SKIP TO MAIN CONTENT

ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਔਰਤ ਨੂੰ 34 ਡੀਮੈਰਿਟ ਪੂਆਇੰਟਸ ਦਾ ਜੁਰਮਾਨਾ

ਸਿਡਨੀ ਦੇ ਕਟੂੰਬਾ ਇਲਾਕੇ ਵਿੱਚ ਇੱਕ ਔਰਤ ਨੂੰ ਨਿਊ ਸਾਊਥ ਵੇਲਜ਼ਜ਼ ਦੀ ਪੁਲਿਸ ਵਲੋਂ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੀ ਸੀ, ਅਤੇ ਇਸ ਦੀ ਕਾਰ ਵਿੱਚ ਸਵਾਰ ਤਿੰਨ ਬੱਚਿਆਂ ਸਮੇਤ ਚਾਰੋਂ ਵਿਅਕਤੀਆਂ ਵਿੱਚੋਂ ਕਿਸੇ ਇੱਕ ਨੇ ਵੀ ਸੀਟ ਬੈਲਟ ਨਹੀਂ ਸੀ ਲਗਾਈ ਹੋਈ।

Using mobile phone while driving
NSW Police patrol on the highway Source: nswpolice

3 min read

Published

Updated

By MP Singh

Source: ABC Australia


Skip to article content

ਪੁਲਿਸ ਅਨੁਸਾਰ ਇਸ ਔਰਤ ਦੀ ਕਾਰ ਵਿੱਚ ਸਵਾਰ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀਆਂ ਵਿੱਚੋਂ ਕਿਸੇ ਇੱਕ ਨੇ ਵੀ ਸੀਟ ਬੈਲਟ ਨਹੀਂ ਸੀ ਲਗਾਈ ਹੋਈ।

ਇਸ ਕਾਰਨ ਪੁਲਿਸ ਵਲੋਂ ਔਰਤ ਨੂੰ ਪੰਜ ਜੁਰਮਾਨੇ ਠੋਕੇ ਗਏ ਹਨ – ਇੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਲਈ ਅਤੇ ਚਾਰ, ਉਸ ਦੀ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਸੁਰੱਖਿਅਤ ਨਾ ਰਖਣ ਲਈ।

ਕੁੱਲ ਮਿਲਾ ਕਿ 34 ਡੀਮੈਰਿਟ ਪੂਆਂਇੰਟ ਅਤੇ 1793 ਡਾਲਰਾਂ ਦਾ ਜੁਰਮਾਨਾ ਕੀਤਾ ਗਿਆ ਹੈ।

ਛੁੱਟੀਆਂ ਦੇ ਸਮੇਂ ਕਾਰ ਸਵਾਰਾਂ ਨੂੰ ਸੁਰੱਖਿਅਤ ਰਖਣ ਦੇ ਆਸ਼ੇ ਨਾਲ ਪੁਲਿਸ ਵਲੋਂ ‘ਓਪਰੇਸ਼ਨ ਸੇਫ ਅਰਾਈਵਲ’ ਨਾਮਕ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਅਤੇ ਇਸੀ ਦੌਰਾਨ ਦਰਜਨਾਂ ਹੋਰ ਵਿਅਕਤੀਆਂ ਨੂੰ ਵੀ ਜੁਰਮਾਨੇ ਕੀਤੇ ਗਏ ਹਨ।

ਜਾਂਚ ਲਈ ਰੋਕੇ ਗਏ ਕਈ ਵਿਅਕਤੀਆਂ ਦੇ ਲਾਇਸੈਂਸ ਰੱਦ ਕੀਤੇ ਹੋਏ ਹੋਣ ਦੇ ਬਾਵਜੂਦ ਵੀ ਉਹ ਵਾਹਨ ਚਲਾ ਰਹੇ ਪਾਏ ਗਏ ਸਨ।

ਪੁਲਿਸ ਅਧਿਕਾਰੀ ਮਾਈਕਲ ਕੋਰਬੂਆਏ ਇਸ ਸਾਰੇ ਤੋਂ ਬਹੁਤ ਨਿਰਾਸ਼ ਜਾਪਦੇ ਹਨ।

‘ਅਗਰ ਅਦਾਲਤ ਵਲੋਂ ਇਹਨਾ ਚਾਲਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਤਾਂ ਇਹਨਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ’, ਸ਼੍ਰੀ ਕੋਰਬੂਆਏ ਨੇ ਕਿਹਾ।

ਵੂਲੋਂਨਗੋਂਗ ਵਿੱਚ ਵੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਰੋਕਿਆ ਗਿਆ ਹੈ ਜਿਸ ਦਾ ਲਾਇਸੈਂਸ ਸਾਲ 2022 ਤੱਕ ਰੱਦ ਕੀਤਾ ਹੋਇਆ ਹੈ।

ਇਸ ਵਿਅਕਤੀ ਨੂੰ ਕਈ ਹੋਰ ਦੋਸ਼ਾਂ ਤਹਿਤ ਜੁਰਮਾਨਾਂ ਕੀਤੇ ਜਾਣ ਦੇ ਸਿਰਫ 40 ਮਿੰਟਾਂ ਬਾਅਦ ਹੀ ਦੁਬਾਰਾ ਡਰਾਇਵਿੰਗ ਕਰਦੇ ਹੋਏ ਪਕੜਿਆ ਗਿਆ ਹੈ।

ਇਸੀ ਤਰਾਂ ਏਸੀਟੀ ਦੇ ਇੱਕ ਨਿਵਾਸੀ ਨੂੰ ਵੀ 145 ਕਿਮੀ ਪ੍ਰਤੀ ਘੰਟਾ ਦੀ ਤੇਜ ਗਤੀ ਤੇ ਵਾਹਨ ਚਲਾਉਣ ਲਈ ਜੁਰਮਾਨਾਂ ਕੀਤਾ ਗਿਆ ਹੈ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਿਅਕਤੀ ਦਾ ਵੀ ਲਾਇਸੈਂਸ ਪਹਿਲਾਂ ਤੋਂ ਹੀ ਰੱਦ ਕੀਤਾ ਹੋਇਆ ਸੀ।

ਫੋਰਬਸ ਵਿੱਚ ਸੜਕ ਕਿਨਾਰੇ ਕੀਤੇ ਇੱਕ ਬਰੈੱਥ ਟੈਸਟ ਵਿੱਚ 53 ਸਾਲਾਂ ਦੇ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਹੇਠ ਪਾਇਆ ਗਿਆ ਹੈ ਜੋ ਕਿ ਬਗੈਰ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਸੀ। ਇਸ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸੀ ਤਰਾਂ ਨਿਊ ਸਾਊਥ ਵੇਲਜ਼ ਸੂਬੇ ਵਿੱਚ ਕਈ ਹੋਰਨਾਂ ਥਾਵਾਂ ਉੱਤੇ ਵੀ ਜਾਂਚ ਅਤੇ ਜੁਰਮਾਨੇ ਕੀਤੇ ਜਾਣ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਨਾਂ ਵਿੱਚ ਬੈਥਰਸਟ, ਤਾਰੀ ਅਤੇ ਮੋਰੀ ਆਦਿ ਸਥਾਨ ਸ਼ਾਮਲ ਹਨ। ਇਹਨਾਂ ਸਾਰਿਆਂ ਛਾਪਿਆਂ ਦੌਰਾਨ ਵੀ ਪੁਲਿਸ ਨੇ ਪਾਇਆ ਹੈ ਕਿ ਕੁੱਝ ਵਿਅਕਤੀ ਬਿਨਾਂ ਰਜਿਸਟ੍ਰੇਸ਼ਨ ਕੀਤੀ ਹੋਈ ਗੱਡੀ ਚਲਾ ਰਹੇ ਸਨ, ਕਈਆਂ ਦੇ ਲਾਇਸੈਂਸ ਰੱਦ ਕੀਤੇ ਹੋਏ ਸਨ ਅਤੇ ਕਈ ਨਸ਼ਿਆਂ ਹੇਠ ਗੱਡੀਆਂ ਚਲਾ ਰਹੇ ਸਨ।

ਸੰਖੇਪ ਵਿੱਚ ਕੀਤਾ ਲੇਖਾ ਜੋਖਾ ਇਸ ਪ੍ਰਕਾਰ ਹੈ:

-       ਤੇਜ ਗਤੀ ਕਾਰਨ ਜੁਰਮਾਨੇ: 7439

-       ਸ਼ਰਾਬਨੋਸ਼ੀ / ਨਸ਼ਿਆਂ ਹੇਠ ਗੱਡੀ ਚਲਾਉਣ ਦੇ ਜੁਰਮਾਨੇ: 314,852

-       ਵੱਡੇ ਹਾਦਸੇ: 559

-       ਜਾਨੀ ਨੁਕਸਾਨ: 7

ਚਾਲਕਾਂ ਨੂੰ ਛੁੱਟੀਆਂ ਦੌਰਾਨ ਗੱਡੀ ਚਲਾਉਣ ਸਮੇਂ ਜਿਆਦਾ ਸਾਵਧਾਨੀ ਵਰਤਣ ਦੀ ਬੇਨਤੀ ਕੀਤੀ ਜਾ ਰਹੀ ਹੈ। ਸੜਕਾਂ ਉੱਤੇ ਬੁਸ਼-ਫਾਇਰਾਂ ਕਾਰਨ ਲਾਈਆਂ ਰੋਕਾਂ ਅਤੇ ਜਿਆਦਾ ਟਰੈਫਿਕ ਬਾਰੇ ਆਨਲਾਈਨ ਜਾ ਕੇ ਪਤਾ ਕੀਤਾ ਜਾ ਸਕਦਾ ਹੈ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now