ਮਰਦਮਸ਼ੁਮਾਰੀ 2016 ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ 10 ਸਾਲਾਂ ਵਿਚ ਸਿੱਖ ਧਰਮ ਦੇ ਰੁਝਾਨ ਵਿਚ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਿੱਖ ਧਰਮ ਤੋਂ ਇਲਾਵਾ ਇਸਲਾਮ, ਬੁੱਧ ਅਤੇ ਹਿੰਦੂ ਧਰਮ ਵਿਚ ਵੀ ਕਾਫ਼ੀ ਵਾਧਾ ਦਰਜ ਕੀਤਾ ਗਿਆ ਸੀ।
ਵਿਕਟੋਰੀਆ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਸਿੱਖਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 2016 ਜਨਗਣਨਾ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਵਿਕਟੋਰੀਆ ਵਿਚ ਉਸ ਵੇਲ਼ੇ ਕੁਲ 52,762 ਸਿੱਖ ਸਨ।

ਦੂਜਾ ਸਭ ਤੋਂ ਵੱਧ ਸਿੱਖ ਆਬਾਦੀ ਵਾਲਾ ਸੂਬਾ ਨਿਊ ਸਾਊਥ ਵੇਲਜ਼ ਸੀ ਜਿਥੇ 31,737 ਸਿੱਖ ਵੱਸਦੇ ਸਨ ਅਤੇ ਤੀਸਰੇ ਨੰਬਰ ਤੇ ਕੁਈਨਜ਼ਲੈਂਡ ਸੀ ਜਿੱਥੇ 17,433 ਸਿੱਖਾਂ ਨੇ ਆਪਣਾ ਰਹਿਣ ਦਾ ਠਿਕਾਣਾ ਬਣਾਇਆ। ਜੱਦ ਕੀ ਜਦੋਂ ਕਿ ਨੋਰਧਰਨ ਟੈਰੀਟੇਰੀ ਅਤੇ ਤਸਮਾਨੀਆ ਵਿੱਚ ਉਸ ਵੇਲ਼ੇ 700 ਤੋਂ ਵੀ ਘੱਟ ਸਿੱਖ ਸਨ।

ਇਹ ਪਹਿਲਾ ਮੌਕਾ ਹੈ ਜਦੋਂ 30 ਪ੍ਰਤੀਸ਼ਤ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਕੋਈ ਧਾਰਮਿਕ ਮਾਨਤਾ ਘੋਸ਼ਿਤ ਨਹੀਂ ਕੀਤੀ ਸੀ। ਈਸਾਈ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਵਿੱਚ ਭਾਵੇਂ ਭਾਰੀ ਕਮੀ ਆਈ ਸੀ ਪਰ ਈਸਾਈ ਧਰਮ ਉਸ ਵੇਲ਼ੇ ਵੀ ਸਭ ਤੋਂ ਵੱਡਾ ਧਰਮ ਸੀ। ਵਿਦੇਸਾਂ ਵਿਚ ਪੈਦਾ ਹੋਏ 47.3 ਪ੍ਰਤੀਸ਼ਤ ਲੋਕ ਈਸਾਈ ਧਰਮ ਦੀ ਪਾਲਣਾ ਕਰਦੇ ਸਨ।

ਇਸ ਤੋਂ ਪਿਛਲੀਆਂ ਤਿੰਨ ਮਰਦਮਸ਼ੁਮਾਰੀ ਰਿਪੋਰਟਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਚੱਲਦਾ ਹੈ ਕਿ ਸਿੱਖ ਧਰਮ 2006 ਵਿਚ ਆਸਟ੍ਰੇਲੀਆ ਦੇ ਚੋਟੀ ਦੇ 20 ਧਰਮਾਂ ਵਿਚ ਵੀ ਸ਼ਾਮਲ ਨਹੀਂ ਸੀ। 2016 ਮਰਦਮਸ਼ੁਮਾਰੀ ਵਿੱਚ ਦਰਜ ਕੀਤੇ ਇਸ ਵਾਧੇ ਦੇ ਨਾਲ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲ਼ੇ ਲੋਕ ਉਸ ਵੇਲ਼ੇ ਆਸਟ੍ਰੇਲੀਆ ਦੀ ਕੁੱਲ ਆਬਾਦੀ ਦੇ 0.5 ਪ੍ਰਤੀਸ਼ਤ ਦੀ ਨੁਮਾਇੰਦਗੀ ਕਰ ਰਹੇ ਹਨ।

ਆਸਟ੍ਰੇਲੀਆ ਦੀ ਅਗਲੀ ਮਰਦਮਸ਼ੁਮਾਰੀ ਅਗਸਤ 2021 ਵਿਚ ਹੋਵੇਗੀ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Related articles from SBS Punjabi

Punjabi is among the top ten languages spoken at home

