ਸੋਸ਼ਲ ਮੀਡੀਆ ਤੇ ਚੱਲ ਰਹੇ ਅਜਿਹੇ ਇਸ਼ਤਿਹਾਰਾਂ ਉੱਤੇ ਮਾਹਰਾਂ ਵਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਆਪਣੀ ਮੁਸਕੁਰਾਹਟ ਨੂੰ ਬਿਹਤਰ ਬਨਾਉਣ ਲਈ ਸੁੱਪਰ ਫੰਡਾਂ ਦੀ ਰਾਸ਼ੀ ਨੂੰ ਵਰਤਣ ਲਈ ਪ੍ਰੇਰਿਆ ਜਾ ਰਿਹਾ ਹੈ।

ਏ ਟੀ ਓ ਦੇ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਦੰਦਾਂ ਦੀ ਸਰਜਰੀ ਲਈ ਕਢਵਾਈ ਗਈ ਸੇਵਾਮੁਕਤੀ ਦੀ ਰਕਮ ਵਿੱਚ ਬੀਤੇ ਪੰਜ ਸਾਲਾਂ ਵਿੱਚ 373 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਲੋਕਾਂ ਨੇ ਇਸ ਤੋਂ ਇਲਾਵਾ ਭਾਰ ਘਟਾਉਣ ਦੀ ਸਰਜਰੀ ਲਈ 249 ਮਿਲੀਅਨ ਡਾਲਰ ਅਤੇ ਆਈ ਵੀ ਐਫ ਲਈ 48 ਮਿਲੀਅਨ ਡਾਲਰ ਦੀ ਰਕਮ ਵੀ ਆਪਣੇ ਰਿਟਾਇਰਮੇਂਟ ਫੰਡ ਵਿਚੋਂ ਕਢਵਾਈ ਹੈ।

ਏ ਐਮ ਪੀ ਦੇ ਮੁੱਖ ਅਰਥ ਸ਼ਾਸਤਰੀ ਸ਼ੇਨ ਓਲੀਵਰ ਦਾ ਮਨਣਾ ਹੈ ਕਿ ਲੋਕ ਦੰਦਾਂ ਲਈ ਇੰਨੀ ਵੱਡੀ ਰਕਮ ਲੋੜੀਂਦੇ ਇਲਾਜ ਉੱਤੇ ਨਹੀਂ, ਬਲਕਿ ਸਿਰਫ਼ ਕਾਸਮੈਟਿਕ ਪ੍ਰਕਿਰਿਆਵਾਂ ਲਈ ਵਰਤ ਰਹੇ ਹਨ ਜੋ ਉਨ੍ਹਾਂ ਦੇ ਵਿੱਤੀ ਭਵਿੱਖ ਉਤੇ ਮਾੜਾ ਅਸਰ ਪਾ ਰਿਹਾ ਹੈ।
ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਜੇ ਕੋਈ ਵਿਅਕਤੀ 10,000 ਡਾਲਰ ਆਪਣੇ ਸੁਪਰ ਫੰਡ ਵਿੱਚੋਂ ਕਢਵਾਉਂਦਾ ਹੈ ਤਾਂ ਰਿਟਾਇਰਮੈਂਟ 'ਤੇ ਉਸਨੂੰ 92,100 ਡਾਲਰ ਦਾ ਘਾਟਾ ਸਹਿਣਾ ਪਵੇਗਾ ਅਤੇ ਜਦੋਂ ਕੋਈ 20,000 ਡਾਲਰ ਦੀ ਰਕਮ ਕਢਵਾਉਂਦਾ ਹੈ ਤਾਂ ਉਸਨੂੰ 37 ਸਾਲਾਂ ਬਾਅਦ 184,201 ਡਾਲਰ ਦਾ ਘਾਟਾ ਪਵੇਗਾ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ
ਤੇ ਟਵਿੱਟਰ 'ਤੇ ਵੀ ਫਾਲੋ ਕਰੋ।
