ਜਾਨਵੀ ਕਪੂਰ ਦੇ ਜਨਮਦਿੰਨ ਉੱਤੇ ਵਾਲੇ ਜਸ਼ਨਾਂ ਦੇ ਵਿਰੋਧ ਵਿੱਚ ਪਰਿਵਾਰ ਨੂੰ ਕਈ ਕਠੋਰ ਅਤੇ ਅਸੰਵੇਦਨਸ਼ੀਲ ਟਿਪਣੀਆਂ ਮਿਲੀਆਂ ਹਨ।
ਬਾਲੀਵੁੱਡ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੇ ਕੁੱਝ ਹੀ ਦਿਨਾਂ ਬਾਦ, ਉਸ ਦੇ ਪਰਿਵਾਰ ਵਲੋਂ ਜਨਮਦਿੰਨ ਦੇ ਜਸ਼ਨ ਮਨਾਏ ਜਾਣ ਬਹੁਤ ਵਿਰੋਧ ਹੋ ਰਿਹਾ ਹੈ।
ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਨੇ 6 ਮਾਰਚ ਨੂੰ ਪਰਵਿਾਰ ਸਮੇਤ ਆਪਣਾ 21ਵਾਂ ਜਨਮਦਿੰਨ ਮਨਾਏ ਜਾਣ ਤੋਂ ਕੁੱਝ ਦਿੰਨ ਪਹਿਲਾਂ ਹੀ, ਆਪਣੀ ਮਾਂ ਦੀ ਮੌਤ ਉੱਤੇ ਗਹਰੇ ਸਦਮੇ ਦਾ ਇਜ਼ਹਾਰ ਕੀਤਾ ਸੀ।
ਸ਼੍ਰੀਦੇਵੀ ਦੇ ਸਸਕਾਰ ਤੋਂ ਬਾਅਦ, ਇਹ ਪਹਿਲਾ ਸਮਾਂ ਸੀ ਜਦੋਂ ਸਾਰਾ ਪਰਿਵਾਰ ਇੱਕ ਵਾਰ ਫੇਰ ਇੱਕਠਾ ਹੋਇਆ ਸੀ।
ਪਰ ਕਈ ਸੋਸ਼ਲ ਮੀਡੀਆ ਵਰਤਣ ਵਾਲੇ ਲੋਕਾਂ ਨੇ ਇਸ ਜਸ਼ਨ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸ਼੍ਰੀਦੇਵੀ ਦੀ ਮੋਤ ਤੋਂ ਤੁਰੰਤ ਬਾਅਦ ਅਜਿਹਾ ਨਹੀਂ ਕਰਨਾਂ ਚਾਹੀਦਾ ਸੀ। ਜਾਨਵੀ ਅਤੇ ਉਸ ਦੀਆਂ ਭੈਣਾਂ ਵਲੋਂ ਇੰਸਟਾਗ੍ਰਾਮ ਉਤੇ ਪਾਈਆਂ ਗਈਆਂ ਫੋਟੋਆਂ ਉੱਤੇ ਕਈ ਲੋਕਾਂ ਨੇ ਤਿੱਖੀਆਂ ਟਿਪਣੀਆਂ ਕੀਤੀਆਂ ਹਨ।
ਜਾਨਵੀ ਦੀ ਮਤਰੇਈ ਭੈਣ ਅਨੁਸ਼ਕਾ ਕਪੂਰ ਵਲੋਂ ਪਾਈ ਗਈ ਇੱਕ ਫੋਟੋ ਉੱਤੇ ਇੱਕ ਵਿਅਕਤੀ ਵਲੋਂ ਕੀਤੀ ਗਈ ਟਿੱਪਣੀ ਵਿੱਚ ਕਿਹਾ ਗਿਆ ਹੈ, ‘ਮੈਂ ਮੰਨਦਾ ਹਾਂ ਕਿ ਜਿੰਦਗੀ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ, ਪਰ ਇੱਕ ਮਾਂ ਦੀ ਮੌਤ ਤੋਂ ਤੁਰੰਤ ਬਾਅਦ ਅਜਿਹੇ ਜਸ਼ਨ ਸ਼ੋਭਾ ਨਹੀਂ ਦਿੰਦੇ’।
ਇੱਕ ਹੋਰ ਵਿਅਕਤੀ ਨੇ ਕਿਹਾ ਹੈ ਕਿ ‘ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਇਹ ਪਰਿਵਾਰ ਸਾਰਾ ਸਮਾਂ ਰੋਂਦਾ ਪਿੱਟਦਾ ਹੀ ਰਹੇ, ਪਰ ਫੋਟੋਆਂ ਨੂੰ ਜਨਤਕ ਕਰਨ ਦਾ ਸਮਾਂ ਵੀ ਢੁੱਕਵਾਂ ਨਹੀਂ ਹੈ’।
ਜਦਕਿ ਕਈਆਂ ਵਲੋਂ ਇਹਨਾਂ ਦੀ ਖਿਚਾਈ ਕੀਤੀ ਜਾ ਰਹੀ ਹੈ, ਉਸੀ ਸਮੇਂ ਕਈ ਵਿਅਕਤੀ ਪਰਿਵਾਰ ਦੇ ਨਾਲ ਵੀ ਖੜੇ ਹੋਏ ਹਨ।
‘ਅਗਰ ਪਰਿਵਾਰ ਸਦਮੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰ ਹੀ ਰਿਹਾ ਹੈ ਤਾਂ ਇਸ ਵਿੱਚ ਬੁਰਾਈ ਵੀ ਕੀ ਹੈ? ਲੋਕ ਬਹੁਤ ਹੀ ਤੰਗਦਿਲ ਹਨ। ਪਤਾ ਨਹੀਂ ਇਹਨਾਂ ਫੋਟੋਆਂ ਵਿਚਲੀਆਂ ਖੁਸ਼ੀਆਂ ਪਿੱਛੇ ਕਿੰਨੇ ਦੁੱਖ ਛੁਪੇ ਹੋਏ ਹਨ? ਇਸ ਲਈ ਉਹਨਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਣਾ ਚਾਹੀਦਾ’, ਇੱਕ ਵਿਅਕਤੀ ਨੇ ਪਰਿਵਾਰ ਦੇ ਨਾਲ ਖੜੋਂਦੇ ਹੋਏ ਕਿਹਾ ਹੈ।
54 ਸਾਲਾ ਅਦਾਕਾਰਾ ਸ਼੍ਰੀਦੇਵੀ ਦੀ ਅਚਨਚੇਤ ਮੋਤ ਨੇ ਬਾਲੀਵੁੱਡ ਅਤੇ ਉਹਨਾਂ ਦੇ ਪ੍ਰਸ਼ੰਸਕਾਂ, ਦੋਹਾਂ ਨੂੰ ਹੀ ਬਹੁਤ ਹੈਰਾਨ ਕਰ ਦਿੱਤਾ ਸੀ।
ਮਿਤੀ 24 ਫਰਵਰੀ ਨੂੰ ਇੱਕ ਵਿਆਹ ਸਮਾਗਮ ਦੌਰਾਨ, ਇੱਕ ਹੋਟਲ ਦੇ ਬਾਥਰੂਮ ਟੱਬ ਵਿੱਚ ਉਹਨਾਂ ਨੂੰ ਮੁਰਦਾ ਪਾਇਆ ਗਿਆ ਸੀ।
ਅਤੇ ਉਹਨਾਂ ਦੀ ਮੋਤ ਤੋਂ ਸਿਰਫ ਦੋ ਘੰਟੇ ਪਹਿਲਾਂ, ਉਹਨਾਂ ਦੇ ਪਤੀ ਅਤੇ ਬਾਲੀਵੁੱਡ ਦੇ ਪਰੋਡਿਊਸਰ ਬੋਨੀ ਕਪੂਰ, ਅਚਾਨਕ ਇੱਕ ਹੈਰਾਨ ਕਰਨ ਵਾਲਾ ਦੋਰਾ ਕਰਦੇ ਹੋਏ ਉਹਨਾਂ ਕੋਲ ਪਹੁੰਚੇ ਸਨ।
ਪੋਸਟਮਾਰਟਮ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਨਾਲ ਡੁਬਣ ਕਾਰਨ ਉਹਨਾਂ ਦੀ ਮੋਤ ਹੋਈ ਸੀ, ਪਰ ਇਹ ਸਾਰਾ ਘਟਨਾਕਰਮ ਹਾਲੇ ਇੱਕ ਬੁਝਾਰਤ ਹੀ ਬਣਿਆ ਹੋਇਆ ਹੈ।