SKIP TO MAIN CONTENT

ਹੈਂਡਲੂਮ ਤੇ ਹਸਤਸ਼ਿਲਪ ਰਾਹੀਂ ਭਾਰਤੀ ਸੱਭਿਆਚਾਰ ਨੂੰ ਦਰਸਾਉਂਦੀ ਟੈਕਸਟਾਈਲ ਪ੍ਰਦਰਸ਼ਨੀ ਪਹੁੰਚੀ ਆਸਟ੍ਰੇਲੀਆ

ਭਾਰਤੀ ਕਢਾਈ, ਬੁਣਾਈ, ਡਾਈਂਗ, ਪੇਂਟਿੰਗ, ਪ੍ਰਿੰਟਿੰਗ ਅਤੇ ਛਪਾਈ ਦੀਆਂ ਵਧੀਆ ਸ਼੍ਰੇਣੀਆਂ ਨੂੰ ਪ੍ਰਦਰਸ਼ਿਤ ਕਰਦੀ ਇੱਕ ਵਿਲੱਖਣ ਅੰਤਰਰਾਸ਼ਟਰੀ ਪ੍ਰਦਰਸ਼ਨੀ ਮੈਲਬੌਰਨ ਮਿਊਜ਼ੀਅਮ ਵਿਖੇ ਲਗਾਈ ਜਾ ਰਹੀ ਹੈ। ਇਸ ਵਿੱਚ ਭਾਰਤ ਦੇ ਪ੍ਰਮੁੱਖ ਕਲਾਕਾਰਾਂ ਅਤੇ ਡਿਜ਼ਾਈਨਰਾਂ ਦੁਆਰਾ ਤਿਆਰ ਕੀਤੇ 75 ਸ਼ਾਨਦਾਰ ਹਸਤਸ਼ਿਲਪ ਟੇਪੇਸਟ੍ਰੀਜ਼ ਇੱਕ ਛੱਤ ਹੇਠ ਵੇਖਣ ਨੂੰ ਮਿਲਣਗੇ।

Melbourne Museum - Sutr Santati install. Photo by Tim Carrafa. Source - Museums Victoria  (1).jpg
Melbourne Museum - Sutr Santati install. Credit: Tim Carrafa/ Museums Victoria.

1 min read

Published

By Sumeet Kaur

Source: SBS


Skip to article content

Key Points

  • ਇਹ ਪ੍ਰਦਰਸ਼ਨੀ ਆਸਟ੍ਰੇਲੀਆ ਵਿੱਚ ਭਾਰਤ ਦੀ ਟੈਕਸਟਾਈਲ ਨੂੰ ਦਰਸਾਏਗੀ।
  • ਖੇਤੀਬਾੜੀ ਤੋਂ ਬਾਅਦ ਟੈਕਸਟਾਈਲ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਰੁਜ਼ਗਾਰ ਉਦਯੋਗ ਹੈ।
  • ਦੇਸ਼ ਦੇ ਕੁੱਲ 35 ਮਿਲੀਅਨ ਲੋਕ ਕਪੜਾ ਇੰਡਸਟਰੀ ਦੁਆਰਾ ਸਿੱਧੇ ਤੌਰ 'ਤੇ ਰੁਜ਼ਗਾਰ ਪ੍ਰਾਪਤ ਕਰਦੇ ਹਨ।

ਸੂਤਰ ਸੰਤਤੀ ਨਾਮਕ ਇੱਕ ਅੰਤਰਰਾਸ਼ਟਰੀ ਟੈਕਸਟਾਈਲ ਪ੍ਰਦਰਸ਼ਨੀ 13 ਮਈ ਤੋਂ 3 ਸਤੰਬਰ ਤੱਕ ਮੈਲਬੋਰਨ ਮਿਊਜ਼ੀਅਮ ਵਿਖੇ ਪ੍ਰਦਰਸ਼ਿਤ ਕੀਤੀ ਜਾਵੇਗੀ।

75 ਵਿਸ਼ੇਸ਼ ਤੌਰ ’ਤੇ ਕਮਿਸ਼ਨ ਕੀਤੀਆਂ ਚਿੱਤਰਪੱਟੀਆਂ ਅਤੇ ਬੁਣਤੀ ਵਾਲੇ ਧਾਗਿਆਂ ਨੂੰ ਉਲੇਖਿਤ ਕਰਨ ਵਾਲੀ ਇਹ ਪ੍ਰਦਰਸ਼ਨੀ ਭਾਰਤ ਦੀਆਂ ਸੁੰਦਰ ਟੈਕਸਟਾਈਲ ਪਰੰਪਰਾਵਾਂ ਅਤੇ ਕਾਰੀਗਰੀ ਦੀਆਂ ਵਿਭਿੰਨ ਵਿਆਖਿਆਵਾਂ ਨੂੰ ਵੱਡੇ ਤੌਰ 'ਤੇ ਦਰਸਾਉਂਦੀ ਹੈ।

ਮਿਊਜ਼ੀਅਮਜ਼ ਵਿਕਟੋਰੀਆ ਦੀ ਸੀ.ਈ.ਓ. ਅਤੇ ਨਿਰਦੇਸ਼ਕਾ ਲਿਨਲੀ ਕਰਾਸਵੈੱਲ ਦਾ ਕਹਿਣਾ ਹੈ ਕਿ ਉਲੇਖਿਤ ਕਾਰਜਾਂ ਵਿੱਚ ਦੇਖੇ ਗਏ ਰਵਾਇਤੀ ਤੱਤਾਂ ਅਤੇ ਸਮਕਾਲੀਨ ਤਕਨੀਕਾਂ ਦਾ ਸੁਮੇਲ ਕੱਪੜਿਆਂ, ਡਿਜ਼ਾਈਨ, ਅਤੇ ਭਾਰਤੀ ਕਲਾ ਅਤੇ ਸੱਭਿਆਚਾਰਕ ਦੇ ਪ੍ਰਸੰਸਕਾਂ ਨੂੰ ਮੱਲੋਜੋਰੀ ਆਕਰਸ਼ਿਤ ਕਰਨ ਵਾਲੀ ਚੀਜ਼ ਹੈ।

ਸਿਰਜਣਾਤਮਕ ਉਦਯੋਗਾਂ ਦੇ ਮੰਤਰੀ ਸਟੀਵ ਡੀਮੋਪਾਓਲੋਸ ਨੇ ਕਿਹਾ, “ਭਾਰਤ ਵਿਕਟੋਰੀਆ ਵਾਸਤੇ ਇੱਕ ਅਹਿਮ ਆਰਥਿਕ ਅਤੇ ਸੱਭਿਆਚਾਰਕ ਭਾਈਵਾਲ ਹੈ – ਅਤੇ ਸੂਤਰ ਸੰਤਤੀ ਪ੍ਰਦਰਸ਼ਨੀ ਇਹਨਾਂ ਪਹਿਲਾਂ ਤੋਂ ਹੀ ਡੂੰਘੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰੇਗੀ।”

ਪ੍ਰਦਰਸ਼ਨੀ ਦੀ ਕਿਊਰੇਟਰ ਲੇਵਿਨਾ ਬਲਡੋਟਾ ਕਹਿੰਦੀ ਹੈ ਕਿ ਉਹ ਮੈਲਬੌਰਨ ਦੇ ਲੋਕਾਂ ਲਈ ਪ੍ਰਦਰਸ਼ਨੀ ਰਾਹੀਂ ਭਾਰਤ ਦੀ ਵਿਭਿੰਨ ਟੈਕਸਟਾਈਲ ਵਿਰਾਸਤ ਨੂੰ ਖੋਜਣ ਲਈ ਬਹੁਤ ਉਤਸ਼ਾਹਿਤ ਹੈ।

261354641_10225874978117817_7663754067581086855_n.jpg
Curator, Textiles revivalist and Conservationist Lavina Baldota.

ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਭੇ 'ਚ ਤਿਆਰ ਕੀਤੀ ਫੁਲਕਾਰੀ ਵੀ ਇਸ ਪ੍ਰਦਰਸ਼ਨੀ ਦਾ ਖਾਸ ਹਿੱਸਾ ਹੈ।

310839882_912956533426162_6918647549510517389_n.jpg
Phulkari - Punjab's art form.

Follow SBS Punjabi

Download our apps

Watch on SBS

Punjabi News

Stream now