26 ਮਾਰਚ ਨੂੰ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਨਾਗਰਿਕਾਂ (ਓ ਸੀ ਆਈ ਕਾਰਡ ਧਾਰਕਾਂ) ਲਈ ਆਪਣੇ ਦਿਸ਼ਾ ਨਿਰਦੇਸ਼ਾਂ ਵਿੱਚ ਵੱਡਾ ਐਲਾਨ ਕੀਤਾ ਹੈ।
ਉਹ ਓ ਸੀ ਆਈ ਧਾਰਕ ਜਿਨ੍ਹਾਂ ਦੇ ਪੁਰਾਣੇ ਪਾਸਪੋਰਟ ਦੀ ਮਿਆਦ ਪੁਗ ਗਈ ਹੈ ਨੂੰ ਹੁਣ ਭਾਰਤ ਯਾਤਰਾ ਦੌਰਾਨ ਇਹ ਪੁਰਾਣਾ ਪਾਸਪੋਰਟ ਨਾਲ਼ ਲੈ ਕੇ ਜਾਣ ਦੀ ਜ਼ਰੂਰਤ ਹੁਣ ਨਹੀਂ ਹੋਵੇਗੀ। ਹੁਣ ਸਿਰਫ਼ ਮੌਜੂਦਾ ਪਾਸਪੋਰਟ ਹੀ ਨਾਲ਼ ਲੈ ਜਾਣਾ ਲਾਜ਼ਮੀ ਹੋਵੇਗਾ।
ਓ ਸੀ ਆਈ ਕਾਰਡ ਨਾਲ਼ ਅਕਤੂਬਰ 2019 ਤੋਂ ਬਹੁਤ ਜ਼ਿਆਦਾ ਅਨਿਸ਼ਚਿਤਤਾ ਜੁੜੀ ਹੋਈ ਸੀ। ਭਾਰਤ ਜਾਣ ਵਾਲੇ ਕਈ ਯਾਤਰੀਆਂ ਨੂੰ ਆਪਣੇ ਓ ਸੀ ਆਈ ਕਾਰਡ ਅਤੇ ਪੁਰਾਣੇ ਪਾਸਪੋਰਟ ਨਾਲ ਜੁੜੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਕਈ ਏਅਰਲਾਈਨਾਂ ਦੁਆਰਾ ਲੋਕਾਂ ਨੂੰ ਜਹਾਜ਼ ਚੜਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਓ ਸੀ ਆਈ ਧਾਰਕਾਂ ਨੂੰ ਯਾਤਰਾ ਦਸਤਾਵੇਜ਼ ਨੂੰ ਨਵਿਆਉਣ ਲਈ 31 ਦਸੰਬਰ ਤੱਕ ਵਧੇਰੇ ਸਮਾਂ ਵੀ ਦਿੱਤਾ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

