ਐਸ ਬੀ ਐਸ ਪੰਜਾਬੀ ਦੀ ਅਗਵਾਈ ਲਈ ਐਗਜ਼ੈਕਟਿਵ ਪ੍ਰੋਡਿਊਸਰ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ

ਐਸ ਬੀ ਐਸ 'ਆਡੀਓ ਐਂਡ ਲੈਂਗੂਏਜ ਕੌਨਟੇਂਟ' ਵੱਲੋਂ ਪੰਜਾਬੀ ਪ੍ਰੋਗਰਾਮ ਦੀ ਟੀਮ ਦੀ ਅਗਵਾਈ ਤੇ ਪ੍ਰਬੰਧਨ ਲਈ ਪੱਤਰਕਾਰੀ ਅਤੇ/ਜਾਂ ਮੀਡੀਆ ਪ੍ਰਸਾਰਣ ਵਿੱਚ ਹੁਨਰ ਰੱਖਣ ਵਾਲ਼ੇ ਤਜੁਰਬੇਕਾਰ ਵਿਅਕਤੀਆਂ ਤੋਂ ਐਗਜ਼ੈਕਟਿਵ ਪ੍ਰੋਡਿਊਸਰ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

On Air

ਐਸ ਬੀ ਐਸ ਪੰਜਾਬੀ ਦੀ ਅਗਵਾਈ ਲਈ ਐਗਜ਼ੈਕਟਿਵ ਪ੍ਰੋਡਿਊਸਰ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ

ਐਸ ਬੀ ਐਸ ਲਾਈਵ ਰੇਡੀਓ ਅਤੇ ਡਿਜੀਟਲ ਪਲੇਟਫਾਰਮਾਂ ਵਿੱਚ 62 ਭਾਸ਼ਾਵਾਂ ਵਿੱਚ ਆਸਟ੍ਰੇਲੀਆ ਦੀਆਂ ਖ਼ਬਰਾਂ ਅਤੇ ਜਾਣਕਾਰੀਆਂ ਪ੍ਰਦਾਨ ਕਰਦਾ ਹੈ, ਜਿੰਨ੍ਹਾਂ ਵਿਚੋਂ ਪੰਜਾਬੀ ਇੱਕ ਹੈ।

ਐਗਜ਼ੈਕਟਿਵ ਪ੍ਰੋਡਿਊਸਰ ਦੀ ਭੂਮਿਕਾ ਤਹਿਤ ਪ੍ਰੋਗਰਾਮ ਮੈਨੇਜਰ ਨੂੰ ਰਿਪੋਰਟ ਕਰਨਾ, ਪੰਜਾਬੀ ਭਾਸ਼ਾ ਟੀਮ ਲਈ ਸੰਪਾਦਕੀ ਰਣਨੀਤੀ ਬਣਾਉਣਾ ਤੇ ਪ੍ਰਦਾਨ ਕਰਨਾ ਸ਼ਾਮਲ ਹੈ।

ਇਸ ਵਿੱਚ ਟੀਮ ਪ੍ਰਬੰਧਨ, ਪ੍ਰੋਗਰਾਮ ਦੇ ਕੌਨਟੇਂਟ ਦੀ ਨਿਗਰਾਨੀ ਅਤੇ ਮਲਟੀ-ਪਲੇਟਫਾਰਮ ਸਮੱਗਰੀ ਦੀ ਡਿਲਿਵਰੀ ਵੀ ਸ਼ਾਮਲ ਹੈ।

ਮਲਟੀ-ਪਲੇਟਫਾਰਮ ਸਮਗਰੀ (ਰੇਡੀਓ, ਔਨਲਾਈਨ ਅਤੇ ਸੋਸ਼ਲ ਮੀਡੀਆ) ਬਣਾਉਣ, ਜੁਟਾਉਣ ਅਤੇ ਪੇਸ਼ਕਾਰੀ ਲਈ ਕਈ ਸਰੋਤਾਂ ਤੋਂ ਖ਼ਬਰਾਂ, ਖੇਡਾਂ ਅਤੇ ਮੌਜੂਦਾ ਮਾਮਲਿਆਂ ਦੀ ਜਾਣਕਾਰੀ ਇਕੱਠਾ ਕਰਕੇ, ਪੇਸ਼ ਕਰਨ ਦੀ ਯੋਗਤਾ ਸਮੇਤ ਪੇਸ਼ੇਵਰ ਪੱਤਰਕਾਰੀ ਵਿਚਲਾ ਤਜ਼ੁਰਬਾ ਵੀ ਲੋੜੀਂਦਾ ਹੈ।

ਇਸ ਤੋਂ ਇਲਾਵਾ ਲਿਖਤੀ ਅਤੇ ਬੋਲੀ ਜਾਣ ਵਾਲੀ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿੱਚ ਮੁਹਾਰਤ ਤੇ ਸਪਸ਼ਟ ਰੂਪ ਵਿੱਚ ਪ੍ਰਸਾਰਣ ਕਰਨ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਸਫਲ ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰਨ ਲਈ ਭਾਸ਼ਾ ਦੇ ਮੁਲਾਂਕਣ (ਟੈਸਟ) ਤੋਂ ਗੁਜ਼ਰਨਾ ਪਵੇਗਾ।

ਮਾਈਕਰੋਸਾਫਟ ਵਰਡ, ਐਕਸਲ, ਈਮੇਲ ਅਤੇ ਡਿਜੀਟਲ ਆਡੀਓ ਸੰਪਾਦਨ ਲਈ ਵਰਤੇ ਜਾਂਦੇ ਸੌਫਟਵੇਅਰ ਨਾਲ ਜਾਣੂ ਹੋਣ ਸਮੇਤ ਬੁਨਿਆਦੀ ਕੰਪਿਊਟਰ ਹੁਨਰ ਵੀ ਹੋਣੇ ਚਾਹੀਦੇ ਹਨ।

ਕੰਮ ਨੂੰ ਸਮੇਂ ਸਿਰ ਪੂਰਾ ਕਰਨ ਤੇ ਟੀਮ ਅਗਵਾਈ ਦੇ ਗੁਣਾਂ ਸਮੇਤ ਚੰਗੀ ਪ੍ਰਬੰਧਕੀ ਯੋਗਤਾ ਹੋਣੀ ਚਾਹੀਦੀ ਹੈ।

ਦਬਾਅ ਹੇਠ ਕੰਮ ਕਰਨ, ਸਖਤ ਸਮਾਂ-ਸੀਮਾਵਾਂ ਨੂੰ ਪੂਰਾ ਕਰਨ ਅਤੇ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ ਵੀ ਇਸ ਅਸਾਮੀ ਦਾ ਹਿੱਸਾ ਹੈ।

ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਪੰਜਾਬੀ ਬੋਲਣ ਵਾਲੇ ਭਾਈਚਾਰੇ ਦੀ ਚੰਗੀ ਸਮਝ ਤੇ ਸਭ ਧਿਰਾਂ ਨਾਲ਼ ਚੰਗੇ ਸਬੰਧ ਬਣਾਈ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ।

ਹੋਰ ਵੇਰਵੇ ਤੇ ਜਾਣਕਾਰੀ ਲਈ ਇਹ ਲੇਖ ਅੰਗਰੇਜ਼ੀ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ।

ਜਿਵੇ-ਜਿਵੇਂ ਅਰਜ਼ੀਆਂ ਆ ਰਹੀਆਂ ਹਨ, ਅਸੀਂ ਸ਼ਾਰਟਲਿਸਟ ਕਰ ਰਹੇ ਹਾਂ - ਇਸ ਲਈ ਦੇਰੀ ਨਾ ਕਰੋ, ਅੱਜ ਹੀ ਅਪਲਾਈ ਕਰੋ!

ਅਰਜ਼ੀਆਂ ਮੈਲਬੌਰਨ ਅਤੇ ਸਿਡਨੀ ਦੋਵਾਂ ਦਫਤਰਾਂ ਲਈ ਖੁੱਲ੍ਹੀਆਂ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Share

2 min read

Published

Updated

By SBS Punjabi

Source: SBS


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand