ਚੀਨੀ ਨਾਗਰਿਕ ਮੀਰਾ ਚੇਨ ਨੇ ਸਾਲ 2014 ਤੋਂ ਇੱਕ ਹੀ ਰੈਸਟੋਰੈਂਟ ਵਿੱਚ ਨੌਕਰੀ ਕੀਤੀ, ਤੇ ਉਸਨੂੰ ਉਸੀ ਰੇਸਟੋਰੇਂਟ ਵੱਲੋਂ ਵੀਜ਼ੇ ਲਈ ਦੋ ਵਾਰ ਸਪੋਨਸਰਸ਼ਿਪ ਵੀ ਦਿੱਤੀ ਗਈ। ਪਰ ਦੋਵੇ ਬਾਰ ਉਸਨੂੰ ਵੀਜ਼ਾ ਨਹੀਂ ਮਿਲ ਸਕਿਆ।
29 ਸਾਲ ਦੀ ਮੀਰਾ ਨੂੰ ਸਾਲ 2014 ਵਿੱਚ ਪੜ੍ਹਾਈ ਪੂਰੀ ਕਰਦਿਆਂ ਹੀ ਸਿਡਨੀ ਵਿੱਚ ਇੱਕ ਨਾਂਮੀ ਰੈਸਟੋਰੈਂਟ ਵਿੱਚ ਬਤੌਰ ਜੂਨੀਅਰ ਸ਼ੇਫ ਨੌਕਰੀ ਮਿਲੀ। ਕੁਝ ਸਮੇ ਮਗਰੋਂ ਉਸਨੂੰ ਕਮ੍ਪਨੀ ਨੇ ਆਪਣੇ ਪਰਥ ਵਿਚਲੇ ਇੱਕ ਰੈਸਟੋਰੈਂਟ ਵਿੱਚ ਤਬਾਦਲਾ ਦੇ ਦਿੱਤਾ ਤੇ ਨਾਲ ਹੀ ਖੇਤਰੀ ਮਿਗ੍ਰੇਸ਼ ਸਕੀਮ ਹੇਠ ਉਸਦਾ ਵੀਜ਼ਾ ਵੀ ਸਪੌਂਸਰ ਕਰ ਦਿੱਤਾ।
ਪਰੰਤੂ ਅਜੇ ਉਸਦੀ ਵੀਜ਼ੇ ਦੀ ਅਰਜ਼ੀ ਤੇ ਇਮੀਗ੍ਰੇਸ਼ਨ ਵਿਭਾਗ ਦਾ ਫੈਸਲਾ ਆਇਆ ਨਹੀਂ ਸੀ ਕਿ ਕਮ੍ਪਨੀ ਮਾੜੀ ਮਾਲੀ ਹਾਲਤ ਕਾਰਨ ਅਡਮਿਨਿਸਟ੍ਰੇਸ਼ਨ ਵਿੱਚ ਚਾਲੀ ਗਈ।
ਹਾਲਾਂਕਿ ਮੀਰਾ ਓਥੇ ਹੀ ਨੌਕਰੀ ਕਰਦੀ ਰਹੀ ਪਰ ਕਮ੍ਪਨੀ ਦੀ ਮਾੜੀ ਮਾਲੀ ਹਾਲਤ ਅਤੇ ਉਸ ਵੱਲੋਂ ਮੀਰਾ ਨੂੰ ਅਗਲੇ ਦੋ ਸਾਲ ਤੱਕ ਨੌਕਰੀ ਦੇ ਸਕਣ ਦੀ ਸਮਰੱਥਾ ਤੇ ਸੁਆਲ ਹੋਣ ਕਾਰਨ ਇੱਮੀਗਰੇਸ਼ਨ ਵਿਭਾਗ ਨੇ ਮੀਰਾ ਨੂੰ ਆਰ ਏਸ ਐਮ ਐਸ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਮਗਰੋਂ ਕਾਰੋਬਾਰ ਨੂੰ ਨਵੀਂ ਕਮ੍ਪਨੀ ਵੱਲੋਂ ਖਰੀਦਿਆ ਗਿਆ ਅਤੇ ਮੀਰਾ ਨੂੰ ਪਰਥ ਤੋਂ ਕੈਨਬੇਰਾ ਟਰਾਂਸਫਰ ਕੀਤਾ ਗਿਆ। ਮੀਰਾ ਨੇ ਦੱਸਿਆ ਕਿ ਉਸਨੂੰ ਕਮ੍ਪਨੀ ਨੇ ਮੁੜਕੇ ਆਰ ਐਸ ਐਮ ਐਸ ਵੀਜ਼ੇ ਲਈ ਸਪੌਂਸਰ ਕੀਤਾ।
"ਮੈਂ ਤੇ ਮੇਰਾ ਪਤੀ ਅਸੀਂ ਛੇ ਦਿਨ ਤੱਕ ਸੜਕ ਰਾਹੀਂ ਸਫ਼ਰ ਕਰਕੇ ਪਰਥ ਤੋਂ ਕੈਨਬੇਰਾ ਆਏ। ਸਾਨੂ ਉਮੀਦ ਸੀ ਕਿ ਅਸੀਂ ਇੱਕ ਨਵਾਂ ਜੀਵਨ ਸ਼ੁਰੂ ਕਰ ਸਕਾਂਗੇ," ਮੀਰਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

ਪਰੰਤੂ, ਇਸ ਵਾਰ ਵੀ ਉਸਦੀ ਵੀਜਾ ਅਰਜ਼ੀ ਤੇ ਫੈਸਲਾ ਦਿੱਤੇ ਜਾਨ ਤੋਂ ਪਹਿਲਾਂ ਹੀ ਕੰਪਨੀ ਨੇ ਕੈਨਬੇਰਾ ਵਿਚਲਾ ਅੱਪਣਾ ਰੈਸਟੋਰੈਂਟ ਬੰਦ ਕਰ ਦਿੱਤਾ ਅਤੇ ਮੀਰਾ ਸਮੇਤ ਸਾਰੇ ਸਟਾਫ ਮੇਮ੍ਬਰਾਂ ਨੂੰ ਨੌਕਰੀ ਤੇ ਨਾ ਆਉਣ ਲਈ ਕਿਹਾ।
ਇੱਮੀਗਰੇਸ਼ਨ ਵਿਭਾਗ ਵੱਲੋ ਇੱਕ ਵਾਰ ਫੇਰ ਮੀਰਾ ਦਾ ਵੀਜ਼ਾ ਨਾਮੰਜ਼ੂਰ ਕਰ ਦਿੱਤਾ ਗਿਆ।
ਇਹ ਫੈਸਲਾ ਦੇਣ ਲੱਗੇ ਵਿਭਾਗ ਨੇ ਕਿਹਾ ਕਿ ਹਾਲਾਂਕਿ ਇਸ ਵਿੱਚ ਮੀਰਾ ਦਾ ਕੋਈ ਕਸੂਰ ਨਹੀਂ ਹੈ ਅਤੇ ਦੋ ਵਾਰ ਉਹ ਕੰਪਨੀ ਦੇ ਕਾਰੋਬਾਰ ਦੇ ਅਜਿਹੇ ਫੈਸਲਿਆਂ ਦਾ ਸ਼ਿਕਾਰ ਹੋਈ ਹੈ ਜਿਸ ਉੱਪਰ ਉਸਦਾ ਕੋਈ ਕਾਬੂ ਨਹੀਂ ਹੈ। ਪਰੰਤੂ ਨਿਯਮਾਂ ਦੇ ਚਲਦਿਆਂ ਉਸਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ।
ਮੀਰਾ ਹੁਣ ਕਮ੍ਪਨੀ ਤੋਂ ਆਪਣੇ ਬਣਦੇ ਬਕਾਇਆ ਛੁੱਟੀਆਂ ਦੇ ਭੱਤੇ ਅਤੇ ਹੋਰਨਾਂ ਅਦਾਇਗੀਆਂ ਲਈ ਯਤਨਸ਼ੀਲ ਹੈ।
"ਮੈਂ ਇੱਕੋ ਥਾਂ ਤੇ ਤਿੰਨ ਸਾਲ ਤੋਂ ਵੱਧ ਕੰਮ ਕਰਨ ਦੇ ਬਾਵਜੂਦ ਦੋ ਵਾਰੀ ਵੀਜ਼ਾ ਲੈਣ ਵਿੱਚ ਨਾਕਾਮ ਰਹੀ ਹਾਂ, ਬਾਵਜੂਦ ਇਸਦੇ ਕਿ ਮੈਂ ਇੱਕ ਹੋ ਕਮ੍ਪਨੀ ਵਿੱਚ ਤਿੰਨ ਅਲਗ ਅਲਗ ਸ਼ਹਿਰਾਂ ਵਿੱਚ ਨੌਕਰੀ ਕੀਤੀ। ਤੇ ਹੁਣ ਮੇਰੀ ਹਾਲਤ ਇਹ ਹੈ ਕਿ ਮੈਂ ਬਿਨਾ ਕਿਸੇ ਪੈਸੇ ਤੋਂ ਆਸਟ੍ਰੇਲੀਆ ਛੱਡਣ ਦੇ ਕੰਡੇ ਖੜੀ ਹਾਂ," ਉਸਨੇ ਦੱਸਿਆ।
ਪਰ ਉਹ ਵੀਜ਼ਾ ਅਰਜ਼ੀਆਂ ਤੇ ਫੈਸਲੇ ਨੂੰ ਲੱਗਦੇ ਸਮੇ ਨੂੰ ਵੀ ਆਪਣੀ ਹਾਲਤ ਲਈ ਦੋਸ਼ੀ ਮੰਨਦੀ ਹੈ।
"ਇਸ ਵੀਜ਼ੇ ਲਈ ਇਸ ਵੇਲੇ 13 ਮਹੀਨੇ ਤੋਂ ਵੱਧ ਦਾ ਸਮਾਂ ਦਾ ਸਮਾਂ ਲੱਗਦਾ ਹੈ। ਪਰ ਕਿਓਂਕਿ ਸਭ ਕੁਝ ਤੁਹਾਡੇ ਇਮਪਲੋਏਰ ਤੇ ਨਿਰਭਰ ਕਰਦਾ ਹੈ, ਇਸ ਲਈ ਖਾਸਕਰ ਇਸ ਵੀਜ਼ੇ ਵਿੱਚ ਜਿਨ੍ਹਾਂ ਵੱਧ ਸਮਾਂ ਲੱਗਦਾ ਹੈ ਇਸ ਵਿੱਚ ਖਤਰਾ ਵੀ ਉਨ੍ਹਾਂ ਹੀ ਵੱਧ ਜਾਂਦਾ ਹੈ," ਉਸਨੇ ਕਿਹਾ।

ਕੁੱਝ ਇਹੋ ਹਾਲ ਮਲੇਸ਼ੀਅਨ ਨਾਗਰਿਕ ਸਮੂਏਲ ਲਾਓ ਦਾ ਹੈ ਜਿਸਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਇੱਕ ਰੈਸਟੋਰੈਂਟ ਨੇ ਸਪੋਨਸਰਸ਼ਿਪ ਦਿੱਤੀ ਸੀ। ਵੀਜ਼ੇ ਲਈ ਅਰਜ਼ੀ ਦੇਣ ਦੇ ਤਕਰੀਬਨ ਦੋ ਸਾਲ ਮਗਰੋਂ, ਰੈਸਟੋਰੈਂਟ ਮਲਿਕ ਨੇ ਆਪਣਾ ਕਾਰੋਬਾਰ ਵੇਚ ਦਿੱਤਾ ਅਤੇ ਨਵਾਂ ਮਲਿਕ ਸਮੂਏਲ ਨੂੰ ਨੌਕਰੀ ਤੇ ਰੱਖਣ ਬਾਰੇ ਕੋਈ ਪੱਕੀ ਗੱਲ ਕਰਨ ਲਈ ਰਾਜ਼ੀ ਨਹੀਂ ਸੀ।
ਇਸਦੇ ਚਲਦਿਆਂ, ਉਸਦਾ ਵੀਜ਼ਾ ਨਾਮੰਜ਼ੂਰ ਕਰ ਦਿੱਤਾ ਗਿਆ।
39 ਸਾਲ ਦਾ ਸਮੂਏਲ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਉਸਦੇ ਮਾਮਲੇ ਵਿੱਚ ਦਖਲ ਲਈ ਉਸਦੀ ਪੇਟਿਸ਼ਨ ਦੇ ਨਤੀਜੇ ਦੀ ਉਡੀਕ ਕਰ ਰਿਹਾ ਹੈ।
"ਇਹੋ ਮੇਰੀ ਇੱਕ ਉਮੀਦ ਬੱਚੀ ਹੈ। ਮੈਂ ਮੁੜਕੇ ਇਮਪਲੋਏਰ ਸਪੌਂਸਰ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ, ਕਿਓਂਕਿ ਕੋਈ ਗਰੰਟੀ ਨਹੀਂ ਕਿ ਅਗਲੀ ਵਾਰ ਮੇਰੇ ਨਾਲ ਇਹ ਨਹੀਂ ਹੋਵੇਗਾ," ਉਸਨੇ ਕਿਹਾ।
ਮਾਈਗ੍ਰੇਸ਼ਨ ਏਜੇਂਟ ਜੁਝਾਰ ਬਾਜਵਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਇਸ ਵੀਜ਼ੇ ਦੀ ਮਨਜ਼ੂਰੀ ਇੱਕ ਮਹੀਨੇ ਦੇ ਅੰਦਰ ਹੀ ਆ ਜਾਂਦੀ ਸੀ।
"ਪਰ ਮੌਜੂਦਾ ਸਮੇ ਵਿੱਚ ਵਿਭਾਗ ਇਸ ਵੀਜ਼ੇ ਵਿੱਚ ਫਰੇਬ ਦੇ ਵਧਦੇ ਮਾਮਲਿਆਂ ਤੋਂ ਚਿੰਤਿਤ ਹੈ ਤੇ ਇਹ ਇੱਕ ਵੱਡਾ ਕਾਰਨ ਹੈ ਕਿ ਇਸ ਵਿੱਚ ਹੁਣ ਇੰਨਾ ਲੰਮਾ ਸਮਾਂ ਲੱਗਦਾ ਹੈ," ਸ਼੍ਰੀ ਬਾਜਵਾ ਨੇ ਕਿਹਾ।
ਉਹਨਾਂ ਦੱਸਿਆ ਕਿ ਇਸ ਸ਼੍ਰੇਣੀ ਵਿੱਚ ਨਾਮੰਜ਼ੂਰ ਕੀਤੇ ਜਾਂਦੇ ਵੀਜ਼ਿਆਂ ਵਿੱਚੋਂ 70 ਫੀਸਦੀ ਰੋਜ਼ਗਾਰਦਾਤਾ ਦੀ ਮਾਲੀ ਸਮਰੱਥਾ ਸਬੰਧੀ ਸੁਆਲਾਂ ਕਾਰਨ ਹੁੰਦੇ ਹਨ।
Want to share your story? Send us an email at Punjabi.Program@sbs.com.au
