾ। ਚਾਈਲਡ ਕੇਅਰ ਭੱਤੇ ਲੈਣ ਸਬੰਧੀ ਤਬਦੀਲੀ 2 ਜੁਲਾਈ ਤੋਂ ਲਾਗੂ ਹੋ ਰਹੀ ਹੈ।

Oorja Foundation activities

Source: Photo - Oorja Foundation

ਆਸਟ੍ਰੇਲੀਆ ਵਿੱਚ ਤਕਰੀਬਨ 1.3 ਮਿਲੀਅਨ ਪਰਿਵਾਰ ਸਰਕਾਰ ਦੇ ਚਾਈਲਡ ਕੇਅਰ ਭੱਤਿਆਂ ਦੇ ਲਾਭਪਾਤਰ ਬਣ ਸਕਦੇ ਹਨ। 

ਆਓਂਦੀ 2 ਜੁਲਾਈ ਤੋਂ ਪਹਿਲਾਂ 5 ਲੱਖ ਦੇ ਕਰੀਬ ਪਰਿਵਾਰ ਅਗਰ ਸਰਕਾਰ ਦੇ ਨਵੇਂ ਸਿਸਟਮ ਨਾਲ ਰਜਿਸਟਰ ਨਹੀਂ ਹੁੰਦੇ ਤਾਂ ਉਹ ਇਹਨਾਂ ਭੱਤਿਆਂ ਤੋਂ ਵਾਂਝੇ ਰਹਿ ਸਕਦੇ ਹਨ।

ਟਰਨਬੁੱਲ ਸਰਕਾਰ ਦੇ ਨਵੇਂ ਸਿਸਟਮ ਤਹਿਤ ਮੌਜੂਦਾ ਚਾਈਲਡ ਕੇਅਰ ਬੈਨੀਫਿਟ ਅਤੇ ਚਾਈਲਡ ਕੇਅਰ ਰਿਬੇਟ ਨੂੰ ਬਦਲਕੇ ਇੱਕ ਨਵੇਂ ਚਾਈਲਡ ਕੇਅਰ ਸਬਸਿਡੀ ਪ੍ਰੋਗਰਾਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਭੱਤੇ ਲੈਣ ਲਈ ਜਾਂ ਚਲਦੇ ਰੱਖਣ ਲਈ ਹੁਣ ਪਰਿਵਾਰਾਂ ਨੂੰ ਇੰਟਰਨੇਟ ਦੀ ਮਦਦ ਨਾਲ ਸੈਂਟਰਲਿੰਕ ਅਤੇ ਮਾਈਗਵ ਅਕਾਊਂਟ ਵਿੱਚ ਨਵੇਂ ਸਿਰਿਓਂ ਸਮੁੱਚੀ ਜਾਣਕਾਰੀ ਦੇਣੀ ਪਵੇਗੀ।

ਸਿੱਖਿਆ ਮੰਤਰੀ ਸਾਈਮਨ ਬਰਮਿੰਘਮ ਨੇ ਜ਼ੋਰ ਦੇਕੇ ਆਖਿਆ ਹੈ ਕਿ ਮਾਪਿਆਂ ਨੂੰ ਹਰ ਹਾਲ ਆਪਣੀ ਜਾਣਕਾਰੀ 2 ਜੁਲਾਈ ਤੋਂ ਪਹਿਲਾਂ ਸਰਕਾਰ ਨੂੰ ਦੇਣੀ ਪਵੇਗੀ ਨਹੀਂ ਤਾਂ ਉਹ ਇਸ ਸਰਕਾਰੀ ਸਹੂਲਤ ਤੋਂ ਵਾਂਝੇ ਰਹਿ ਸਕਦੇ ਹਨ।

ਚਾਈਲਡ ਕੇਅਰ ਸਬਸਿਡੀ (ਭੱਤੇ) ਪਰਿਵਾਰ ਦੀ ਕੁੱਲ ਆਮਦਨ, ਮਾਪਿਆਂ ਦੁਆਰਾ ਕੀਤੇ ਜਾਂਦੇ ਕੰਮ ਦੇ ਘੰਟੇ, ਬੱਚੇ ਦੀ ਉਮਰ ਤੇ ਕਿਸ ਕਿਸਮ ਦੀ ਸਹੂਲਤ ਲੈਣੀ ਹੈ, ਉੱਤੇ ਨਿਰਭਰ ਕਰੇਗੀ।

ਤਬਦੀਲੀ ਸਬੰਧੀ ਕੁਝ ਅਹਿਮ ਨੁਕਤੇ ਇਸ ਪ੍ਰਕਾਰ ਹਨ:

  • $66,958 ਤੋਂ ਘੱਟ ਆਮਦਨ ਵਾਲੇ ਪਰਿਵਾਰ ਚਾਈਲਡ ਕੇਅਰ ਨਾਲ ਸਬੰਧਿਤ ਫੀਸ ਦਾ 85% ਤੱਕ ਸਰਕਾਰੀ ਭੱਤਾ ਲੈ ਸਕਣਗੇ।
  • $66,958 ਤੋਂ $171,958 ਆਮਦਨ ਵਾਲੇ ਪਰਿਵਾਰ 85% ਤੋਂ 50% ਤੱਕ ਸਰਕਾਰੀ ਭੱਤਾ ਲੈ ਸਕਣਗੇ।
  • $171,958 ਤੋਂ $251,248 ਆਮਦਨ ਵਾਲੇ ਪਰਿਵਾਰਾਂ ਨੂੰ ਇਹ ਸਹੂਲਤ 50% ਤੱਕ ਰਹਿ ਜਾਵੇਗੀ।
  • ਇਸ ਤੋਂ ਵੱਧ ਆਮਦਨ ਵਾਲਿਆਂ ਨੂੰ $351,248 ਤੱਕ 20% ਤੱਕ ਭੱਤੇ ਮਿਲਣਗੇ।
  • $351,248 ਤੋਂ ਵੱਧ ਆਮਦਨ ਵਾਲੇ ਇਸ ਸਰਕਾਰੀ ਸਹੂਲਤ ਨੂੰ ਨਹੀਂ ਲੈ ਸਕਣਗੇ। 

ਤੁਹਾਨੂੰ ਕਿੰਨੇ ਡੌਲਰਜ਼ ਦਾ ਫਾਇਦਾ ਹੋਵੇਗਾ?

  • ਜੇ ਤੁਸੀਂ $50,000 ਤੱਕ ਕਮਾਈ ਕਰਦੇ ਹੋ, ਦੋਵੇਂ ਮਾਪੇ ਕੰਮ ਕਰਦੇ ਹੋਣ, 6 ਸਾਲ ਤੋਂ ਛੋਟੇ ਦੋ ਬੱਚੇ, ਹਫਤੇ 'ਚ ਦੋ ਦਿਨ ਚਾਈਲਡ ਕੇਅਰ ਦੀ ਸਹੂਲਤ $100/ਦਿਨ ਦੇ ਹਿਸਾਬ ਨਾਲ ਲੈਂਦੇ ਹੋਣ ਤਾਂ $2000 ਤੱਕ ਦਾ ਸਾਲਾਨਾ ਫਾਇਦਾ ਹੋ ਸਕਦਾ ਹੈ।
  • ਇਹਨਾਂ ਹੀ ਹਾਲਾਤਾਂ ਦੇ ਚਲਦਿਆਂ ਆਮਦਨ $80,000 ਤੱਕ ਹੈ ਤਾਂ $3000 ਤੱਕ ਦਾ ਸਾਲਾਨਾ ਫਾਇਦਾ ਹੋ ਸਕਦਾ ਹੈ। 
  • ਜੇ ਤੁਸੀਂ $150,000 ਤੱਕ ਕਮਾਈ ਕਰਦੇ ਹੋ ਤੇ ਪਰਿਵਾਰ ਦੇ ਏਹੀ ਸਮੀਕਰਣ ਹੋਣ ਤਾਂ $1000 ਤੱਕ ਦਾ ਸਾਲਾਨਾ ਲਾਭ ਮਿਲ ਸਕਦਾ ਹੈ। 

ਸਬੰਧਿਤ ਮਾਪੇ ਇਸ ਔਨਲਾਈਨ ਕੈਲਕੂਲੇਟਰ ਦੀ ਸਹੂਲਤ ਵਰਤਦੇ ਹੋਏ ਜਾਣ ਸਕਦੇ ਹਨ ਕਿ ਓਹਨਾਂ ਨੂੰ ਸਰਕਾਰ ਤੋਂ ਚਾਈਲਡ ਕੇਅਰ ਭੱਤੇ ਦੇ ਚਲਦਿਆਂ ਕਿੰਨੀ ਇਮਦਾਦ ਮਿਲ ਸਕਦੀ ਹੈ।


Share

2 min read

Published

Updated

By Preetinder Grewal



Share this with family and friends


Follow SBS Punjabi

Download our apps

Watch on SBS

Punjabi News

Watch now