SKIP TO MAIN CONTENT

ਆਸਟ੍ਰੇਲੀਅਨ ਸਰਕਾਰ ਦੁਆਰਾ ਐਲਾਨੇ ਵੀਜ਼ਾ ਰਿਫੰਡ ਦੀ ਉਡੀਕ ਵਿੱਚ ਹਨ ਹਜ਼ਾਰਾਂ ਲੋਕ

ਹਜ਼ਾਰਾਂ ਅੰਤਰਾਸ਼ਟਰੀ ਵਿਦਿਆਰਥੀ ਅਤੇ ਕੰਮਕਾਜੀ ਛੁੱਟੀਆਂ ਵਾਲੇ ਵੀਜ਼ਾ ਧਾਰਕ ਆਪਣੀ ਅਰਜ਼ੀ ਫੀਸ 'ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵੀਜ਼ਾ ਧਾਰਕਾਂ ਨੇ ਆਸਟ੍ਰੇਲੀਅਨ ਸਰਕਾਰ ਨੂੰ ਅਰਜ਼ੀ ਫੀਸ ਵਾਪਸ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ ਜਦਕਿ ਸਰਕਾਰ ਵਲੋਂ ਹੁਣ ਤੱਕ ਸਿਰਫ਼ 5 ਪ੍ਰਤੀਸ਼ਤ ਬਿਨੈਕਾਰਾਂ ਦੀ ਅਰਜ਼ੀ ਫ਼ੀਸ ਹੀ ਵਾਪਸ ਕੀਤੀ ਗਈ ਹੈ।

Thousands of international arrivals on Working Holiday visas have been waiting for months with no response and no refund, as promised by the former Australian government.
Thousands of international arrivals on Working Holiday visas have been waiting for months with no response and no refund, as promised by the former Australian g Source: SBS

1 min read

Published

Updated

By Ravdeep Singh, Tom Canetti


Skip to article content

ਐਸ ਬੀ ਐਸ ਨਿਊਜ਼ ਨੂੰ ਮਿਲੀ ਇਕ ਜਾਣਕਾਰੀ ਮੁਤਾਬਕ ਹੁਣ ਤੱਕ ਲਗਭਗ 11,000 ਵੀਜ਼ਾ ਬਿਨੈਕਾਰਾਂ ਵਿਚੋਂ ਸਿਰਫ਼ 500 ਦੀ ਹੀ ਅਰਜ਼ੀ ਫ਼ੀਸ ਵਾਪਸ ਦਿੱਤੀ ਗਈ ਹੈ।

ਮਾਰੀਆ ਫਰਨਾਂਡੇਜ਼ ਇੱਕ 23 ਸਾਲਾ ਸਪੈਨਿਸ਼ ਵਿਦਿਆਰਥੀ ਹੈ ਜੋ ਇਥੇ ਮਨੁੱਖੀ ਅਧਿਕਾਰਾਂ ਦਾ ਅਧਿਐਨ ਕਰਨ ਵਾਲ਼ੀ ਪੜ੍ਹਾਈ ਕਰਨ ਆਈ ਹੈ।

ਉਨ੍ਹਾਂ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਉਹ ਆਪਣੇ ਰਿਫੰਡ ਲਈ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਉਡੀਕ ਵਿੱਚ ਹਨ।

"ਮੈਂ 12 ਮਾਰਚ ਨੂੰ ਸਰਕਾਰੀ ਵੈਬਸਾਈਟ ਤੋਂ ਰਿਫੰਡ ਲਈ ਅਰਜ਼ੀ ਦਿਤੀ ਸੀ ਅਤੇ 6 ਜੁਲਾਈ ਤਕ ਮੇਰੇ ਨਾਲ ਵਿਭਾਗ ਵਲੋਂ ਕਿਸੇ ਨੇ ਸੰਪਰਕ ਨਹੀਂ ਕੀਤਾ। ਮੈਨੂੰ ਇਹ ਜਾਪਦਾ ਹੈ ਕਿ ਸਰਕਾਰ ਨੇ ਰਿਫੰਡ ਦੇਣ ਦਾ ਖਾਲੀ ਵਾਅਦਾ ਹੀ ਕੀਤਾ ਹੈ" ਮਿਸ ਫਰਨਾਂਡੇਜ਼ ਨੇ ਕਿਹਾ।

ਬਿਨੈਕਾਰਾਂ ਕੋਲ 31 ਦਸੰਬਰ 2022 ਤੱਕ ਆਪਣੀ ਰਿਫੰਡ ਲਈ ਅਰਜ਼ੀ ਦੇਣ ਦਾ ਸਮਾਂ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now