SKIP TO MAIN CONTENT

ਟੀਮ ਵਿੱਚੋਂ ਮੈਨੂੰ ਬਾਹਰ ਕੱਢ ਮਾਰਨਾਂ ਕਦੇ ਵੀ ਮਾਫ ਨਹੀਂ ਕੀਤਾ ਜਾ ਸਕੇਗਾ: ਸੋਰਵ ਗਾਂਗੁਲੀ

ਭਾਰਤੀ ਕਰਿਕਟਰ ਸੋਰਵ ਗਾਂਗੁਲੀ ਨੇ ਆਪਣੀ ਨਵੀਂ ਪੁਸਤਕ ‘ਏ ਸੈਂਚਰੀ ਇਸ ਨਾਟ ਇਨੱਫ’ ਵਿੱਚ ਆਸਟ੍ਰੇਲੀਅਨ ਕੋਚ ਗਰੇਗ ਚੈਪਲ ਦੀ ਚੰਗੀ ਲਾਹ ਪਾਹ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਫੈਸਲੇ ਬਹੁਤ ਹੀ ਅਨਾੜੀ ਸਨ।

Saurav Gangualy
favored Greg Chapel as Indian coach but he himself was was thrown out in less than four months of taking over. Source: SBS

4 min read

Published

Updated

By MP Singh


Skip to article content

ਚੈਪਲ ਨੇ ਸਾਲ 2005 ਤੋਂ ਲੈ ਕੇ 2007 ਤੱਕ ਦੇ ਦੋ ਸਾਲਾਂ ਦਾ ਸਮਾਂ ਮੁੱਖ ਕੋਚ ਵਜੋਂ ਨਿਭਾਉਂਦੇ ਹੋਏ ਭਾਰਤੀ ਕਰਿਕਟ ਟੀਮ ਦੇ ਬਹੁਤ ਸਾਰੇ ਸੀਨੀਅਰ ਖਿਡਾਰੀਆਂ ਨਾਲ ਪੰਗੇ ਲਏ, ਜਿਨਾਂ ਵਿੱਚੋਂ ਖਾਸ ਕਰਕੇ ਸਨ, ਸੋਰਵ ਗਾਂਗੁਲੀ।

ਬੇਸ਼ਕ ਗਾਂਗੁਲੀ ਨੇ ਹੀ ਚੈਪਲ ਦੀ ਮੁੱਖ ਕੋਚ ਵਜੋਂ ਨਿਯੁਕਤੀ ਲਈ ਸਿਫਾਰਸ਼ ਕੀਤੀ ਸੀ, ਪਰ ਇਸ ਦੇ ਇਵਜ਼ ਵਿੱਚ ਚੈਪਲ ਨੇ ਉਹਨਾਂ ਨੂੰ ਚਾਰ ਮਹੀਨਿਆਂ ਦੇ ਅੰਦਰ ਅੰਦਰ, ਕਪਤਾਨ ਵਜੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਦ ਵਾਲੇ 12 ਮਹੀਨਿਆਂ ਦੌਰਾਨ ਗਾਂਗੁਲੀ ਭਾਰਤੀ ਕਰਿਕਟ ਟੀਮ ਵਿੱਚ ਕਦੀ ਪਾ ਲਏ ਜਾਂਦੇ ਤੇ ਕਦੀ ਕੱਢ ਦਿੱਤੇ ਜਾਂਦੇ ਰਹੇ।

ਜਦੋਂ ਸਾਲ 2004 ਦੋਰਾਨ ਅਸੀਂ ਭਾਰਤ ਵਿੱਚ ਹੀ ਪਰੈਕਟਿਸ ਕਰ ਰਹੇ ਸੀ, ਤਾਂ ਆਮ ਗਲਬਾਤ ਦੋਰਾਨ ਮੈਂ ਗਰੇਗ ਚੈਪਲ ਦਾ ਨਾਮ ਭਾਰਤੀ ਟੀਮ ਦੇ ਕੋਚ ਵਜੋਂ ਸੁਝਾਅ ਦਿੱਤਾ, ਜੋ ਕਿ ਪਹਿਲੇ ਕੋਚ, ਜੋਹਨ ਰਾਈਟ ਦੀ ਥਾਂ ਲੈ ਸਕਦੇ ਸਨ। ਇਸ ਬਾਬਤ ਮੈਂ ਸ਼੍ਰੀ ਡਾਲਮੀਆਂ ਨੂੰ ਵੀ ਦੱਸ ਦਿੱਤਾ ਕਿ ਮੈਨੂੰ ਗਰੇਗ ਇਸ ਅਹੁਦੇ ਲਈ ਬਹੁਤ ਹੀ ਢੁਕਵਾਂ ਤੇ ਵਾਜਬ ਲਗ ਰਿਹਾ ਹੈ, ਬੇਸ਼ਕ ਇਸ ਦੇ ਵਿਰੁੱਧ ਮੈਨੂੰ ਕਈਆਂ ਹੋਰਨਾਂ, ਸਮੇਤ ਸੁਨੀਲ ਗਵਾਸਕਰ ਦੇ, ਨੇ ਵਰਜਿਆ ਵੀ ਸੀ। ਸ਼੍ਰੀ ਗਵਾਸਕਰ ਨੇ ਕਿਹਾ ਸੀ, ‘ਸੋਰਵ, ਇਸ ਬਾਬਤ ਗੰਭੀਰਤਾ ਨਾਲ ਸੋਚ। ਗਰੇਗ ਦਾ ਇੱਕ ਕੋਚ ਵਜੋਂ ਪੁਰਾਣਾ ਰਿਕਾਰਡ ਬਹੁਤ ਚੰਗਾ ਨਹੀਂ ਰਿਹਾ ਹੈ, ਅਤੇ ਤੈਨੂੰ ਇਸ ਤੋਂ ਕੁੱਝ ਮੁਸ਼ਕਲਾਂ ਵੀ ਹੋ ਸਕਦੀਆਂ ਹਨ’।

ਇਸ ਤੋਂ ਅਲਾਵਾ ਮੈਨੂੰ ਸ਼੍ਰੀ ਡਾਲਮੀਆ ਨੇ ਆਪਣੇ ਘਰ ਸੱਦਦੇ ਹੋਏ ਗੁਪਤ ਰੂਪ ਵਿੱਚ ਦੱਸਿਆ ਕਿ, ਈਅਨ, ਜੋ ਗਰੇਗ ਦਾ ਭਰਾ ਹੈ, ਵੀ ਇਹ ਸੋਚਦਾ ਹੈ ਕਿ ਇੱਕ ਕੋਚ ਵਜੋਂ ਗਰੇਗ ਠੀਕ ਨਹੀਂ ਰਹੇਗਾ। ਪਰ ਮੈਂ ਆਪਣੀ ਅੰਤਰ-ਆਤਮਾਂ ਦੀ ਹੀ ਸੁਣੀ ਅਤੇ ਬਜਿਦ ਰਿਹਾ। ਅੰਤ ਵਿੱਚ ਜੋ ਜੋ ਹੋਇਆ ਉਹ ਜੱਗ ਜਾਹਰ ਹੈ। ਪਰ ਇਹ ਵੀ ਜਿੰਦਗੀ ਦਾ ਹੀ ਇੱਕ ਹਿਸਾ ਹੈ। ਅਤੇ ਬੇਸ਼ਕ ਮੈਨੂੰ ਆਸਟ੍ਰੇਲੀਆ ਦੀ ਟੀਮ ਨੂੰ ਜਿੱਤਣ ਸਮੇਂ ਕਦੀ ਕੋਈ ਮੁਸ਼ਕਲ ਨਹੀਂ ਪੇਸ਼ ਆਈ, ਪਰ ਉਸੀ ਦੇਸ਼ ਦੇ ਇਕ ਨਾਗਰਿਕ ਨਾਲ ਵਰਤਣਾ ਮੇਰੇ ਲਈ ਬਹੁਤ ਔਖਾ ਮਸਲਾ ਬਣ ਗਿਆ ਸੀ।

ਇਹ ਸਮਾਂ ਭਾਰਤੀ ਕਰਿਕਟ ਟੀਮ ਲਈ ਬਹੁਤ ਢਿੱਲਾ ਸੀ, ਜਿਸ ਦੋਰਾਨ ਦੋਹਾਂ ਪਾਸਿਆਂ ਤੋਂ ਹੀ ਇਲਜਾਮ-ਬਾਜ਼ੀ ਹੋਈ ਅਤੇ ਚੈਪਲ ਦੇ ਮੁੱਖ ਕੋਚ ਵਜੋਂ ਅੰਤਲੇ ਸਮੇਂ ਤਾਂ ਭਾਰਤੀ ਟੀਮ 2007 ਵਾਲੇ ਸੰਸਾਰਕ ਕੱਪ ਤੋਂ ਬਹੁਤ ਪਹਿਲਾਂ ਹੀ ਅਯੋਗ ਹੋ ਗਈ ਸੀ।

ਇਸ ਘੱਟਨਾਂ ਦੇ ਦੱਸਾਂ ਸਾਲ ਬੀਤ ਜਾਣ ਤੋਂ ਬਾਅਦ, ਅੱਜ ਵੀ ਸ਼੍ਰੀ ਗਾਂਗੁਲੀ ਬਹੁਤ ਪਛਤਾਵੇ ਵਿੱਚ ਹਨ।

ਗਾਂਗੁਲੀ ਕਹਿੰਦੇ ਹਨ ਕਿ, ‘ਸਾਲ 2005 ਮੇਰੇ ਲਈ ਬਹੁਤ ਹੀ ਕਠਿਨ ਸੀ, ਨਾਂ ਕੇਵਲ ਮੈਨੂੰ ਟੀਮ ਦੀ ਕਪਤਾਨੀ ਤੋਂ ਕੱਢਿਆ ਗਿਆ ਬਲਿਕ, ਮੈਨੂੰ ਇੱਕ ਖਿਡਾਰੀ ਵਜੋਂ ਵੀ ਕੱਢ ਬਾਹਰ ਕਰ ਦਿੱਤਾ ਗਿਆ ਸੀ। ਮੈਨੂੰ ਅੱਜ ਵੀ ਇਸ ਗੱਲ ਦਾ ਬਹੁਤ ਗੁੱਸਾ ਹੈ’।

ਜੋ ਵੀ ਹੋਇਆ, ‘ਬਿਨਾਂ ਸੋਚੇ ਹੋਏ ਹੋਇਆ; ਬਰਦਾਸ਼ਤ ਕਰਨ ਤੋਂ ਬਾਹਰ ਸੀ ਅਤੇ ਨਾ-ਮਾਫੀ ਯੋਗ ਹੋਇਆ’।

‘ਇਤੇਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਹੋਵੇਗੀ ਕਿ ਕਿਸੇ ਕਪਤਾਨ ਨੂੰ ਇਸ ਤਰਾਂ ਨਾਲ ਬਰਖਾਸਤ ਕੀਤਾ ਗਿਆ ਹੋਵੇ, ਉਹ ਵੀ ਜਦੋਂ ਉਸ ਨੇ ਆਪਣੇ ਆਖਰੀ ਮੈਚ ਵਿੱਚ ਸੈਂਕੜਾ ਦਰਜ ਕੀਤਾ ਹੋਵੇ। ਭਾਰਤੀ ਇਤਿਹਾਸ ਵਿੱਚ ਅਜਿਹਾ ਹੋਰ ਕਦੀ ਹੋਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ’, ਕਿਹਾ ਗਾਂਗੂਲੀ ਨੇ।

ਅਤੇ ਚੈਪਲ ਬਾਬਤ ਅਜਿਹਾ ਕਹਿਣ ਵਾਲੇ ਗਾਂਗੂਲੀ, ਕਈ ਹੋਰ ਭਾਰਤੀ ਧੁਰੰਧਰ ਖਿਡਾਰੀਆਂ, ਜਿਨਾਂ ਵਿੱਚ ਰਾਹੁਲ ਦਰਾਵਿੜ, ਸਚਿਨ ਤੇਂਦੂਲਕਰ ਅਤੇ ਵੀ ਵੀ ਐਸ ਲਕਸ਼ਮ ਵੀ ਸ਼ਾਮਲ ਹਨ, ਤੋਂ ਬਾਅਦ ਆਉਂਦੇ ਹਨ।

ਤੇਂਦੂਲਕਰ ਨੇ ਵੀ 2014 ਵਿੱਚ ਜਾਰੀ ਕੀਤੀ ਆਪਣੀ ਆਤਮਕਥਾ ‘ਪਲੇਇੰਗ ਇਟ ਰਾਈਟ’ ਵਿੱਚ ਲਿਖਿਆ ਸੀ ਕਿ 2007 ਵਾਲੇ ਵਰਲਡ ਕੱਪ ਲਈ ਚੈਪਲ ਨੇ ਉਹਨਾਂ ਨੂੰ ਕਪਤਾਨੀ ਕਰਨ ਲਈ ਮਜਬੂਰ ਕੀਤਾ ਸੀ। ਕਰਿਕਟ ਜਗਤ ਦੇ ਸਭ ਤੋਂ ਜਿਆਦਾ ਦੌੜਾਂ ਬਨਾਉਣ ਵਾਲੇ ਇਸ ਮਹਾਨ ਖਿਡਾਰੀ ਨੇ ਕਿਹਾ ਕਿ ਇਸ ਕੋਚ ਦੀ ਨੁਮਾਂਇੰਦਗੀ ਅਧੀਨ ਭਾਰਤੀ ਕਰਿਕਟ ਵਿੱਚ ਖੜੋਤ ਆ ਗਈ ਸੀ।

ਤੇਂਦੁਲਕਰ ਨੇ ਲਿਖਿਆ ਕਿ ‘ਚੈਪਲ ਅਚਾਨਕ ਇੱਕ ਦਿੰਨ ਉਹਨਾਂ ਦੇ ਘਰ ਆ ਧਮਕੇ ਅਤੇ ਹੈਰਾਨੀਜਨਕ ਤੋਰ ਤੇ ਮੈਨੂੰ ਕਹਿਣ ਲੱਗੇ ਕਿ ਮੈਂ ਸੋਰਵ ਗਾਂਗੁਲੀ ਕੋਲੋਂ ਕਪਤਾਨੀ ਲੈ ਲਵਾਂ। ਮੇਰੀ ਪਤਨੀ ਅੰਜਲੀ ਵੀ ਮੇਰੇ ਨਾਲ ਬੈਠੀ ਸੀ ਅਤੇ ਉਹ ਵੀ ਇਸ ਤੋਂ ਬਹੁਤ ਹੈਰਾਨ ਹੋਈ। ਚੈਪਲ ਨੇ ਕਿਹਾ ਕਿ ਅਸੀਂ ਦੋਵੇਂ ਮਿਲ ਕੇ ਭਾਰਤੀ ਕਰਿਕਟ ਉੱਤੇ ਪੂਰਾ ਕੰਟਰੋਲ ਕਰ ਸਕਦੇ ਹਾਂ, ਅਤੇ ਇਸ ਨਾਲ ਮੈਨੂੰ ਟੀਮ ਨੂੰ ਸੰਚਾਲਤ ਕਰਨ ਵਿੱਚ ਵੀ ਮੱਦਦ ਮਿਲੇਗੀ’।

ਮੇਰੇ ਲਈ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਕਰਿਕਟ ਦਾ ਵਰਲਡ ਕੱਪ ਸਿਰਫ ਕੁੱਝ ਹੀ ਮਹੀਨੇ ਬਾਅਦ ਹੋਣ ਵਾਲਾ ਸੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now