SKIP TO MAIN CONTENT

ਕੀ ਬੇਰੁਜ਼ਗਾਰੀ ਦਰ ਘਟਣ ਨਾਲ਼ ਵਧ ਸਕਦੀਆਂ ਹਨ ਘਰਾਂ ਦੀਆਂ ਕਿਸ਼ਤਾਂ?

ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਇਸ ਵੇਲੇ ਪਿਛਲੇ 48 ਸਾਲਾਂ ਵਿੱਚ ਸਭ ਤੋਂ ਘਟ ਹੈ ਪਰ ਕੁੱਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੇ ਤਾਜ਼ਾ ਅੰਕੜਿਆਂ ਦੇ ਚਲਦਿਆਂ ਮਹਿੰਗਾਈ ਦਰ ਉਤੇ ਕਾਬੂ ਪਾਉਣ ਲਈ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਕੋਲ ਵਿਆਜ ਦਰਾਂ ਨੂੰ ਵਧਾਉਣ ਤੋਂ ਇਲਾਵਾ ਸ਼ਾਇਦ ਕੋਈ ਹੋਰ ਵਿਕਲਪ ਨਹੀਂ ਹੈ।

Economists say the surprising fall in the unemployment rate could mean more aggressive interest rate hikes.
Economists say the surprising fall in the unemployment rate could mean more aggressive interest rate hikes. Source: AAP / James Ross

2 min read

Published

By Ravdeep Singh


Skip to article content

ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 48 ਸਾਲ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ ਪਰ ਇਸ ਗਿਰਾਵਟ ਨਾਲ ਵਿਆਜ ਦਰਾਂ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਕਿਸ਼ਤਾਂ ਵੱਧ ਸਕਦੀਆਂ ਹਨ।

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੇਰੁਜ਼ਗਾਰੀ ਦਰ ਘਟਣ ਨਾਲ ਮਹਿੰਗਾਈ ਹੋਰ ਬੇਕਾਬੂ ਹੋ ਸਕਦੀ ਹੈ ਜਿਸ ਕਰਕੇ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਉਤੇ ਵਿਆਜ ਦਰਾਂ ਨੂੰ ਵਧਾਉਣ ਲਈ ਦਬਾਅ ਪਵੇਗਾ।

ਮਹਿੰਗਾਈ ਅਤੇ ਰੁਜ਼ਗਾਰ (ਅਤੇ ਬੇਰੁਜ਼ਗਾਰੀ) ਦਰ ਉਤੇ ਅਰਥਸ਼ਾਸਤਰੀਆਂ ਅਤੇ ਕੇਂਦਰੀ ਬੈਂਕ ਵੱਲੋਂ ਤਿੱਖੀ ਅੱਖ ਰੱਖੀ ਜਾਂਦੀ ਹੈ ਕਿਉਂਕਿ ਇਨ੍ਹਾਂ ਅੰਕੜਿਆਂ ਦਾ ਆਪਸੀ ਸੰਬੰਧ ਦੇਸ਼ ਦੀ ਸਮੁੱਚੀ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ।

ਅਰਥਸ਼ਾਸਤਰੀਆਂ ਅਨੁਸਾਰ ਜਦੋਂ ਬੇਰੁਜ਼ਗਾਰੀ ਦਰ ਘਟਦੀ ਹੈ ਉਸ ਸਮੇਂ ਆਰਥਿਕ ਮੰਗ ਵਿੱਚ ਵਾਧਾ ਹੁੰਦਾ ਹੈ ਜਿਸ ਕਾਰਣ ਮਹਿੰਗਾਈ ਵੱਧ ਸਕਦੀ ਹੈ।

ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਪਿਛਲੇ ਕੁਛ ਸਮੇਂ ਤੋਂ ਹਰ ਮਹੀਨੇ ਵਿਆਜ ਦਰ ਵਿੱਚ ਵਾਧਾ ਕੀਤਾ ਹੈ ਜਿਸਦਾ ਮੁਖ ਉਦੇਸ਼ ਮਹਿੰਗਾਈ ਦਰ ਨੂੰ ਕਾਬੂ ਵਿੱਚ ਰੱਖਣਾ ਸੀ।

ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਅਰਥ ਸ਼ਾਸਤਰੀ ਟੇਲਰ ਨੁਜੈਂਟ ਦਾ ਮੰਨਣਾ ਹੈ ਕਿ "ਇਹ ਮੁਮਕਿਨ ਹੈ ਕਿ ਬੇਰੁਜ਼ਗਾਰੀ ਦਰ ਵਿੱਚ ਆਈ ਘਾਟ ਨਾਲ ਜੁੜਦੇ ਹਾਲਾਤਾਂ ਦੇ ਚਲਦਿਆਂ ਅਗਸਤ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਮੀਟਿੰਗ ਵਿੱਚ ਵਿਆਜ ਦਰਾਂ ਇੱਕ ਪ੍ਰਤਿਸ਼ਤ ਤੱਕ ਵੱਧ ਸਕਦੀਆਂ ਹਨ "

 

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now