ਐਸ ਬੀ ਐਸ ਸਪਾਈਸ ਇੱਥੇ ਜੰਮੇ ਅਤੇ ਨਵੇਂ ਆਏ 20-34 ਸਾਲ ਦੇ ਸਾਊਥ ਏਸ਼ੀਅਨਜ਼ ਲਈ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਦਿਲਚਸਪ ਨਵੀਂ ਡਿਜ਼ੀਟਲ ਡੈਸਟੀਨੇਸ਼ਨ ਹੈ। ਇੱਥੇ ਪੌਪ ਕਲਚਰ ਤੋਂ ਲੈ ਕੇ ਰਾਜਨੀਤੀ ਤੱਕ ਦੇ ਤਾਜ਼ਾ ਮਾਮਲੇ ਅਤੇ ਸੱਭਿਆਚਾਰ ਨਾਲ ਜੁੜੀ ਪਛਾਣ, ਸਾਂਝ ਅਤੇ ਸਮਾਜਿਕ ਤਬਦੀਲੀਆਂ ਬਾਰੇ ਵੀ ਗੱਲ ਹੋਵੇਗੀ।
ਐਸ ਬੀ ਐਸ ਸਪਾਈਸ ਦੇ ਕਾਰਜਕਾਰੀ ਨਿਰਮਾਤਾ ਦਿਲਪ੍ਰੀਤ ਕੌਰ ਟੱਗਰ ਇੱਕ ਭਾਰਤੀ ਮੂਲ ਦੇ ਪੱਤਰਕਾਰ ਹਨ। ਉਹ 'ਸਾਊਥ ਏਸ਼ੀਅਨ ਟੂਡੇ' ਦੇ ਸੰਸਥਾਪਕ ਹਨ ਅਤੇ ਸਮਾਜਿਕ ਸੂਖਮਤਾ ਦੀ ਜਾਂਚ ਕਰਨ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ।
ਉਹ ਦੱਸਦੇ ਹਨ ਕਿ ਐਸ ਬੀ ਐਸ ਸਪਾਈਸ ਦੱਖਣ ਏਸ਼ੀਆ ਨਾਲ ਸਬੰਧਿਤ ਉਹਨਾਂ ਨੌਜਵਾਨਾਂ ਅਤੇ ਉਤਸੁਕ ਲੋਕਾਂ ਲਈ ਹੈ ਜੋ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਇੱਕ ਜ਼ਰੀਆ ਹੈ ਜੋ ਦੱਸਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਇਸ ਅਗਾਂਹਵਧੂ ਆਸਟ੍ਰੇਲੀਆ ਵਿੱਚ ਕਿੱਥੇ ਜਾ ਰਹੇ ਹਾਂ।

New kids on the block: SBS Spice’s Dilpreet Kaur Taggar, Executive Producer (R) and Suhayla Sharif, Digital Content Producer (L) .
ਇਸ ਵਿੱਚ ਹੇਠਾਂ ਦਿੱਤੇ ਆਡੀਓ-ਵਿਜ਼ੁਅਲ ਹਿੱਸੇ ਸ਼ਾਮਿਲ ਹੋਣਗੇ:
•‘ਸਕੈਨ’- ਇਹ ਇੱਕ ਵਿਸਥਾਰਿਤ ਲੜੀ ਹੈ ਜਿਸ ਵਿੱਚ ਸਥਾਨਕ ਅਤੇ ਗਲੋਬਲ ਮੁੱਦਿਆਂ ਅਤੇ ਖ਼ਬਰਾਂ ‘ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ ਬਾਰੇ ਗੱਲਬਾਤ ਹੋਵੇਗੀ।
•‘ਟੂ ਚਿਲੀਜ਼ ਇਨ ਏ ਪੌਡ’- ਲੰਬੇ ਫੋਰਮ ਦੇ ਪੋਡਕਾਸਟ ਜਿਸ ਵਿੱਚ ਆਸਟ੍ਰੇਲੀਆ ਅਤੇ ਵਿਦੇਸ਼ਾਂ ਤੋਂ ਸਾਊਥ ਏਸ਼ੀਆ ਨਾਲ ਸਬੰਧਿਤ ਕੁੱਝ ਵੱਖਰਾ ਸੋਚਣ ਵਾਲੇ ਅਤੇ ਵੱਡੀ ਤਬਦੀਲੀ ਲਿਆਉਣ ਵਾਲੇ ਪਹਿਲੇ ਵਿਅਕਤੀਆਂ ਦੀ ਇੰਟਰਵਿਊ ਹੋਵੇਗੀ। ਇਸ ਵਿੱਚ ਵੋਗ ਇੰਡੀਆ ਦੀ ਸਾਬਕਾ ਸੰਪਾਦਕ ਮੇਘਾ ਕਪੂਰ ਸਮੇਤ ਸੈਲਾਨੀ ਪ੍ਰਿਆ ਸ਼ਰਮਾ, ਕੋਂਟੈਂਟ ਕਰੀਏਟਰ ਜੇਰੇਮੀ ਫ੍ਰੈਂਕੋ, ਸਮਾਜ ਸੇਵਕ ਅਮਰ ਸਿੰਘ ਅਤੇ ਅਦਾਕਾਰਾ ਸ਼ਹਾਨਾ ਗੋਸਵਾਮੀ ਤੇ ਆਇਸ਼ਾ ਮੈਡਨ ਸ਼ਾਮਲ ਹਨ।
•‘ਸਪਾਈਸ ਐਕਸਪ੍ਰੈੱਸ’- ਕਮਿਊਨਿਟੀ ਚੈਕ-ਇੱਨ ‘ਤੇ ਕੇਂਦਰਿਤ ਛੋਟੇ ਫੋਰਮ ਪੌਡਕਾਸਟ ਜੋ ਕਿ ਦੱਖਣ ਏਸ਼ੀਆ ਦੇ ਲੋਕਾਂ ਨੂੰ ਉਤਸੁਕ ਕਰਨ ਵਾਲੇ ਵਿਕਲਪਾਂ ਅਤੇ ਬੇਚੈਨ ਮਹਿਸੂਸ ਕਰਾਉਣ ਵਾਲੀਆਂ ਸਮੱਸਿਆਂਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।
ਐਸ ਬੀ ਐਸ ਸਪਾਈਸ, ਐਸ ਬੀ ਐਸ ਆਡੀਓ ਐਪ, ਵੈਬਸਾਈਟ , ਯੂਟਿਊਬ , ਇੰਸਟਾਗ੍ਰਾਮ , ਫੇਸਬੁੱਕ ਅਤੇ ਲਗਭਗ ਉਹਨਾਂ ਸਾਰੇ ਸਥਾਨਾਂ ‘ਤੇ ਉਪਲਬਧ ਹੈ ਜਿਥੋਂ ਤੁਸੀਂ ਜ਼ਿਆਦਾਤਰ ਆਪਣੇ ਪੌਡਕਾਸਟ ਸੁਣਦੇ ਹੋ।
ਸੰਬੰਧਿਤ:
• ਐਸ ਬੀ ਐਸ ਪੌਪ ਦੇਸੀ ਹੁਣ ਐਸ ਬੀ ਐਸ ਸਾਊਥ ਏਸ਼ੀਅਨ ਹੈ! ਉਪ ਮਹਾਂਦੀਪ ਦੀਆਂ 10 ਭਾਸ਼ਾਵਾਂ ਵਿੱਚ ਖ਼ਬਰਾਂ, ਮਨੋਰੰਜਨ ਅਤੇ ਸੰਗੀਤ ਇੱਕੋ ਜਗ੍ਹਾ ਉੱਤੇ ਉਪਲੱਭਦ ਹਨ।
• ਆਸਟ੍ਰੇਲੀਆ ਐਕਸਪਲੇਂਡ ਨਵੇਂ ਪ੍ਰਵਾਸੀਆਂ ਨੂੰ ਸਾਊਥ ਏਸ਼ੀਅਨ ਅਤੇ ਹੋਰ ਭਾਸ਼ਾਵਾਂ ਵਿੱਚ ਉਹ ਖ਼ਾਸ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸਦੀ ਉਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਲੋੜ ਹੁੰਦੀ ਹੈ।
• ਆਸਟ੍ਰੇਲੀਆ ਵਿੱਚ ਸਾਊਥ ਏਸ਼ੀਅਨ ਦਰਸ਼ਕਾਂ ਲਈ 10 ਤੋਂ ਵੱਧ ਉਪ-ਮਹਾਂਦੀਪੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਐਸ ਬੀ ਐਸ ਦੀ ਪੂਰੀ ਸਮੱਗਰੀ ਦੀ ਪੇਸ਼ਕਸ਼ ਬਾਰੇ ਆਮ ਪੁੱਛੇ ਜਾਂਦੇ ਸਵਾਲਾਂ ਬਾਰੇ ਇੱਥੇ ਜਾਣੋ।