SKIP TO MAIN CONTENT

ਆਸਟ੍ਰੇਲੀਆ ਵਿੱਚ ਹਜ਼ਾਰਾਂ ਸਕਿਲਡ ਪ੍ਰਵਾਸੀ ਆਪਣੀ ਯੋਗਤਾ ਅਨੁਸਾਰ ਨੌਕਰੀ ਨਹੀਂ ਕਰ ਰਹੇ: ਰਿਪੋਰਟ

ਇੱਕ ਰਿਪੋਰਟ ਮੁਤਾਬਕ ਲਗਭੱਗ ਇੱਕ ਚੌਥਾਈ ਸਥਾਈ ਕੁਸ਼ਲ ਪ੍ਰਵਾਸੀ ਆਪਣੀ ਮੌਜੂਦਾ ਨੌਕਰੀਆਂ ਦੇ ਪੱਧਰ ਤੋਂ ਵਧੇਰੇ ਯੋਗਤਾ ਰੱਖਦੇ ਹਨ।

Western Australia announced 2022-23 Migration Program changes with the new Occupation List
Large Group of Diverse People with Different Occupations Source: Getty Images

2 min read

Published

Updated

By Tom Stayner, Ravdeep Singh


Skip to article content

ਆਸਟ੍ਰੇਲੀਆ ਵਿੱਚ ਰਹਿੰਦੇ ਇੱਕ ਚੌਥਾਈ ਹੁਨਰਮੰਦ ਪ੍ਰਵਾਸੀ ਆਪਣੀ ਮੌਜੂਦਾ ਨੌਕਰੀ ਲਈ ਵਧੇਰੇ ਕੁਆਲੀਫਾਈਡ ਹਨ।

ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦੀ ਕਮੇਟੀ ਦੀ ਰਿਪੋਰਟ ਅਨੁਸਾਰ 23 ਪ੍ਰਤੀਸ਼ਤ ਸਥਾਈ ਹੁਨਰਮੰਦ ਪ੍ਰਵਾਸੀ - ਲਗਭੱਗ 34,000 ਲੋਕ - ਆਸਟ੍ਰੇਲੀਆ ਵਿੱਚ ਆਪਣੇ ਹੁਨਰ ਦੇ ਪੱਧਰ ਤੋਂ ਹੇਠਾਂ ਨੌਕਰੀਆਂ ਵਿੱਚ ਕੰਮ ਕਰ ਰਹੇ ਹਨ।

ਸਥਾਨਕ ਤਜਰਬੇ ਦੀ ਘਾਟ, ਜਾਣ-ਪਛਾਣ ਵਿੱਚ ਕਮੀ ਅਤੇ ਭਾਸ਼ਾ ਦੀਆਂ ਮੁਸ਼ਕਲਾਂ ਇਸ ਦੇ ਆਮ ਕਾਰਨ ਦੱਸੇ ਗਏ ਹਨ। ਅਕਾਉਂਟੈਂਟਸ, ਸਿਵਲ ਇੰਜੀਨੀਅਰ ਅਤੇ ਸ਼ੈਫ ਪੇਸ਼ੇ ਨਾਲ਼ ਤਾਲੁਕ ਰੱਖਦੇ ਪ੍ਰਵਾਸੀਆਂ ਨੂੰ ਆਪਣੀ ਪਸੰਦ ਦੇ ਪੇਸ਼ੇ ਵਿੱਚ ਕੰਮ ਲੱਭਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਹੈ।

ਰਿਪੋਰਟ ਵਿੱਚ ਖ਼ਾਸ ਕਰਕੇ ਹੁਨਰਮੰਦ ਪ੍ਰਵਾਸੀਆਂ ਜਿਨ੍ਹਾਂ ਨੂੰ ਆਪਣੀ ਸਕਿੱਲ ਦੇ ਹਿਸਾਬ ਨਾਲ਼ ਨੌਕਰੀ ਨਹੀਂ ਮਿਲ਼ਦੀ ਵਲੋਂ ਟੈਕਸੀਆਂ ਚਲਾ ਕੇ ਆਪਣਾ ਹੁਨਰ ਜ਼ਾਇਆ ਕਰਨ ਦੀ ਵੀ ਗੱਲ ਕੀਤੀ ਗਈ।

ਰਿਪੋਰਟ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਦੀ ਸਥਾਈ ਹੁਨਰਮੰਦ ਮਾਈਗ੍ਰੇਸ਼ਨ ਪ੍ਰਣਾਲੀ ਟੁੱਟੀ ਨਹੀਂ ਹੈ ਪਰ ਚੇਤਾਵਨੀ ਦਿੱਤੀ ਗਈ ਕਿ ਉਹ ਆਰਥਿਕ ਸਮਰੱਥਾ ਪ੍ਰਾਪਤ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ।

ਇਸ ਰਿਪੋਰਟ ਵਿੱਚ ਇਹ ਵੀ ਸੁਝਾਵ ਦਿੱਤਾ ਗਿਆ ਹੈ ਕਿ ਪੱਕੇ ਪਰਵਾਸੀਆਂ ਨੂੰ ਬੇਰੁਜ਼ਗਾਰੀ ਦੇ ਲਾਭ ਛੇ ਸਾਲਾਂ ਦੀ ਬਜਾਏ ਚਾਰ ਮਹੀਨਿਆਂ ਦੇ ਬਾਅਦ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਢੁਕਵਾਂ ਰੁਜ਼ਗਾਰ ਲੱਭਣ ਦਾ ਪੂਰਾ ਮੌਕਾ ਅਤੇ ਸਮਾਂ ਮਿਲ਼ ਸਕੇ।

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now