ਇਸ ਵੀਕਐਂਡ ‘ਤੇ ਯਾਤਰਾ ਕਰਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਜਾਣੋਂ ਹੜ੍ਹਾਂ ਬਾਰੇ ਇਹ ਜ਼ਰੂਰੀ ਜਾਣਕਾਰੀ

ਇਹ ਆਸਟ੍ਰੇਲੀਆ ਵਿੱਚ ਹੜ੍ਹਾਂ ਬਾਰੇ ਤਾਜ਼ਾ ਜਾਣਕਾਰੀ ਹੈ।

VIC FLOODS

A man wades through floodwater in Echuca, Victoria on 26 October 2022. Source: AAP / JAMES ROSS/AAPIMAGE

ਵਿਕਟੋਰੀਆ ਦੇ ਐਮਰਜੈਂਸੀ ਮੈਨੇਜਮੈਂਟ ਕਮਿਸ਼ਨਰ ਐਂਡਰਿਊ ਕਰਿਸਪ ਨੂੰ ਉਮੀਦ ਹੈ ਕਿ ਇਸ ਲੰਬੇ ਵੀਕੈਂਡ ਦੌਰਾਨ ਸੈਂਕੜੇ ਅਤੇ ਹਜ਼ਾਰਾਂ ਲੋਕ ਮੈਲਬੌਰਨ ਕੱਪ ਅਤੇ ਰਾਜ ਦੇ ਹੋਰ ਸਥਾਨਾਂ ਵੱਲ ਯਾਤਰਾ ਕਰਨਗੇ।

ਸ਼੍ਰੀਮਾਨ ਕਰਿੱਸਪ ਦਾ ਕਹਿਣਾ ਹੈ ਕਿ ਲੋਕ ਜਿੱਥੋਂ ਦੀ ਵੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਉਹ ਪਹਿਲਾਂ VicEmergency  ਦੀ ਐਪ ਡਾਊਨਲਾਊਡ ਕਰਨ ਅਤੇ ਇਸ ਦੀ ਵਰਤੋਂ ਕਰ ਕੇ ਉਸ ਇਲਾਕੇ ਦੇ ਹਾਲਾਤਾਂ ਸਬੰਧੀ ਜਾਣਕਾਰੀ ਹਾਸਲ ਜ਼ਰੂਰ ਕਰਨ।

ਅਧਿਕਾਰੀਆਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਸੋਮਵਾਰ ਨੂੰ ਬਹੁਤ ਸਾਰੇ ਆਸਟ੍ਰੇਲੀਅਨ ਕੰਮ ਤੋਂ ਛੁੱਟੀ ਲੈ ਸਕਦੇ ਹਨ ਜਿਸ ਨਾਲ ਇਹ ਲੰਬਾ ਵੀਕਐਂਡ ਬਣ ਜਾਵੇਗਾ।

ਮਿਸਟਰ ਕਰਿਸਪ ਨੇ ਯਾਤਰੀਆਂ ਨੂੰ ਸੜਕ, ਪਾਰਕ ਅਤੇ ਵਿਜ਼ਟਰ ਸਾਈਟ ਬੰਦ ਹੋਣ ਬਾਰੇ ਸੂਚਿਤ ਰਹਿਣ ਦੀ ਸਲਾਹ ਦਿੱਤੀ, ਖਾਸ ਤੌਰ 'ਤੇ ਉੱਤਰ-ਪੂਰਬ, ਪੱਛਮ ਅਤੇ ਗਿਪਸਲੈਂਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਦੇ ਸਮੇਂ।

ਸ਼੍ਰੀ ਕਰਿੱਸਪ ਨੇ ਕਿਹਾ ਕਿ ਰਾਜ ਵਿੱਚ 50 ਤੋਂ ਵੱਧ ਚੇਤਾਵਨੀਆਂ ਲਾਗੂ ਹਨ।

ਵਿਕਟੋਰੀਆ ਪੁਲਿਸ ਦੇ ਸਹਾਇਕ ਕਮਿਸ਼ਨਰ ਡੇਵਿਡ ਕਲੇਟਨ ਨੇ ਗੱਡੀ ਚਲਾਉਣ ਸਮੇਂ ਵਧੇਰੇ ਜਾਗਰੂਕ ਰਹਿਣ ਅਤੇ VicTraffic  ਐਪ ਡਾਊਨਲਾਊਡ ਕਰਨ ਲਈ ਕਿਹਾ ਹੈ।

ਮੌਸਮ ਵਿਗਿਆਨ ਬਿਊਰੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਨੌਈ ਰਿਵਰ ਦੇ ਕੋਲ ਵਿਕਟੋਰੀਆ ਦੇ ਔਰਬੋਸਟ ਸ਼ਹਿਰ ਵਿੱਚ ਹੜ੍ਹ ਜਾਰੀ ਹੈ। ਸਨੌਈ ਅਤੇ ਬੰਬਾਲਾ ਨਦੀਆਂ ਦੇ ਨਾਲ-ਨਾਲ ਹੋਰ ਥਾਵਾਂ ਉੱਤੇ ਵੀ ਹੜ੍ਹਾਂ ਦਾ ਖ਼ਤਰਾ ਵੱਧ ਗਿਆ ਹੈ।

ਵਿਭਾਗ ਮੁਤਾਬਕ ਲੋਡਨ ਰਿਵਰ ਦੇ ਨਾਲ ਡਾਊਨਸਟ੍ਰੀਮ ਲੋਡਨ ਵੇਅਰ, ਐਪੀਨ ਸਾਊਥ ਅਤੇ ਕੇਰਾਂਗ ਵਿੱਚ ਮੱਧਮ ਹੜ੍ਹ ਆ ਰਹੇ ਹਨ।

ਵੀ.ਆਈ.ਸੀ.ਐਸ.ਈ.ਐਸ ਦੇ ਮੁੱਖ ਸੰਚਾਲਨ ਅਧਿਕਾਰੀ ਟਿਮ ਵਾਈਬੁਛ ਦਾ ਕਹਿਣਾ ਹੈ ਕਿ ਸ਼ਾਮ ਤੱਕ ਹੜ੍ਹ ਆਉਣ ਕਾਰਨ ਕੇਰਾਂਗ ਨੂੰ ਬਾਕੀ ਇਲਾਕੇ ਤੋਂ ਆਈਸੋਲੇਟ ਕੀਤਾ ਜਾ ਸਕਦਾ ਹੈ।

ਬਿਊਰੋ ਦਾ ਕਹਿਣਾ ਹੈ ਕਿ ਕੈਂਪਸਪੇ ਵੇਅਰ ਅਤੇ ਰੋਚੈਸਟਰ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਈਚੁਕਾ ਵਿਖੇ ਕੈਂਪਸਪੇ ਨਦੀ ਦਾ ਪੱਧਰ ਬੁੱਧਵਾਰ ਰਾਤ ਨੂੰ 94.86 ਮੀਟਰ ਏ.ਐਚ.ਡੀ ਦੇ ਸਿੱਖਰ ਉੱਤੇ ਪਹੁੰਚ ਗਿਆ।

ਮੁਰੇ ਨਦੀ ਦੇ ਸ਼ਨੀਵਾਰ ਨੂੰ ਸਵੈਨ ਹਿੱਲ ਵਿਖੇ ਮਾਮੂਲੀ ਹੜ੍ਹ ਦੇ ਪੱਧਰ ਅਤੇ ਨਵੰਬਰ ਦੇ ਦੂਜੇ ਹਫ਼ਤੇ ਵੱਡੇ ਹੜ੍ਹ ਦੇ ਪੱਧਰ ਤੋਂ ਵੱਧ ਜਾਣ ਦੀ ਸੰਭਾਵਨਾ ਹੈ।

ਬਿਊਰੋ ਨੇ ਸ਼ੁੱਕਰਵਾਰ ਤੜਕੇ ਸ਼ੈਪਰਟਨ ਵਿਖੇ ਸੰਭਾਵਿਤ ਮੱਧਮ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ।

ਨਿਊ ਸਾਊਥ ਵੇਲਜ਼ ਦੇ ਹਾਲਾਤਾਂ ਬਾਰੇ ਬਿਊਰੋ ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ ਬੋਂਗਨ ਸ਼ਾਇਰ ਕਾਉਂਸਿਲ ਦੇ ਇੱਕ ਕੇਂਦਰੀ ਪੱਛਮੀ ਪੇਂਡੂ ਕਸਬੇ ਮੁਡੱਲ ਵਿੱਚ ਵੱਡੇ ਹੜ੍ਹ ਦੀ ਸੰਭਾਵਨਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਮੁਲਗਾਵਾਰੀਨਾ ਅਤੇ ਗੋਂਗੋਲੋਗੋਨ ਵਿਚ ਵੱਡੇ ਹੜ੍ਹ ਜਾਰੀ ਹਨ, ਅਤੇ ਨੈਨਗਨ ਅਤੇ ਡੰਡਾਲੂ ਵਿਚ ਮੱਧਮ ਹੜ੍ਹ ਜਾਰੀ ਹਨ।

ਪਿਛਲੇ ਹਫ਼ਤੇ ਦੇ ਅਖੀਰ ਵਿੱਚ ਬਾਰਸ਼ ਤੋਂ ਬਾਅਦ, ਡੰਡਾਲੂ ਵਿਖੇ ਬੋਗਨ ਨਦੀ ਇਸ ਸਮੇਂ ਦਰਮਿਆਨੇ ਹੜ੍ਹਾਂ ਦੇ ਨਾਲ ਸਿਖਰ 'ਤੇ ਹੈ।

ਡੰਡਾਲੂ ਦੇ ਡਾਊਨਸਟ੍ਰੀਮ, ਮੁਡੱਲ ਅਤੇ ਨਈਂਗਨ ਵਿੱਚ ਦਰਮਿਆਨੇ ਹੜ੍ਹ ਆ ਰਹੇ ਹਨ। ਜੇਕਰ ਹੜ੍ਹਾਂ ਦਾ ਪਧਰ ਵੱਧਦਾ ਹੈ ਤਾਂ ਸ਼ਨੀਵਾਰ ਤੱਕ ਵੱਡਾ ਹੜ੍ਹ ਆਉਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਮੌਸਮ ਵਿਗਿਆਨ ਬਿਊਰੋ ਉੱਤੇ ਮੌਸਮ ਦੇ ਤਾਜ਼ਾ ਹਾਲਾਤਾਂ ਬਾਰੇ ਸੂਚਿਤ ਰਹੋ।

ਨਵੇਂ ਬਦਲਾਵਾਂ ਬਾਰੇ ਹੇਠਾਂ ਦਿੱਤੇ ਲਿੰਕ ਉੱਤੇ ਜਾ ਕੇ ਸੂਚਿਤ ਰਹੋ।

NSW SES

VIC SES 

ਜੇਕਰ ਤੁਸੀਂ ਜਾਨਲੇਵਾ ਐਮਰਜੈਂਸੀ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰੋ। ਜੇਕਰ ਤੁਹਾਨੂੰ ਤੂਫਾਨ, ਹਨੇਰੀ, ਗੜੇ ਜਾਂ ਡਿੱਗੇ ਦਰੱਖਤ ਤੋਂ ਨੁਕਸਾਨ ਹੋਇਆ ਹੈ ਅਤੇ ਜੇਕਰ ਦਰਖਤ ਦੀ ਟਾਹਣੀ ਤੁਹਾਡੀ ਜਾਇਦਾਦ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਬਣਾ ਰਹੀ ਹੈ ਤਾਂ NSW SES ਨੂੰ 132 500 ਅਤੇ ਵਿਕਟੋਰੀਆ ਐਮਰਜੈਂਸੀ ਸੇਵਾਵਾਂ ਨੂੰ 1800 226 226 ਉੱਤੇ ਕਾਲ ਕਰੋ।

ਹੋਰ ਭਾਸ਼ਾਵਾਂ ਵਿੱਚ ਇਸ ਜਾਣਕਾਰੀ ਤੱਕ ਪਹੁੰਚ ਕਰਨ ਲਈ, ਅਨੁਵਾਦ ਅਤੇ ਦੁਭਾਸ਼ੀਏ ਸੇਵਾ ਨੂੰ 131 450 ਉੱਤੇ ਕਾਲ ਕਰੋ ਅਤੇ ਉਨ੍ਹਾਂ ਨੂੰ ਵੋਇਸ ਐਮਰਜੈਂਸੀ ਹਾਟਲਾਈਨ ਉੱਤੇ ਕਾਲ ਕਰਨ ਲਈ ਕਹੋ।

ਜੇਕਰ ਤੁਸੀਂ ਸੁਣ ਨਹੀਂ ਸਕਦੇ, ਤੁਹਾਨੂੰ ਸੁਨਣ ਵਿੱਚ ਮੁਸ਼ਕਿਲ ਆਉਂਦੀ ਹੈ ਜਾਂ ਕਿਸੇ ਵੀ ਪ੍ਰਕਾਰ ਬੋਲਣ ਜਾਂ ਸੰਚਾਰ ਸਬੰਧੀ ਕਮਜ਼ੋਰੀ ਹੈ ਤਾਂ ਨੈਸ਼ਨਲ ਰੀਲੇਅ ਸਰਵਿਸ ਨੂੰ 1800 555 677 ਉੱਤੇ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਵੋਇਸ ਐਮਰਜੈਂਸੀ ਹਾਟਲਾਈਨ ਉੱਤੇ ਕਾਲ ਕਰਨ ਲਈ ਕਹੋ।


4 min read

Published

Source: SBS




Share this with family and friends


Follow SBS Punjabi

Download our apps

Watch on SBS

Punjabi News

Watch now