ਨਿਊ ਸਾਊਥ ਵੇਲਜ਼ ਪੁਲਿਸ ਦੀ ਸਾਈਬਰ ਕਰਾਈਮ ਯੂਨਿਟ ਵਲੋਂ ਕਥਿਤ ਤੌਰ 'ਤੇ ਆਨਲਾਈਨ ਨਸ਼ੇ ਵੇਚਣ ਦੇ ਦੋਸ਼ਾਂ ਤਹਿਤ ਸਿਡਨੀ ਦੇ ਬੈਲਾਵਿਸਟਾ ਸਬਰਬ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਵਿੱਚੋਂ ਦੋ ਦੀ ਉਮਰ 25 ਸਾਲ ਅਤੇ ਇੱਕ ਦੀ 27 ਸਾਲ ਹੈ।
ਵੀਰਵਾਰ 4 ਅਪ੍ਰੈਲ ਨੂੰ ਸਿਡਨੀ ਦੇ ਪੱਛਮੀ ਇਲਾਕੇ ਬੈਲਾਵਿਸਟਾ ਤੋਂ ਕੀਤੀ ਗਿਰਫ਼ਤਾਰੀ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਰਿਵਰਸਟਨ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਸਿਡਨੀ ਦੇ ਟੂੰਗੈਬੀ, ਬੈਲਾਵਿਸਟਾ ਅਤੇ ਗਲੈਨਵੁਡ ਸਬਰਬਾਂ ਦੇ ਘਰਾਂ ਵਿੱਚ ਛਾਪੇ ਮਾਰਦੇ ਹੋਏ ਨਜਾਇਜ਼ ਨਸ਼ੇ, ਇੱਕ ਕਾਰ, ਕ੍ਰਿਪਟੋਕਰੰਸੀ ਅਤੇ ਕੁਝ ਇਲੈਕਟ੍ਰੋਨਿਕਸ ਦੀਆਂ ਵਸਤਾਂ ਕਬਜ਼ੇ ਵਿੱਚ ਲਈਆਂ।
Following extensive inquiries, strike force detectives arrested three men in a vehicle on Francesco Drive in Bella Vista. Credit: NSW Police

Police released a media report Credit: NSW Police
ਕਮਾਂਡਰ ਕਰਾਫਟ ਅਨੁਸਾਰ, "ਡਾਰਕਨੈਟ ਉੱਤੇ ਨਸ਼ੇ ਅਤੇ ਹਥਿਆਰਾਂ ਵਰਗੀਆਂ ਹੋਰ ਗੈਰ ਕਾਨੂੰਨੀ ਵਸਤਾਂ ਨੂੰ ਵੇਚਣ ਸਮੇਂ ਆਪਣੀ ਪਹਿਚਾਣ ਨੂੰ ਪੁਲਿਸ ਕੋਲੋਂ ਛੁਪਾਉਣਾ ਹੁਣ ਸੰਭਵ ਨਹੀਂ ਰਿਹਾ।"
ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।