ਵਿਆਹ ਵਾਲੇ ਦਿਨ ਸੰਗਣ-ਸੰਗਾਓਣ ਤੋਂ ਬਿਨਾ ਹੋਰ ਕੀ ਕੀਤਾ ਜਾ ਸਕਦਾ? ਕੀ ਖੁੱਲਕੇ ਨੱਚਿਆ ਜਾ ਸਕਦਾ?
ਕੱਥਕ ਡਾਂਸਰ ਰਸ਼ਿਕਾ ਯਾਦਵ ਦੀ ਆਪਣੇ ਵਿਆਹ ਵਾਲੇ ਦਿਨ ਤਿਆਰ ਹੋਕੇ ਚੋਲੀ, ਚੂੜ੍ਹੇ, ਜੀਨਜ਼ ਤੇ ਸਪੋਰਟਸ ਸ਼ੂਜ਼ ਵਿੱਚ ਨੱਚਦੀ ਦੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਹੈ।
ਪੰਜਾਬੀ ਗਾਇਕ ਮਨਕੀਰਤ ਔਲਖ ਦੁਆਰਾ ਗਾਏ ਗਾਣੇ 'ਕਦਰ ਕਰੀਦੀ ਨਖਰੇ ਨੀ ਕਰੀਦੇ' ਉੱਤੇ ਨੱਚਦੀ ਰਸ਼ਿਕਾ ਦੀ ਇੱਹ ਵੀਡੀਓ ਦਿੱਲੀ ਦੇ ਫੋਟੋਗ੍ਰਾਫਰ ਪ੍ਰਿਯਨਕ ਕੰਬੋਜ ਚੋਪੜਾ ਦੁਆਰਾ ਬਣਾਈ ਗਈ ਸੀ।
ਵੀਡੀਓ ਨੂੰ ਇੰਸਟਾਗ੍ਰਾਮ ਤੇ ਹੁਣ ਤਕ ੧.੨ ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।