ਐਸ ਬੀ ਐਸ ਲਾਈਵ ਰੇਡੀਓ ਅਤੇ ਡਿਜੀਟਲ ਪਲੇਟਫਾਰਮਾਂ ਵਿੱਚ 68 ਭਾਸ਼ਾਵਾਂ ਵਿੱਚ ਆਸਟ੍ਰੇਲੀਆ ਦੀਆਂ ਖ਼ਬਰਾਂ ਅਤੇ ਜਾਣਕਾਰੀਆਂ ਪ੍ਰਦਾਨ ਕਰਦਾ ਹੈ, ਜਿੰਨ੍ਹਾਂ ਵਿਚੋਂ ਪੰਜਾਬੀ ਇੱਕ ਹੈ।
ਐਗਜ਼ੈਕਟਿਵ ਪ੍ਰੋਡਿਊਸਰ ਦੀ ਭੂਮਿਕਾ ਤਹਿਤ ਪ੍ਰੋਗਰਾਮ ਮੈਨੇਜਰ ਨੂੰ ਰਿਪੋਰਟ ਕਰਨਾ, ਪੰਜਾਬੀ ਭਾਸ਼ਾ ਟੀਮ ਲਈ ਸੰਪਾਦਕੀ ਰਣਨੀਤੀ ਬਣਾਉਣਾ ਤੇ ਪ੍ਰਦਾਨ ਕਰਨਾ ਸ਼ਾਮਲ ਹੈ।
ਇਸ ਵਿੱਚ ਟੀਮ ਪ੍ਰਬੰਧਨ, ਪ੍ਰੋਗਰਾਮ ਦੇ ਕੌਨਟੇਂਟ ਦੀ ਨਿਗਰਾਨੀ ਅਤੇ ਮਲਟੀ-ਪਲੇਟਫਾਰਮ ਸਮੱਗਰੀ ਦੀ ਡਿਲਿਵਰੀ ਵੀ ਸ਼ਾਮਲ ਹੈ।
ਮਲਟੀ-ਪਲੇਟਫਾਰਮ ਸਮਗਰੀ (ਰੇਡੀਓ, ਔਨਲਾਈਨ ਅਤੇ ਸੋਸ਼ਲ ਮੀਡੀਆ) ਬਣਾਉਣ, ਜੁਟਾਉਣ ਅਤੇ ਪੇਸ਼ਕਾਰੀ ਲਈ ਕਈ ਸਰੋਤਾਂ ਤੋਂ ਖ਼ਬਰਾਂ, ਖੇਡਾਂ ਅਤੇ ਮੌਜੂਦਾ ਮਾਮਲਿਆਂ ਦੀ ਜਾਣਕਾਰੀ ਇਕੱਠਾ ਕਰਕੇ, ਪੇਸ਼ ਕਰਨ ਦੀ ਯੋਗਤਾ ਸਮੇਤ ਪੇਸ਼ੇਵਰ ਪੱਤਰਕਾਰੀ ਵਿਚਲਾ ਤਜ਼ੁਰਬਾ ਵੀ ਲੋੜੀਂਦਾ ਹੈ।
ਇਸ ਤੋਂ ਇਲਾਵਾ ਲਿਖਤੀ ਅਤੇ ਬੋਲੀ ਜਾਣ ਵਾਲੀ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿੱਚ ਮੁਹਾਰਤ ਤੇ ਸਪਸ਼ਟ ਰੂਪ ਵਿੱਚ ਪ੍ਰਸਾਰਣ ਕਰਨ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਸਫਲ ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰਨ ਲਈ ਭਾਸ਼ਾ ਦੇ ਮੁਲਾਂਕਣ (ਟੈਸਟ) ਤੋਂ ਗੁਜ਼ਰਨਾ ਪਵੇਗਾ।
ਮਾਈਕਰੋਸਾਫਟ ਵਰਡ, ਐਕਸਲ, ਈਮੇਲ ਅਤੇ ਡਿਜੀਟਲ ਆਡੀਓ ਸੰਪਾਦਨ ਲਈ ਵਰਤੇ ਜਾਂਦੇ ਸੌਫਟਵੇਅਰ ਨਾਲ ਜਾਣੂ ਹੋਣ ਸਮੇਤ ਬੁਨਿਆਦੀ ਕੰਪਿਊਟਰ ਹੁਨਰ ਵੀ ਹੋਣੇ ਚਾਹੀਦੇ ਹਨ।
ਕੰਮ ਨੂੰ ਸਮੇਂ ਸਿਰ ਪੂਰਾ ਕਰਨ ਤੇ ਟੀਮ ਅਗਵਾਈ ਦੇ ਗੁਣਾਂ ਸਮੇਤ ਚੰਗੀ ਪ੍ਰਬੰਧਕੀ ਯੋਗਤਾ ਹੋਣੀ ਚਾਹੀਦੀ ਹੈ।
ਦਬਾਅ ਹੇਠ ਕੰਮ ਕਰਨ, ਸਖਤ ਸਮਾਂ-ਸੀਮਾਵਾਂ ਨੂੰ ਪੂਰਾ ਕਰਨ ਅਤੇ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ ਵੀ ਇਸ ਅਸਾਮੀ ਦਾ ਹਿੱਸਾ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਪੰਜਾਬੀ ਬੋਲਣ ਵਾਲੇ ਭਾਈਚਾਰੇ ਦੀ ਚੰਗੀ ਸਮਝ ਤੇ ਸਭ ਧਿਰਾਂ ਨਾਲ਼ ਚੰਗੇ ਸਬੰਧ ਬਣਾਈ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
ਕਿਰਪਾ ਕਰਕੇ ਨੋਟ ਕਰੋ: ਸਫਲ ਉਮੀਦਵਾਰ ਨੂੰ ਪ੍ਰਵਾਨਿਤ ਕੋਵਿਡ-19 ਵੈਕਸੀਨ ਨਾਲ ਪੂਰੀ ਤਰ੍ਹਾਂ ਟੀਕਾਕਰਨ ਹੋਣ (ਜਿਸ ਵਿੱਚ ਬੂਸਟਰ ਸ਼ਾਟ ਸ਼ਾਮਲ ਹਨ) ਦੇ ਸਬੂਤ ਦੇਣੇ ਪੈਣਗੇ। ਪਰ ਜੇਕਰ ਤੁਹਾਡੇ ਕੋਲ ਇਸ ਤੋਂ ਡਾਕਟਰੀ ਛੋਟ ਹੈ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਜਿਵੇ-ਜਿਵੇਂ ਅਰਜ਼ੀਆਂ ਆ ਰਹੀਆਂ ਹਨ, ਅਸੀਂ ਸ਼ਾਰਟਲਿਸਟ ਕਰ ਰਹੇ ਹਾਂ - ਇਸ ਲਈ ਦੇਰੀ ਨਾ ਕਰੋ, ਅੱਜ ਹੀ ਅਪਲਾਈ ਕਰੋ!