SKIP TO MAIN CONTENT

ਆਸਟ੍ਰੇਲੀਆ ਦੇ 2021-22 ਦੇ ਸਕਿਲਡ ਪ੍ਰਵਾਸ ਲਈ ਨਿਰਧਾਰਤ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ

ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਸਕਿਲਡ ਪ੍ਰਵਾਸ ਅਧੀਨ ਪਿੱਛਲੇ ਸਾਲ ਜਿੰਨੀਆਂ ਹੀ ਥਾਵਾਂ ਰਾਖਵੀਆਂ ਰੱਖੀਆਂ ਗਈਆਂ ਹਨ।

Group of people waving Australian flags
Indians emerge as the second largest recipients of permanent residency grants in 2020-2021. Source: Getty Images

1 min read

Published

Updated

By Avneet Arora, Ravdeep Singh



Skip to article content

ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਫ਼ੈਡਰਲ ਸਰਕਾਰ ਦੇ ਸਾਲਾਨਾ ਬਜਟ ਤਹਿਤ ਦੇਸ਼ ਦੀ ਬਦਲ ਰਹੀਆਂ ਆਰਥਿਕ, ਸਮਾਜਿਕ ਅਤੇ ਸਿਹਤ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਉਲੀਕਿਆ ਜਾਂਦਾ ਹੈ।

ਅਗਲੇ ਵਿੱਤੀ ਸਾਲ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਕੁੱਲ 160,000 ਧਾਵਾਂ ਨਿਰਧਾਰਿਤ ਕੀਤੀਆਂ ਗਇਆਂ ਹਨ ਜਿਸ ਵਿੱਚ ਸਕਿਲਡ ਧਾਰਾ ਅਧੀਨ 79,600 ਸਥਾਨ ਅਤੇ ਪਰਿਵਾਰਕ ਧਾਰਾ ਅਧੀਨ 77,300 ਸਥਾਨ ਰਾਖਵੇਂ ਰੱਖੇ ਗਏ ਹਨ।

ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 2021-22 ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਕਾਰੋਬਾਰੀ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ ਅਧੀਨ 13,500, ਗਲੋਬਲ ਟੈਲੇਂਟ ਵੀਜ਼ਾ ਪ੍ਰੋਗਰਾਮ ਅਧੀਨ 15,000 ਅਤੇ ਐਮਪਲੋਯਰ ਸਪਾਂਸਰਡ ਪ੍ਰੋਗਰਾਮ ਅਧੀਨ 22,000 ਧਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਗ੍ਰਹਿ ਵਿਭਾਗ ਅਨੁਸਾਰ 2021-22 ਵਿੱਚ ਉਨ੍ਹਾਂ ਸਕਿਲਡ ਵੀਜ਼ਾ ਸ਼੍ਰੇਣੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਆਸਟ੍ਰੇਲੀਆ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣਗੀਆਂ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now