ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਧੂੜ ਭਰੇ ਬੱਦਲਾਂ ਕਾਰਨ ਦਿਨ ਦੁਪਹਿਰੇ ਹੀ ਹਨੇਰਾ ਹੋ ਗਿਆ ਅਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹਨੇਰੀ ਕਰਨ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਤੋਂ ਅਲਾਵਾ, ਰੁੱਖਾਂ ਅਤੇ ਬਿਜਲੀ ਦੇ ਪੋਲਾਂ ਨੂੰ ਜੜੋਂ ਪੱਟ ਦਿੱਤਾ।
ਘੱਟੋ ਘੱਟ 111 ਵਿਅਕਤੀਆਂ ਦੀ ਘਰਾਂ ਦੀਆਂ ਛੱਤਾਂ ਜਾਂ ਕੰਧਾਂ ਦੇ ਡਿੱਗਣ ਦੇ ਕਾਰਨ ਮੌਤ ਹੋ ਗਈ।
14 ਹੋਰ ਵਿਅਕਤੀਆਂ ਦੀ ਮੌਤ ਦੱਖਣੀ ਸੂਬੇ ਆਂਧਰਾਪ੍ਰਦੇਸ਼ ਵਿੱਚ ਹੋਈ ਜਿੱਥੇ ਵੁੱਧਵਾਰ ਨੂੰ 41,000 ਤੋਂ ਵੱਧ ਬਿਜਲੀ ਡਿੱਗਣ ਦੀਆਂ ਘਟਨਾਵਾਂ ਘਟੀਆਂ।
ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੇ ਧੂੜ ਦੇ ਤੂਫ਼ਾਨ ਦਾ ਕਹਿਰ ਦੋ ਵੱਖਰੇ ਵੇਦਰ ਫ਼ਰੰਟ ਦਾ ਭਾਰਤ ਵਿੱਚ ਔਸਤ ਤੋਂ ਵੱਧ ਤਾਪਮਾਨ ਦੌਰਾਨ ਟਕਰਾਉਣ ਕਾਰਨ ਪਿਆ ਦੱਸਿਆ ਜਾਂਦਾ ਹੈ।
ਕਈ ਜ਼ਿਲਿਆਂ ਵਿੱਚ 45 ਮਿੰਟ ਤੱਕ ਮਾਰੂ ਤੇਜ਼ ਹਵਾਵਾਂ ਚੱਲੀਆਂ ਜਿਸ ਮਗਰੋਂ ਗਾਰਜਦਾਰ ਤੂਫ਼ਾਨ ਚੱਲਿਆ।

Residents stand amidst their damaged houses after a massive storm, near Bharatpur district of Rajasthan, India 03 May 2018. Source: AAP
ਹਾਲਾਂਕਿ ਹਰੇਕ ਸਾਲ ਭਾਰਤ ਵਿੱਚ ਤੂਫ਼ਾਨ ਕਾਰਨ ਮੌਤਾਂ ਹੁੰਦੀਆਂ ਹਨ ਪਰੰਤੂ ਇਸ ਵਾਰ ਦੀ ਘਟਨਾ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਜਾਨਲੇਵਾ ਸੀ।
ਉੱਤਰ ਪ੍ਰਦੇਸ਼ ਵਿੱਚ 73 ਮੌਤਾਂ ਦੀ ਪੁਸ਼ਟੀ ਹੋਈ, ਰਾਜਸਥਾਨ ਵਿੱਚ 36 ਅਤੇ ਪੰਜਾਬ ਵਿਚ 2 ਮੌਤਾਂ ਹੋਇਆ।
ਮੌਸਮ ਵਿਭਾਗ ਦੇ ਵਿਗਿਆਨੀ ਚਰਨ ਸਿੰਘ ਨੇ ਦੱਸਿਆ ਕਿ ਆਗਰਾ ਵਿੱਚ ਹਵਾ ਰਫਤਾਰ 132 ਕੋਲੋਮੀਟਰ ਪ੍ਰਤੀ ਘੰਟਾ ਸੀ ਜਦਕਿ ਰਾਜਧਾਨੀ ਦਿੱਲੀ ਵਿੱਚ 59 ਕਿਲੋਮੀਟਰ ਪ੍ਰਤੀ ਘੰਟਾ ਸੀ। ਭਾਰਤ ਦੇ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਅਜਿਹੇ ਹੋਰ ਤੂਫ਼ਾਨਾਂ ਦੇ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ।

Aspiring young Indian soccer players continue with their practice during a dust storm in Jammu, India. Source: AAP
ਰਾਜਸਥਾਨ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾ ਅਤੇ ਇਮਾਰਤਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਐਲਾਨ ਕੀਤਾ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਦੁੱਖ ਸੋਸ਼ਲ ਮੀਡਿਆ ਤੇ ਇੱਕ ਸੁਨੇਹੇ ਜ਼ਰੀਏ ਵੰਡਾਇਆ।

This frame grab from video provided by XYZ News shows damage caused by a rainstorm in the western Indian state of Rajasthan, Thursday, May 3, 2018. Source: AAP
ਓਹਨਾ ਕਿਹਾ ਕਿ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਪ੍ਰਭਾਵਿਤ ਲੋਕਾਂ ਦੀ ਫੌਰਨ ਸਹਾਇਤਾ ਦਾ ਹੁਕਮ ਦਿੱਤਾ ਹੈ।
AFP- SBS