Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਵਿੱਚ ਕੰਮ ਵਾਲ਼ੀਆਂ ਥਾਵਾਂ ਉੱਤੇ ਨਸਲਵਾਦ ਨਾਲ਼ ਕਿਵੇਂ ਨਜਿੱਠਿਆ ਜਾਵੇ?

ਇੱਕ ਨਵੀਂ ਰਿਪੋਰਟ ਤੋਂ ਇਹ ਪਤਾ ਲਗਦਾ ਹੈ ਕਿ ਆਸਟ੍ਰੇਲੀਆ ਵਿੱਚ ਕੰਪਨੀਆਂ ਸ਼ਿਕਾਇਤ ਦਰਜ ਹੋਣ ਤੇ ਵੀ ਨਸਲੀ ਘਟਨਾਵਾਂ ਨੂੰ ਰੋਕਣ ਲਈ ਠੁਕਵੇਂ ਕਦਮ ਨਹੀਂ ਚੁੱਕ ਰਹੀਆਂ ਹਨ।

Some 43 per cent of non-white employees said racism was common or very common in their workplaces, according to new study.

Source: Getty / Krisda Ponchaipulltawee / EyeEm/Getty Images/EyeEm

ਡਾਇਵਰਸਿਟੀ ਕਾਉਂਸਿਲ ਆਸਟ੍ਰੇਲੀਆ (ਡੀ ਸੀ ਏ ) ਦੀ ਕੰਮ ਵਾਲ਼ੀਆਂ ਥਾਵਾਂ ਉੱਤੇ ਨਸਲਵਾਦ ਬਾਰੇ ਇੱਕ ਰਿਪੋਰਟ ਦੇ ਦੇਸ਼ ਭਰ ਵਿੱਚ1,547 ਕਰਮਚਾਰੀਆਂ ਉਤੇ ਕੀਤੇ ਗਏ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਇੱਕ ਚੌਥਾਈ ਤੋਂ ਵੀ ਘੱਟ ਰੋਜ਼ਗਾਰਦਾਤਾਵਾਂ ਨੇ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਨਸਲਵਾਦ ਉਤੇ ਕਾਬੂ ਪਾਉਣ ਲਈ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ।

ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਸਿਰਫ 27 ਪ੍ਰਤੀਸ਼ਤ ਸੰਸਥਾਵਾਂ ਹੀ ਇਸ ਗੱਲ ਨੂੰ ਗੰਭੀਰਤਾ ਨਾਲ਼ ਨਜਿੱਠਦੀਆਂ ਹਨ। 

ਇਸ ਰਿਪੋਰਟ ਨੇ ਇਹ ਤੱਥ ਵੀ ਉਜਾਗਰ ਕੀਤਾ ਕਿ 'ਗੋਰੇ ਕਾਮੇ' ਕੰਮ ਉੱਤੇ ਨਸਲਵਾਦ ਨੂੰ ਗੰਭੀਰਤਾ ਨਾਲ਼ ਨਹੀਂ ਲੈਂਦੇ ਕਿਉਂਕਿ ਉਨ੍ਹਾਂ ਨੇ ਅਜਿਹੇ ਵਿਤਕਰੇ ਦਾ ਸਾਹਮਣਾ ਨਹੀਂ ਕੀਤਾ ਹੁੰਦਾ।

ਡੀ ਸੀ ਏ ਦੀ ਸੀ ਈ ਓ ਲੀਜ਼ਾ ਐਨੀਸ ਨੇ ਕਿਹਾ ਕਿ "ਰਿਪੋਰਟ ਦੀਆਂ ਖੋਜਾਂ ਇਹ ਦਰਸਾਉਂਦੀਆਂ ਹਨ ਕਿ ਨਸਲਵਾਦ 'ਗੈਰ-ਗੋਰੇ' ਸਮੂਹਾਂ ਵਿੱਚ ਵੱਡੇ ਤੌਰ ਉੱਤੇ ਵਿਆਪਕ ਹੈ"

ਉਨ੍ਹਾਂ ਕਿਹਾ ਕਿ "ਨਸਲਵਾਦ ਨੂੰ ਖ਼ਤਮ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਸ ਨੂੰ ਕਬੂਲਣ ਅਤੇ ਫੇਰ ਇਸ ਨੂੰ ਸਮਝਣ ਅਤੇ ਨਜਿੱਠਣ ਦੀ ਲੋੜ ਹੈ।"

ਰਿਪੋਰਟ ਵਿੱਚ ਆਸਟ੍ਰੇਲੀਅਨ ਕੰਪਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸਲਵਾਦ ਨੂੰ ਰੋਕਣ ਲਈ ਇਸ ਉਤੇ ਪਾਰਦਰਸ਼ਤਾ ਨਾਲ਼ ਸਿੱਧੇ ਤੌਰ 'ਤੇ ਚਰਚਾ ਕਰਨ।

"ਦੇਸ਼ ਵਿੱਚ ਕੰਮ ਦੇ ਸਥਾਨਾਂ ਵਿੱਚ ਨਸਲੀ ਇਲਮ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਸੰਸਥਾਵਾਂ ਨੂੰ ਇਸ ਬਾਰੇ ਵਧੇਰੇ ਜਾਣੂ ਹੋਣਾ ਚਾਹੀਦਾ ਹੈ" ਮਿਸ ਐਨੀਸ ਨੇ ਕਿਹਾ।

ਆਸਟ੍ਰੇਲੀਅਨ ਮਲਟੀਕਲਚਰਲ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਡਾ. ਬੁਲੇਂਟ ਹੈਸ ਡੇਲਲ ਨੇ ਵੀ ਇਸ ਮਸਲੇ ਉਤੇ ਪ੍ਰਤੀਕ੍ਰਿਆ ਦੇਂਦੇ ਹੋਏ ਕਿਹਾ ਕਿ ਨਸਲਵਾਦ ਦੀਆਂ ਸ਼ਿਕਾਇਤਾਂ ਨੂੰ ਢੁਕਵੇਂ ਢੰਗ ਨਾਲ ਨਜਿੱਠਣ ਲਈ ਮਜ਼ਬੂਤ ​​ਪ੍ਰਣਾਲੀਆਂ ਦੀ ਮੌਜੂਦਗੀ ਹੋਣੀ ਬਹੁਤ ਜ਼ਰੂਰੀ ਹੈ।

"ਪੀੜਤ ਵਿਅਕਤੀ ਦੀ ਸ਼ਿਕਾਇਤ ਨੂੰ ਨਿਰਪੱਖ ਢੰਗ ਨਾਲ ਨਜਿੱਠਿਣ ਲਈ ਇੱਕ ਪ੍ਰਭਾਵੀ ਪ੍ਰਣਾਲੀ ਹੋਣੀ ਚਾਹੀਦੀ ਹੈ ਅਤੇ ਰੋਜ਼ਗਾਰਦਾਤਾਵਾਂ ਨੂੰ ਇਸ ਨੂੰ ਰੋਕਣ ਲਈ ਜ਼ਰਾ ਵੀ ਢਿੱਲ ਨਹੀਂ ਵਰਤਣੀ ਚਾਹੀਦੀ" ਡਾ. ਡੇਲਲ ਨੇ ਕਿਹਾ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


2 min read

Published

Updated

By Ravdeep Singh, David Aidone


Share this with family and friends


Follow SBS Punjabi

Download our apps

Watch on SBS

Punjabi News

Watch now