SKIP TO MAIN CONTENT

ਵਿਨਾਸ਼ਕਾਰੀ ਅੱਗਾਂ ਤੋਂ ਆਪਣੇ ਆਪ ਨੂੰ ਅਤੇ ਆਪਣੀ ਜਾਇਦਾਦ ਦੀ ਰੱਖਿਆ ਕਰਨ ਦੇ ਤਰੀਕੇ

2009 ਤੋਂ ਮੌਜੂਦਾ ‘ਫਾਇਰ ਰੇਟਿੰਗਸ’ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਪਹਿਲੀ ਵਾਰ ਸਿਡਨੀ ਨੂੰ ਘਾਤਕ ਅੱਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Busby Flat Bush fire
Busby Flat Bush fire Source: AAP

3 min read

Published

Updated

By Adam Marsters

Presented by MP Singh


Skip to article content

ਗ੍ਰੇਟਰ ਸਿਡਨੀ, ਗ੍ਰੇਟਰ ਹੰਟਰ ਅਤੇ ਇਲਾਵਾਰਾ ਦੇ ਵਸਨੀਕਾਂ ਨੂੰ ਅੱਗ ਨਾਲ ਨਜਿੱਠਣ ਵਾਲੀਆਂ ਤਕਨੀਕਾਂ ਨੂੰ ਵਿਕਸਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜਦਕਿ ਮੰਗਲਵਾਰ 12 ਨਵੰਬਰ ਵਾਲੇ ਦਿਨ ਲਈ ਅੱਗ ਬੂਝਾਊ ਅਮਲੇ ‘ਤਬਾਹੀ’ ਵਾਲੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਅੱਗ ਦੀਆਂ ਲਾਟਾਂ ਨੂੰ ਦਬਾਉਣਾ ਮੁਸ਼ਕਿਲ ਹੋਵੇਗਾ ਅਤੇ ਘਰ ਤੁਰੰਤ ਹੀ ਰਾਖ ਹੋ ਸਕਦੇ ਹਨ।

ਮੈਨਲੀ ਸਮੇਤ ਸਿਡਨੀ ਦੇ ਪੈਂਤੀ ਸਮੁੰਦਰੀ ਤੱਟਾਂ ਵਾਲੇ ਖੇਤਰ ਪ੍ਰਭਾਵਤ ਹੋ ਸਕਦੇ ਹਨ।

ਇਸੀ ਤਰਾਂ ਹੰਟਰ ਇਲਾਕੇ ਦੇ ਡੁੰਗੋਂਗ, ਲੇਕ ਮੈਕੂਆਈਰੀ, ਸਿੰਗਲਟਨ, ਅਤੇ ਅੱਪਰ ਹੰਟਰ ਦੇ ਵਸਨੀਕਾਂ ਨੂੰ ਵੀ ਰੋਕਥਾਮ ਵਾਲੇ ਉਪਾਅ ਅਰੰਭਣ ਲਈ ਕਿਹਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਖਣੀ ਸਿਡਨੀ ਦੇ ਇਲਾਵਾਰਾ ਅਤੇ ਸ਼ੋਅਲਹੈਵਨ ਖੇਤਰਾਂ ਵਿਚਲੀ ਰੇਟਿੰਗ ਨੂੰ ‘ਵਿਨਾਸ਼ਕਾਰੀ’ ਕਰਾਰ ਦੇ ਦਿੱਤਾ ਹੈ।

ਰੂਰਲ ਫਾਇਰ ਸਰਵਿਸ ਨੇ ਕਿਹਾ ਹੈ ਕਿ ਵਸਨੀਕਾਂ ਨੂੰ ਆਪਣੀ ‘ਬੁਸ਼-ਫਾਇਰ’ ਬਚਾਅ ਯੋਜਨਾ ਤਿਆਰ ਰਖਣੀ ਚਾਹੀਦੀ ਹੈ ਅਤੇ ਇਸ ਦੀ ਸਮੇਂ ਸਮੇਂ ਤੇ ਸਮੀਖਿਆ ਵੀ ਕਰਦੇ ਰਹਿਣਾ ਚਾਹੀਦਾ ਹੈ।

ਅੱਗ ਲਗਣ ਤੋਂ ਐਨ ਕੁੱਝ ਸਮਾਂ ਘਰ ਨੂੰ ਛਡਣ ਦਾ ਫੈਸਲਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਫੇਰ ਵੀ ਸਮੇਂ ਨਾਲ ਉੱਥੋਂ ਚਲੇ ਜਾਣਾ ਫਾਇਦੇਮੰਦ ਹੁੰਦਾ ਹੈ।

ਪਰ ਅਗਰ ਤੁਸੀਂ ਉੱਥੇ ਹੀ ਰੁਕਣ ਦਾ ਫੈਸਲਾ ਲੈਂਦੇ ਹੋ ਤਾਂ, ਪੂਰੀ ਤਰਾਂ ਚੇਤੰਨ ਅਤੇ ਤਿਆਰ ਹੋ ਕੇ ਰਹੋ। ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਅੱਗ ਆਮ ਨਾਲੋਂ ਤੇਜੀ ਨਾਲ ਤੁਹਾਡੇ ਤੱਕ ਅਪੜ ਸਕਦੀ ਹੈ, ਬਿਜਲੀ ਅਤੇ ਫੋਨ ਸੇਵਾਵਾਂ ਕੱਟੀਆਂ ਜਾ ਸਕਦੀਆਂ ਹਨ ਆਦਿ।

ਕਈ ਸਾਵਧਾਨੀਆਂ ਜਿਵੇਂ ਘਰਾਂ ਵਿਚਲੇ ਪੇੜਾਂ ਨੂੰ ਛੋਟਾ ਕੱਟਣਾ, ਮਕਾਨ ਦੇ ਗਟਰਾਂ ਵਿੱਚੋਂ ਸੁੱਕੇ ਪੱਤਿਆਂ ਦੀ ਸਫਾਈ ਆਦਿ ਨਾਲ ਵੀ ਹਾਦਸਾ ਟਲ ਸਕਦਾ ਹੈ।

ਐਨ ਐਸ ਡਬਲਿਊ – ਆਰ ਐਫ ਸਰਵਿਸ ਦੀ ਵੈਬਸਾਈਟ ਸਮੇਂ ਸਮੇਂ ਤੇ ਚਿਤਾਵਨੀਆਂ ਅੱਪਡੇਟ ਕਰਦੀ ਰਹਿੰਦੀ ਹੈ, ਉਸ ਨੂੰ ਜਾਂਚਦੇ ਰਹਿਣਾ ਚਾਹੀਦਾ ਹੈ।

‘ਫਾਇਰਸ ਨੀਅਰ ਮੀ’ ਨਾਮੀ ਐਪ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਆਪਣੇ ਇਲਾਕੇ ਦੀਆਂ ਅਹਿਮ ਜਾਣਕਾਰੀਆਂ ਬਾਰੇ ਜਾਗਰੂਕ ਰਹੋ। ਇਹ ਯਕੀਨੀ ਬਣਾਉ ਕਿ ਲੌੜੀਂਦੀਆਂ ਜਾਣਕਾਰੀਆਂ ਤੁਹਾਡੇ ਤੱਕ ਸਹਿਜੇ ਅਤੇ ਤੁਰੰਤ ਪਹੁੰਚ ਸਕਣ।

ਕਿਸੇ ਵੀ ਹੰਗਾਮੀ ਸਥਿਤੀ ਵਿੱਚ ਟਰਿਪਲ ਜ਼ੀਰੋ ਨੂੰ ਜਾਂ ਬੁਸ਼-ਫਾਇਰ ਦੀ ਫੋਨ ਸੇਵਾ 1800 679 737 ਨੂੰ ਤੁਰੰਤ ਫੋਨ ਕਰੋ।

ਗੋਰਤਲਬ ਹੈ ਕਿ ਆਸਟ੍ਰੇਲੀਆ ਵਿੱਚ ਸਾਲ 2009 ਨੂੰ ਲੱਗੀ ਅੱਗ ਜਿਸ ਨੂੰ ਬਲੈਕ ਸੈਟਰਡੇਅ ਕਿਹਾ ਗਿਆ ਸੀ ਵਿੱਚ 173 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ ਸਨ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now