SKIP TO MAIN CONTENT

ਡੈਨੀਅਲ ਐਂਡਰਿਊਜ਼ ਦੀ ਅਗਵਾਈ ਹੇਠ ਲੇਬਰ ਪਾਰਟੀ ਵਿਕਟੋਰੀਆ ਵਿੱਚ ਤੀਜੀ ਵਾਰ ਜੇਤੂ

ਵਿਕਟੋਰੀਆ ਵਿੱਚ ਲੇਬਰ ਪਾਰਟੀ ਤੀਜੀ ਵਾਰ ਸਰਕਾਰ ਬਣਾਉਣ ਲਈ ਬਹੁਮਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਹੈ। ਭਾਵੇਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਪਰ ਹੁਣ ਤੱਕ ਦੇ ਪ੍ਰਾਪਤ ਅੰਕੜਿਆਂ ਮੁਤਾਬਿਕ ਡੈਨੀਅਲ ਐਂਡਰਿਊਜ਼ ਦੀ ਅਗਵਾਈ ਹੇਠ ਲੇਬਰ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਚੁੱਕੀ ਹੈ।

VIC ELECTION22 LABOR
Victorian Premier Daniel Andrews addressing the media. Source: AAP / JAMES ROSS/AAPIMAGE

2 min read

Published

Updated

By Ravdeep Singh

Source: SBS


Skip to article content

ਕੁੱਝ ਸਮਾਂ ਪਹਿਲਾ ਪ੍ਰਾਪਤ ਨਤੀਜਿਆਂ ਵਿੱਚ ਲੇਬਰ ਪਾਰਟੀ 50 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ, ਜਦ ਕਿ ਲਿਬਰਲ ਸਿਰਫ਼ 20 ਸੀਟਾਂ ਹੀ ਜਿੱਤ ਸਕੀ।

ਗ੍ਰੀਨਸ ਤੀਜੇ ਨੰਬਰ 'ਤੇ ਰਹੀ ਅਤੇ ਸਿਰਫ 4 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ।

ਵਿਕਟੋਰੀਆ ਵਿੱਚ ਬਹੁਮਤ ਪ੍ਰਾਪਤ ਕਰਨ ਲਈ 88 ਸੀਟਾਂ ਵਿੱਚੋਂ 45 ਸੀਟਾਂ ਜਿਤਨੀਆਂ ਜ਼ਰੂਰੀ ਹਨ।

ਕੁਝ ਮੁੱਖ ਸੀਟਾਂ 'ਤੇ ਲੇਬਰ ਨੂੰ ਭਾਵੇਂ ਵੋਟਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਪਰ ਫ਼ੇਰ ਵੀ ਉਹ ਵੱਡੇ ਫਰਕ ਨਾਲ ਉਨ੍ਹਾਂ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ।

ਡੈਨੀਅਲ ਐਂਡਰਿਊਜ਼ ਮਲਗ੍ਰੇਵ ਇਲਾਕੇ ਤੋਂ ਜੇਤੂ ਰਹੇ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਇਅਨ ਕੁੱਕ ਨੂੰ ਹਰਾਇਆ।

ਲਿਬਰਲ ਪਾਰਟੀ ਦੇ ਨੇਤਾ ਮੈਥਿਊ ਗਾਏ ਨੇ ਵਿਕਟੋਰੀਆ ਦੇ ਲੋਕਾਂ ਲਈ ਇੱਕ ਬਦਲ ਵਜੋਂ ਉਭਰਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਡੈਨੀਅਲ ਐਂਡਰਿਊਜ਼ 'ਤੇ ਭਰੋਸਾ ਕੀਤਾ। ਮੈਥਿਊ ਗਾਏ ਬੁਲੀਨ ਦੀ ਸੀਟ ਤੋਂ ਲੇਬਰ ਪਾਰਟੀ ਦੇ ਇਅਨ ਰੋਜਰਸ ਨੂੰ ਹਰਾ ਕੇ ਜੇਤੂ ਰਹੇ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਡੈਨੀਅਲ ਐਂਡਰਿਊਜ਼ ਅਤੇ ਵਿਕਟੋਰੀਆ ਲੇਬਰ ਨੂੰ ਉਨ੍ਹਾਂ ਦੀ ਮੁੜ ਚੋਣ 'ਤੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਵਿਕਟੋਰੀਆ ਦੇ ਲੋਕਾਂ ਲਈ ਡੈਨੀਅਲ ਐਂਡਰਿਊਜ਼ ਨਾਲ ਕੰਮ ਕਰਨਾ ਜਾਰੀ ਰੱਖਣਗੇ।

ਭਾਰਤੀ ਮੂਲ ਦੇ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਜ਼ਿਆਦਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਰਹੇ। ਲਿਬਰਲ ਉਮੀਦਵਾਰ ਪ੍ਰੀਤ ਸਿੰਘ ਟਾਰਨੀਟ ਦੇ ਇਲਾਕੇ ਤੋਂ, ਗੁਰਦਾਵਰ ਸਿੰਘ ਥਾਮਸਟਾਉਨ ਤੋਂ, ਤੇ ਜਗਦੀਪ ਸਿੰਘ ਕਰੈਨਬਰਨ ਤੋਂ ਚੋਣ ਜਿਤਣ ਵਿੱਚ ਅਸਫ਼ਲ ਰਹੇ।


Follow SBS Punjabi

Download our apps

Watch on SBS

Punjabi News

Stream now