Watch FIFA World Cup 2026™

LIVE, FREE and EXCLUSIVE

ਭਾਰਤ ਵਿੱਚ ਤਾਜੀਆਂ ਹਿੰਸਕ ਘਟਨਾਵਾਂ ਵਿੱਚ ਪੁਲਿਸ ਗੋਲੀ ਨਾਲ ਤਿੰਨ ਦੀ ਮੌਤ

ਵੀਰਵਾਰ ਰਾਤ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੇਸ਼ ਭਰ ਵਿੱਚ ਕਈ ਨਵੇਂ ਪ੍ਰਦਰਸ਼ਨ ਉਸ ਵਿਵਾਦਤ ਨਾਗਰਿਕਤਾ ਬਿੱਲ ਨੂੰ ਲੈ ਕੇ ਸ਼ੁਰੂ ਹੋਏ ਹਨ, ਜਿਸ ਨੂੰ ਅਲੋਚਕਾਂ ਮੁਤਾਬਕ ਮੁਸਲਿਮ ਵਿਰੋਧੀ ਮੰਨਿਆ ਜਾ ਰਿਹਾ ਹੈ।

Three die in protests against new citizenship law in India
Three die in protests against new citizenship law in India. (RTV) Source: RTV

ਮੈਂਗਲੂਰ ਸਿਟੀ ਦੇ ਪੁਲਿਸ ਵਕਤਾ ਕਾਦਿਰ ਸ਼ਾਹ ਨੇ ਕਿਹਾ ਹੈ, ‘ਪੁਲਿਸ ਦੁਆਰਾ ਚਲਾਈ ਗਈ ਗੋਲੀ ਨਾਲ 23 ਅਤੇ 49 ਸਾਲਾਂ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ’।

ਉੱਤਰ ਪ੍ਰਦੇਸ਼ ਵਿੱਚ ਵੀ ਇੱਕ ਵਿਅਕਤੀ ਜੋ ਪੁਲਿਸ ਦੀ ਗੋਲੀ ਨਾਲ ਜਖਮੀ ਹੋ ਗਿਆ ਸੀ, ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਮੈਂਗਲੂਰ ਦੇ ਇੱਕ ਸਿਹਤ ਅਫਸਰ ਨੇ ਦਸਿਆ ਹੈ ਕਿ, ‘ਹਸਪਤਾਲ ਵਿੱਚ ਚਾਰ ਹੋਰ ਜਖਮੀਆਂ ਦਾ ਇਲਾਜ ਚਲ ਰਿਹਾ ਹੈ ਜਿਨਾਂ ਨੂੰ ਪ੍ਰਦਰਸ਼ਨਾਂ ਦੌਰਾਨ ਗੋਲੀਆਂ ਲੱਗੀਆਂ ਹਨ’।

ਸ਼ਾਹ ਨੇ ਦਸਿਆ ਕਿ ਪੁਲਿਸ ਨੂੰ ਉਸ ਸਮੇਂ ਗੋਲੀ ਚਲਾਉਣੀ ਪਈ ਜਦੋਂ 200 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਆਪਣੇ ਪ੍ਰਦਰਸ਼ਨ ਚਿਤਾਵਨੀਆਂ ਦੇ ਬਾਵਜੂਦ ਵੀ ਜਾਰੀ ਰੱਖੇ ਸਨ।

ਉਹਨਾਂ ਕਿਹਾ ਕਿ, ‘ਪੁਲਿਸ ਨੇ ਪਹਿਲਾਂ ਲਾਠੀ ਚਾਰਜ ਕੀਤਾ, ਫੇਰ ਅੱਥਰੂ ਗੈਸ ਦਾ ਇਸਤੇਮਾਲ ਕੀਤਾ। ਪਰ ਜਦੋਂ ਪ੍ਰਦਰਸ਼ਨਕਾਰੀ ਲਗਾਤਾਰ ਅੱਗੇ ਵਧਦੇ ਰਹੇ ਤਾਂ ਪੁਲਿਸ ਨੂੰ ਗੋਲੀ ਚਲਾਉਣੀ ਪਈ’।

ਉੱਤਰ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿੱਚ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਈਆ ਹਨ। ਕਈ ਹੋਰ ਥਾਵਾਂ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਲੱਦ ਕੇ ਤਿੱਤਰ ਬਿਤਰ ਕੀਤਾ, ਦਿੱਲੀ ਦੀ ਮੈਟਰੋ ਠੱਪ ਕੀਤੀ ਗਈ ਅਤੇ ਕਈ ਇਲਾਕਿਆਂ ਵਿੱਚ ਮੋਬਾਈਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

India protest
Demonstrators during a protest against the Citizenship Amendment Bill (CAB) in Guwahati, Assam, India. Source: EPA

ਦਸਣਯੋਗ ਹੈ ਕਿ ਭਾਰਤ ਵਿੱਚ ਇਹ ਪ੍ਰਦਰਸ਼ਨ ਉਦੋਂ ਸ਼ੁਰੂ ਹੋਏ ਸਨ, ਜਦੋਂ ਤਿੰਨ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਗੈਰ ਮੁਸਲਿਮ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪਾਸ ਕੀਤਾ ਗਿਆ ਸੀ। ਇਸ ਨਾਲ ਇਹ ਇਲਜਾਮ ਲੱਗ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾ ਰਹੇ ਹਨ, ਜਿਸ ਨੂੰ ਕਿ ਉਹਨਾਂ ਨੇ ਨਕਾਰਿਆ ਹੈ।

ਸ਼੍ਰੀ ਮੋਦੀ ਦੇ ਦੂਜੀ ਵਾਰ ਸੱਤਾ ਸੰਭਾਲਣ ਦੇ ਸੱਤਾਂ ਮਹੀਨਿਆਂ ਅੰਦਰ ਪਿਛਲੇ ਹਫਤੇ ਛੇ ਲੋਕਾਂ ਦੀ ਮੌਤ ਅਤੇ ਦਰਜਨਾਂ ਜਖਮੀ ਹੋਏ ਹਨ।

ਵੀਰਵਾਰ ਨੂੰ ਅਧਿਕਾਰੀਆਂ ਨੇ ਇਕੱਠ ਕੀਤੇ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਤਾਜੀਆਂ ਘਟਨਾਵਾਂ ਵਿੱਚ ਉੱਤਰ ਪ੍ਰਦੇਸ਼ ਦੇ ਸਾਂਭਲ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗਾਂ ਲਾ ਦਿੱਤੀਆਂ, ਅਤੇ ਸੁਰੱਖਿਆ ਬਲਾਂ ਤੇ ਪੱਥਰ ਮਾਰੇ। ਜਿਨਾਂ ਦਾ ਜਵਾਬ ਪੁਲਿਸ ਨੇ ਅੱਥਰੂ ਗੈਸ, ਲਾਠੀ ਚਾਰਜ ਦੁਆਰਾ ਦਿੱਤਾ ।

ਸ਼੍ਰੀ ਮੋਦੀ ਦੇ ਘਰੇਲੂ ਰਾਜ ਗੁਜਰਾਤ ਵਿੱਚ ਵੀ ਪੁਲਿਸ ਨੇ ਲਾਠੀ ਚਾਰਜ ਕਰਦੇ ਹੋਏ 50 ਤੋਂ ਵੀ ਜਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਇਕੱਠ ਨਾ ਕਰਨ ਦੀ ਪਾਬੰਦੀ ਦੀ ਉਲੰਘਣਾ ਕਰਨ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਟੈਲੀਫੋਨ, ਟੈਕਸਟ ਮੈਸੇਜ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ।

Indian policemen detain protesters during a demonstration.
Indian policemen detain protesters during a demonstration. Source: EPA

ਭਾਰਤ ਸੰਸਾਰ ਭਰ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕਰਨ ਵਿੱਚ ਮੋਢੀ ਬਣ ਚੁੱਕਿਆ ਹੈ। ਉੱਤਰ ਪ੍ਰਦੇਸ਼ ਜਿੱਥੇ ਮੁਸਲਿਮ ਭਾਈਚਾਰੇ ਦੀ ਬਹੁਤਾਤ ਹੈ, ਵਿੱਚ ਵੀ ਹੁਣ ਇਹ ਸੇਵਾਵਾਂ ਬੰਦ ਹਨ।

ਦਿੱਲੀ ਵਿੱਚ ਇੱਕ ਮਸ਼ਹੂਰ ਮਨੁੱਖਤਾਵਾਦੀ ਕਾਰਕੁੰਨ ਹਰਸ਼ ਮੰਡਰ ਨੂੰ ਪਕੜਿਆ ਗਿਆ ਹੈ ਅਤੇ ਬੰਗਲੋਰ ਵਿੱਚ ਵੀ ਸੰਸਾਰ ਸੁਪ੍ਰਸਿੱਧ ਇਤਿਹਸਕਾਰ ਨੂੰ ਬੱਸ ਵਿੱਚ ਬਿਠਾ ਕਿ ਲਿਜਾਇਆ ਗਿਆ ਹੈ।

ਦੇਸ਼ ਭਰ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮਹਾਰਾਸ਼ਟਰ ਦੇ ਮਾਲੇਗਾਉਂ ਵਿੱਚ ਹੋਇਆ ਹੈ, ਜਿੱਥੇ ਪੁਲਿਸ ਮੁਤਾਬਕ ਤਕਰੀਬਨ 60,000 ਲੋਕਾਂ ਨੇ ਪ੍ਰਦਰਸ਼ਨ ਕੀਤਾ।

ਕਈ ਪ੍ਰਦਰਸ਼ਨਕਾਰੀਆਂ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ, ਮੁਸਲਿਮ ਟੋਪੀਆਂ, ਸ਼ਰੀਰ ਤੇ ਰੰਗ ਮਲਦੇ ਹੋਏ ਦੇਸ਼ ਦੇ ਸੰਵੀਧਾਨ ਦੀਆਂ ਕਾਪੀਆਂ ਲੋਕਾਂ ਨੂੰ ਵੰਡੀਆਂ।

ਇਸੀ ਪ੍ਰਕਾਰ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਵਿੱਚ ਵੀ 40,000 ਲੋਕਾਂ ਦਾ ਇਕੱਠ ਹੋਇਆ ਜਿਸ ਦੀ ਅਗਵਾਈ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਖਤ ਖਿਲਾਫ ਹਨ।

Policemen detain an injured student outside Jamia Millia Islamia university during a protest against the Citizenship Amendment Act in New Delhi, India.
Policemen detain an injured student outside Jamia Millia Islamia university during a protest against the Citizenship Amendment Act in New Delhi, India. Source: AAP

ਇਹਨਾਂ ਨਵੇਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਪੁਲਿਸ ਵਲੋਂ ਦਿੱਲੀ ਦੀਆਂ ਦੋ ਯੂਨਿਵਰਸਿਟੀਆਂ ਵਿੱਚ ਵੜ ਕੇ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ ਵੀ ਮੰਨਿਆ ਜਾ ਰਿਹਾ ਹੈ।

ਦਿੱਲੀ ਦੀ ਇੱਕ ਵਿਦਿਆਰਥਣ ਨੇ ਕਿਹਾ ਹੈ ਕਿ ਅਗਰ ਪੁਲਿਸ ਸਾਨੂੰ ਲਾਠੀਆਂ ਮਾਰੇਗੀ ਤਾਂ ਅਸੀਂ ਉਹਨਾਂ ਨੂੰ ਫੁੱਲ ਭੇਂਟ ਕਰਾਂਗੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧ ਰਹੇ ਪ੍ਰਦਰਸ਼ਨਾਂ ਤੇ ਚਿੰਤਾ ਜਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਿਸੀ ਵੀ ਇੱਕ ਧਰਮ ਬੇਸ਼ਕ ਉਹ ਮੁਸਲਿਮ ਹੀ ਕਿਉਂ ਨਾ ਹੋਣ, ਨਾਲ ਵਿਤਕਰਾ ਨਹੀਂ ਕਰ ਰਹੇ।

Listen to SBS Punjabi Monday to Friday at 9 pm. Follow us on Facebook and Twitter

 


4 min read

Published

Updated

By MP Singh, SBS News

Source: AFP, SBS


Share this with family and friends


Follow SBS Punjabi

Download our apps

Watch on SBS

Punjabi News

Stream now