ਜਦੋਂ 74 ਸਾਲਾ ਨਰਮਾਇਆ ਖਾਤੀ, ਕੇਰਨਜ਼ ਵਿੱਚ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਣ ਲਈ ਕਾਠਮੰਡੂ ਤੋਂ ਇੱਕ ਫਲਾਈਟ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਚੁਣੌਤੀਜਨਕ ਯਾਤਰਾ ਹੋ ਨਿਭੜ੍ਹੇਗੀ।
ਜਦੋਂ 31 ਮਈ ਨੂੰ ਉਹ ਮੈਲਬੌਰਨ ਹਵਾਈ ਅੱਡੇ ਉਤਰੇ ਤਾਂ ਉਹ ਆਪਣੇ ਕੇਰਨਸ ਸਥਿਤ ਪਰਿਵਾਰ ਦਾ ਪਤਾ ਗਵਾ ਬੈਠੇ।
ਹਰੀ ਅਰਿਆਲ ਨੇ ਜਦੋਂ ਉਨ੍ਹਾਂ ਨੂੰ ਇਨ੍ਹਾਂ ਮਾਯੂਸ ਹਲਾਤਾਂ ਵਿੱਚ ਏਅਰਪੋਰਟ ਤੇ ਦੇਖਿਆ ਤਾਂ ਉਨ੍ਹਾਂ ਨੇ ਸੋਸ਼ਲ ਮੀਡਿਆ ਦੀ ਸਹਾਇਤਾ ਨਾਲ਼ ਉਨ੍ਹਾਂ ਨੂੰ ਆਪਣੇ ਠਿਕਾਣੇ ਪਹੁੰਚਾ ਦਿੱਤਾ।
ਸ਼੍ਰੀਮਤੀ ਖਾਤੀ ਦੇ ਪਰੀਵਾਰ ਵਲੋਂ ਉਡਾਣ ਤੇ ਚੜਨ ਤੋਂ ਪਹਿਲੇ ਏਅਰਲਾਈਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ 'ਵਿਸ਼ੇਸ਼ ਦੇਖਭਾਲ' ਦੀ ਜ਼ਰੂਰਤ ਹੋਵੇਗੀ ਪਰ ਆਸਟ੍ਰੇਲੀਆ ਪਹੁੰਚਣ 'ਤੇ ਉਨ੍ਹਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ।
ਐਸ ਬੀ ਐਸ ਨੇਪਾਲੀ ਵਲੋਂ ਏਅਰਪੋਰਟ ਕੋਲੋਂ ਇਸ ਬਾਰੇ ਸਪਸ਼ਟੀਕਰਨ ਮੰਗਣ ਤੇ ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ "ਮੈਲਬੋਰਨ ਹਵਾਈ ਅੱਡੇ ਦੇ ਸਟਾਫ਼ ਨੂੰ ਇਸ ਵਿਸ਼ੇਸ਼ ਸਥਿਤੀ ਬਾਰੇ ਸੁਚੇਤ ਨਹੀਂ ਕੀਤਾ ਗਿਆ ਸੀ।"
For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
