ਆਸਟ੍ਰੇਲੀਆ ਵਿੱਚ ਓਮਿਕਰੋਨ ਲਾਗਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ਼ ਕੁੱਝ ਮਾਹਿਰਾਂ ਵਲੋਂ ਕੋਵਿਡ-19 ਦਾ ਚੋਥਾ ਟੀਕਾ ਲਵਾਉਣ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਦੂਸਰੀ ਬੂਸਟਰ ਖੁਰਾਕ ਦੀ ਸਿਫਾਰਸ਼ ਇਸ ਵੇਲੇ ਸਿਰਫ਼ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਜਾਂ ਗੰਭੀਰ ਤੌਰ 'ਤੇ 'ਇਮਿਊਨੋਕੰਪਰੋਮਾਈਜ਼ਡ' ਲੋਕਾਂ ਲਈ ਕੀਤੀ ਗਈ ਹੈ, ਪਰ ਨਿਊਕਾਸਲ ਯੂਨੀਵਰਸਿਟੀ ਦੇ ਇਮਯੂਨੋਲੋਜਿਸਟ ਨੇਥਨ ਬਾਰਟਲੇਟ ਦੂਸਰੇ 'ਬੂਸਟਰ' ਨੂੰ ਛੇਤੀ ਹੀ ਅਬਾਦੀ ਦੇ ਵੱਡੇ ਹਿਸੇ ਤੱਕ ਪਹੁੰਚਾਉਣ ਦੀ ਹਿਮਾਇਤ ਕਰ ਰਹੇ ਹਨ।
'ਆਸਟ੍ਰੇਲੀਅਨ ਟੈਕਨੀਕਲ ਐਡਵਾਇਜ਼ਰੀ ਗਰੁੱਪ', ਜੋ ਸਰਕਾਰ ਨੂੰ ਕੋਵਿਡ-19 ਵੈਕਸੀਨ ਯੋਗਤਾ 'ਤੇ ਸਲਾਹ ਅਤੇ ਸਿਫ਼ਾਰਸ਼ਾਂ ਪ੍ਰਦਾਨ ਕਰਦਾ ਹੈ ਵਲੋਂ ਮਈ ਵਿੱਚ ਪ੍ਰਕਾਸ਼ਿਤ ਸਲਾਹ ਵਿੱਚ 16 ਸਾਲ ਤੋਂ 64 ਸਾਲ ਦੀ ਉਮਰ ਦੇ ਸਿਹਤਮੰਦ ਲੋਕਾਂ ਨੂੰ ਬੂਸਟਰ ਟੀਕਾ ਲੈਣ ਦੀ ਸਿਫਾਰਸ਼ ਨਹੀਂ ਕੀਤੀ ਗਈ।
ਪਰ ਨਾਥਨ ਬਾਰਟਲੇਟ ਨੇ ਕਿਹਾ ਕਿ “ਵੈਕਸੀਨ ਲਵਾਉਣ ਤੋਂ ਲਗਭਗ ਛੇ ਮਹੀਨਿਆਂ ਤੋਂ ਬਾਅਦ ਸ਼ਰੀਰ ਵਿੱਚ 'ਐਂਟੀਬਾਡੀਸ' ਘਟ ਜਾਂਦੀਆਂ ਹਨ ਜਿਸ ਨਾਲ ਲਾਗ ਲਗਣ ਦਾ ਖ਼ਤਰਾ ਵੱਧ ਸਕਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।