Watch FIFA World Cup 2026™

LIVE, FREE and EXCLUSIVE starting June 12 2026

ਆਸਟ੍ਰੇਲੀਆ ਦੇ ਇਨ੍ਹਾਂ ਤਿਨ ਸ਼ਹਿਰਾਂ ਵਿੱਚ ਘਰ ਲੈਣਾ ਹੋ ਗਿਆ ਹੈ ਲਗਭੱਗ ਅਸੰਭਵ: ਰਿਪੋਰਟ

ਗਲੋਬਲ ਹਾਊਸਿੰਗ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਤਿੰਨ ਸ਼ਹਿਰਾਂ ਵਿੱਚ ਘਰ ਲੈਣਾ ਲਗਭੱਗ ਅਸੰਭਵ ਦੱਸਿਆ ਗਿਆ ਹੈ। ਇਸ ਦਾ ਮੁੱਖ ਕਾਰਨ ਦੇਸ਼ ਵਿੱਚ ਲੋਕਾਂ ਦੀ ਔਸਤ ਆਮਦਨ ਅਤੇ ਮੱਧਮ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਅਸੰਤੁਲਿਤ ਅਨੁਪਾਤ ਨੂੰ ਦੱਸਿਆ ਗਿਆ ਹੈ।

An overhead view of houses next to the ocean
Sydney housing is among the most unaffordable in the world according to a new report. Source: Getty / Andrew Merry

ਗਲੋਬਲ ਹਾਉਸਿੰਗ ਅਨਫੋਰਡਬਿਲਟੀ ਰੈਂਕਿੰਗ ਵਿੱਚ ਆਸਟ੍ਰੇਲੀਆ ਅਤੇ ਅਮਰੀਕਾ ਸੱਭ ਤੋਂ ਉੱਤੇ ਰਹੇ। ਇਸ ਰਿਪੋਰਟ ਵਿੱਚ ਆਸਟ੍ਰੇਲੀਆ ਦੇ ਤਿਨ ਸ਼ਹਿਰਾਂ ਵਿੱਚ ਲੋਕਾਂ ਲਈ ਘਰ ਬਨਾਉਣਾ 'ਅਸੰਭਵ ਤੇ ਅਸਮਰੱਥ' ਦੱਸਿਆ ਗਿਆ।

ਦੁਨੀਆ ਦੇ ਕੁੱਝ ਹਿੱਸਿਆਂ ਵਿੱਚ ਰਿਹਾਇਸ਼ ਇੰਨੀ ਮਹਿੰਗੀ ਹੋ ਗਈ ਹੈ ਕਿ ਇਸ ਰਿਪੋਰਟ ਨੂੰ ਲਿਖਣ ਦੇ 20 ਸਾਲਾਂ ਵਿੱਚ ਪਹਿਲੀ ਵਾਰ ਮਕਾਨਾਂ ਦੀ ਕੀਮਤ ਅਤੇ ਆਮਦਨੀ ਦੇ ਅਨੁਪਾਤ ਦਾ ਵਰਨਣ ਕਰਨ ਲਈ "ਅਸੰਭਵ 'ਤੇ ਅਸਮਰੱਥ" ਦੀ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ।

ਇਸ ਰੈਂਕਿੰਗ ਅਨੁਸਾਰ ਸਿਡਨੀ, ਮੈਲਬੌਰਨ ਅਤੇ ਐਡੀਲੇਡ ਆਸਟ੍ਰੇਲੀਆ ਦੇ ਤਿੰਨ ਸ਼ਹਿਰ ਹਨ ਜਿੱਥੇ ਘਰ ਬਨਾਉਣਾ ਬਹੁਤ ਔਖਾ ਹੋ ਗਿਆ ਹੈ।

ਇਸ ਸੂਚੀ ਅਨੁਸਾਰ ਮੌਜੂਦਾ ਹਲਾਤਾਂ ਵਿੱਚ ਹਾਂਗਕਾਂਗ ਵਿੱਚ ਘਰ ਬਨਾਉਣਾ ਸਭ ਤੋਂ ਔਖਾ ਹੈ। ਇਸ ਤੋਂ ਬਾਅਦ ਸਿਡਨੀ ਦੂਜੇ ਨੰਬਰ 'ਤੇ ਰਿਹਾ। ਇਸ ਤੋਂ ਬਾਅਦ ਵੈਨਕੂਵਰ, ਸੈਨ ਹੋਜ਼ੇ , ਲਾਸ ਏਂਜਲਸ, ਹੋਨੋਲੂਲੂ, ਮੈਲਬੌਰਨ, ਸੈਨ ਫਰਾਂਸਿਸਕੋ, ਐਡੀਲੇਡ, ਸੈਨ ਡਿਏਗੋ ਅਤੇ ਟੋਰਾਂਟੋ ਦਾ ਨੰਬਰ ਰਿਹਾ।

A graphic depicting the most unaffordable cities by median multiple
Source: SBS

2020 ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਘਰਾਂ ਦੀਆਂ ਕੀਮਤਾਂ ਵਿੱਚ 35 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।


1 min read

Published

Updated

By Madeleine Wedesweiler, Ravdeep Singh

Source: SBS




Share this with family and friends


Follow SBS Punjabi

Download our apps

Watch on SBS

Punjabi News

Stream now