ਸੂਫੀ ਗਾਇਕ ਪਿਆਰੇ ਲਾਲ ਦੇ ਦਿਹਾਂਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ।
ਦੇਰ ਰਾਤ ਪਿਆਰੇ ਲਾਲ ਵਡਾਲੀ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ,ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ‘ਚ ਦਾਖਲ ਕਰਵਾਇਆ ਗਿਆ।
ਅੱਜ ਉਨ੍ਹਾਂ ਨੇ ਫੋਰਟਿਸ ਹਸਪਤਾਲ ਵਿਚ ‘ਚ ਆਖਰੀ ਸਾਹ ਲਿਆ।66 ਸਾਲਾ ਪਿਆਰੇ ਲਾਲ ਵਡਾਲੀ ਅੰਮ੍ਰਿਤਸਰ ਦੇ ਇਤਿਹਾਸਿਕ ਪਿੰਡ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਸ਼ਨ।
ਪਦਮ ਸ੍ਰੀ ਪੂਰਨ ਚੰਦ ਅਤੇ ਪਿਆਰੇ ਲਾਲ ਵਡਾਲੀ ਭਰਾ ਭਾਰਤੀ ਸੂਫੀ ਗਾਇਕ ਜੋੜੀ ਹੈ ਜਿਹਨਾਂ ਦਾ ਸੰਬੰਧ ਸੂਫ਼ੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜੀ ਨਾਲ ਹੈ।